Posted on November 1st, 2013

ਫ਼ਿੰਨਲੈਂਡ (ਵਿੱਕੀ ਮੋਗਾ)- ਸੰਗਰੂਰ ਦੇ ਗੋਲਡਨ ਅਰਥ ਗਲੋਬਲ ਸੀਨੀਅਰ ਸੈਕੰਡਰੀ ਸਕੂਲ ਦੀ 9ਵੀਂ ਕਲਾਸ ਦੀ ਵਿਦਿਆਰਥਣ ਹਰਲੀਨ ਕੌਰ ਲਹਿਲ ਨੂੰ 27 ਨਵੰਬਰ ਤੋਂ 4 ਦਿਸੰਬਰ 2013 ਤੱਕ ਬ੍ਰਾਜ਼ੀਲ ਵਿਖੇ ਹੋ ਰਹੀ ਵਿਸ਼ਵ ਸਕੂਲ ਤੈਰਾਕੀ ਚੈਂਪੀਅਨਸ਼ਿਪ ਲਈ ਭਾਰਤ ਦੀ ਟੀਮ ਵਿੱਚ ਚੁਣਿਆ ਹੈ। ਹਰਲੀਨ ਬ੍ਰਾਜ਼ੀਲ ਵਿੱਚ ਭਾਰਤ ਵਲੋਂ 50, 100 ਅਤੇ 200 ਮੀਟਰ ਬੈਕ ਸਟ੍ਰੋਕ ਵਿੱਚ ਆਪਣੇ ਜੌਹਰ ਦਿਖਾਵੇਗੀ। ਹਰਲੀਨ ਕੌਰ ਦੇ ਪਿਤਾ ਸ੍ਰ. ਰਬਿੰਦਰ ਸਿੰਘ ਲਹਿਲ ਨੇ ਫ਼ੋਨ ਦੁਆਰਾ ਹੋਈ ਗੱਲਬਾਤ ਦੌਰਾਨ ਦੱਸਿਆ ਕੇ ਕੋਚ ਸ੍ਰੀ ਬਲਬੀਰ ਸਿੰਘ ਅਤੇ ਸਕੂਲ 'ਚ ਚੇਅਰਮੈਨ ਸ: ਤੇਜਿੰਦਰ ਸਿੰਘ ਵਾਲੀਆ ਵੱਲੋਂ ਲਈ ਜਾਂਦੀ ਨਿੱਜੀ ਦਿਲਚਸਪੀ ਕਾਰਨ ਸਕੂਲ ਦੇ ਅਨੇਕਾਂ ਵਿਦਿਆਰਥੀ ਤੈਰਾਕੀ ਦੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਚੁੱਕੇ ਹਨ। ਗੌਰਤਲਬ ਰਹੇ ਕਿ ਹਰਲੀਨ ਦਾ ਭਰਾ ਕਰਮ ਲਹਿਲ ਵੀ ਅੰਤਰਰਾਸ਼ਟਰੀ ਪੱਧਰ ਦਾ ਨਿਸ਼ਾਨੇਬਾਜ਼ ਹੈ, ਉਹ ਵੀ ਭਾਰਤ ਵਲੋਂ ਕਈ ਅੰਤਰਰਾਸ਼ਟਰੀ ਮੁਕਾਬਲਿਆ ਵਿੱਚ ਭਾਗ ਲੈ ਚੁੱਕਾ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026