Posted on November 14th, 2013

ਦਿਲੀ- ਸੀ. ਬੀ. ਆਈ. ਡਾਇਰੈਕਟਰ ਰੰਜੀਤ ਸਿਨਹਾ ਵੱਲੋਂ ਇਕ ਪ੍ਰੋਗਰਾਮ ‘ਚ ਰੇਪ ‘ਤੇ ਦਿੱਤੇ ਗਏ ਵਿਵਾਦਤ ਬਿਆਨ ਨਾਲ ਉਹ ਇਕ ਮੁਸੀਬਤ ‘ਚ ਫਸ ਗਏ ਹਨ। ਰੰਜੀਤ ਸਿਨਹਾ ਨੇ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਜੇਕਰ ਰੇਪ ਨੂੰ ਨਹੀਂ ਰੋਕਿਆ ਜਾ ਸਕਦਾ ਤਾਂ ਉਸ ਦਾ ਆਨੰਦ ਲੈਣਾ ਚਾਹੀਦਾ ਹੈ। ਹੁਣ ਰੰਜੀਤ ਸਿਨਹਾ ਨਿਸ਼ਾਨੇ ‘ਤੇ ਹਨ। ਸੀ. ਬੀ. ਆਈ. ਦੇ ਗੋਲਡਨ ਜੁਬਲੀ ਸਮਾਰੋਹ ਦੇ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ‘ਚ ਰੰਜੀਤ ਸਿਨਹਾ ਬੋਲ ਰਹੇ ਸਨ। ਰੰਜੀਤ ਸਿਨਹਾ ਨੇ ਕਿਹਾ ਕਿ ਕ੍ਰਿਕਟ ‘ਚ ਸੱਟੇਬਾਜ਼ੀ ਨੂੰ ਕਾਨੂੰਨੀ ਜਾਮਾ ਪਹਿਨਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਸਾਡੇ ਕੋਲ ਉਸ ਨੂੰ ਰੋਕਣ ਦੇ ਲਈ ਉਚਿਤ ਏਜੰਸੀਆਂ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਸੂਬਿਆਂ ‘ਚ ਲਾਟਰੀ ਅਤੇ ਕੈਸਿਨੋ ਨੂੰ ਇਜਾਜ਼ਤ ਮਿਲੀ ਹੈ, ਤਾਂ ਫਿਰ ਸੱਟੇਬਾਜ਼ੀ ਨੂੰ ਕਾਨੂੰਨੀ ਮਾਨਤਾ ‘ਚ ਕੀ ਹਰਜ਼ ਹੈ। ਪ੍ਰੋਗਰਾਮ ‘ਚ ਅੱਗੇ ਬੋਲਦੇ ਹੋਏ ਰੰਜੀਤ ਸਿਨਹਾ ਨੇ ਕਿਹਾ ਕਿ ਜੇਕਰ ਸੱਟੇਬਾਜ਼ੀ ਨੂੰ ਰੋਕਿਆ ਨਹੀਂ ਜਾ ਸਕਦਾ ਤਾਂ ਉਸ ਦਾ ਆਨੰਦ ਲੈਣਾ ਚਾਹੀਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਰੇਪ ਨੂੰ ਰੋਕਿਆ ਨਹੀਂ ਜਾ ਸਕਦਾ ਤਾਂ ਉਸ ਦਾ ਆਨੰਦ ਲੈਣਾ ਚਾਹੀਦਾ ਹੈ।
ਸੀ. ਬੀ. ਆਈ. ਦੇ ਡਾਇਰੈਕਟਰ ਰੰਜੀਤ ਸਿਨਹਾ ਵੱਲੋਂ ਬਲਾਤਕਾਰ ‘ਤੇ ਦਿੱਤੇ ਗਏ ਬਿਆਨ ਤੋਂ ਬਾਅਦ ਮਹਿਲਾ ਸੰਗਠਨਾਂ ਨੇ ਤਿਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਮਹਿਲਾ ਸੰਗਠਨਾਂ ਨੇ ਰੰਜੀਤ ਸਿਨਹਾ ਤੋਂ ਮੁਆਫੀ ਦੀ ਮੰਗ ਕੀਤੀ ਹੈ। ਸੋਸ਼ਨ ਮੀਡੀਆ ‘ਤੇ ਵੀ ਰੰਜੀਤ ਸਿਨਹਾ ਦੇ ਬਿਆਨ ਦੀ ਸਖ਼ਤ ਨਿੰਦਾ ਹੋ ਰਹੀ ਹੈ।

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026