Posted on November 7th, 2013

ਪਟਿਆਲਾ-ਪੰਜਾਬ ਦੇ ਪਟਿਆਲਾ ਜ਼ਿਲੇ ਦੇ ਪਿੰਡ ਕੁਲਰਾ ਦੇ ਰਹਿਣ ਵਾਲੇ ਇਕ ਮਿੱਲ ਮਾਲਕ ਨੇ ਕਰਜ਼ ਦੇ ਬੋਝ ਤੋਂ ਦੁਖੀ ਹੋ ਕੇ ਆਪਣੇ ਪਰਿਵਾਰ ਸਮੇਤ ਖੁਦਕੁਸ਼ੀ ਕਰ ਲਈ। ਸਮਾਣਾ ਦੇ ਭਵਾਨੀਗੜ੍ਹ ‘ਚ ਸਥਿਤ ਸਿੱਧੂ ਰਾਈਸ ਮਿੱਲ ਦੇ ਮਾਲਕ ਕਮਲਜੀਤ (50), ਉਨ੍ਹਾਂ ਦੀ ਪਤਨੀ ਕੁਲਜੀਤ ਕੌਰ (45) ਅਤੇ ਬੇਟਾ ਵਿਕਰਮ ਸਿੰਘ (22) ਸਾਲ ਨੇ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਇਸ ਪਰਿਵਾਰ ਨੇ ਆਪਣੀ ਲਾਂਸਰ ਗੱਡੀ ਨੂੰ ਵੀ ਸਾੜ ਦਿੱਤਾ ਅਤੇ ਉਸ ਤੋਂ ਬਾਅਦ ਦਰਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।
ਰਿਸ਼ਤੇਦਾਰਾਂ ਮੁਤਾਬਕ ਪਰਿਵਾਰ ਨੇ ਮਾਰਕਫੈੱਡ ਦਾ ਕਰਜ਼ ਦੇਣਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਜ਼ਮੀਨ, ਗੱਡੀ ਅਤੇ ਕੀਮਤੀ ਸਾਮਾਨ ਵੇਚ ਕੇ ਪੈਸੇ ਇਕੱਠਾ ਕੀਤੇ ਸਨ ਪਰ ਕਮਲਜੀਤ ਦਾ ਭਰਾ ਜੋ ਕਿ ਉਸ ਦਾ ਪਾਰਟਨਰ ਵੀ ਸੀ, ਉਹ ਸਾਰੇ ਪੈਸੇ ਲੈ ਕੇ ਰਫੂਚੱਕਰ ਹੋ ਗਿਆ। ਭਰਾ ਦੀ ਇਸ ਧੋਖੇਬਾਜ਼ੀ ਤੋਂ ਦੁਖੀ ਪਰਿਵਾਰ ਨੇ ਖੁਦਕੁਸ਼ੀ ਦੀ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਸ ਨੂੰ ਮੌਕੇ ਤੋਂ ਇਕ ਸੁਸਾਇਡ ਨੋਟ ਵੀ ਬਰਾਮਦ ਹੋਇਆ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026