Posted on October 20th, 2013

ਤਿੰਨ ਮੈਚਾਂ ਦੀ ਹਾਕੀ ਲੜ੍ਹੀ `ਚ ਭਾਰਤ ਨੇ ਮਲੇਸ਼ੀਆ ਨੂੰ ਦੂਸਰੇ ਮੈਚ ਵਿੱਚ 4-3 ਨਾਲ ਹਰਾਇਆ
ਫ਼ਿੰਨਲੈਂਡ 20 ਅਕਤੂਬਰ( ਵਿੱਕੀ ਮੋਗਾ)- ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਹਾਕੀ ਸਟੇਡੀਅਮ ਵਿੱਚ ਭਾਰਤ ਅਤੇ ਮਲੇਸ਼ੀਆ ਦੀਆਂ ਜੂਨੀਅਰ ਪੁਰਸ਼ ਹਾਕੀ ਟੀਮਾਂ ਵਿਚਕਾਰ ਤਿੰਨ ਮੈਚਾਂ ਦੀ ਹਾਕੀ ਲੜੀ ਖੇਡੀ ਜਾ ਰਹੀ ਹੈ। ਅੱਜ ਖੇਡੇ ਗਏ ਲੜ੍ਹੀ ਦੇ ਦੂਸਰੇ ਮੈਚ ਵਿੱਚ ਮਨਪ੍ਰੀਤ ਸਿੰਘ ਦੀ ਕਪਤਾਨੀ ਹੇਠ ਖੇਡ ਰਹੀ ਭਾਰਤ ਦੀ ਟੀਮ ਨੇ ਮਲੇਸ਼ੀਆ ਨੂੰ 4-3 ਨਾਲ ਹਰਾਕੇ ਲਗਾਤਰ ਦੂਸਰੀ ਜਿੱਤ ਦਰਜ਼ ਕੀਤੀ। ਪਹਿਲੇ ਮੈਚ ਵਿੱਚ ਭਾਰਤ ਨੇ ਮਲੇਸ਼ੀਆ ਨੂੰ 4-2 ਨਾਲ ਹਰਾਇਆ ਸੀ। ਅੱਜ ਦੇ ਮੈਚ ਵਿੱਚ ਮਲੇਸ਼ੀਆ ਦੀ ਟੀਮ ਪਹਿਲੇ ਅੱਧ ਵਿੱਚ 2-0 ਨਾਲ ਭਾਰਤ ਤੋਂ ਅੱਗੇ ਸੀ। ਪਰ ਦੂਸਰੇ ਅੱਧ ਵਿੱਚ ਭਾਰਤ ਦੀ ਟੀਮ ਨੇ ਸ਼ਾਨਦਾਰ ਵਾਪਸੀ ਕਰਦਿਆਂ ਲਗਾਤਰ ਗੁਰਜਿੰਦਰ ਸਿੰਘ, ਸੁਖਮਨਜੀਤ ਸਿੰਘ, ਯੂਸਫ਼ ਅਫਾਂਨ ਅਤੇ ਮਨਦੀਪ ਸਿੰਘ ਨੇ ਇੱਕ-ਇੱਕ ਗੋਲ ਕਰਕੇ ਭਾਰਤ ਨੂੰ 4-2 ਨਾਲ ਮੈਚ ਜਿੱਤਾਕੇ ਭਾਰਤ ਨੂੰ ਲੜ੍ਹੀ ਵਿੱਚ 2-0 ਦੀ ਬੜ੍ਹਤ ਦਿਵਾ ਦਿੱਤੀ ਜਦਕਿ ਮਲੇਸ਼ੀਆ ਦੂਸਰੇ ਅੱਧ ਵਿੱਚ ਸਿਰਫ਼ ਇੱਕ ਹੀ ਗੋਲ ਕਰ ਸਕਿਆ।
ਕੱਲ ਖੇਡੇ ਗਏ ਲੜ੍ਹੀ ਦੇ ਪਹਿਲੇ ਮੈਚ ਵਿੱਚ ਭਾਰਤ ਵਲੋਂ ਪਹਿਲਾ ਗੋਲ ਡਰੈਗ ਫਲਿੱਕਰ ਗੁਰਜਿੰਦਰ ਸਿੰਘ ਨੇ ਪੇਨਲਟੀ ਕਾਰਨਰ ਰਾਹੀਂ ਕੀਤਾ। ਭਾਰਤ ਵਲੋਂ ਮੈਚ ਦਾ ਦੂਸਰਾ ਗੋਲ ਤਲਵਿੰਦਰ ਸਿੰਘ ਅਤੇ ਤੀਸਰਾ ਗੋਲ ਅਮੀਰ ਖਾਨ ਨੇ ਕੀਤਾ। ਅੱਧ ਸਮੇਂ ਤੱਕ ਭਾਰਤ 3-0 ਨਾਲ ਅੱਗੇ ਸੀ। ਦੂਸਰੇ ਅੱਧ ਵਿੱਚ ਮਲੇਸ਼ੀਆ ਸੀ ਟੀਮ ਨੇ ਵਾਪਸੀ ਕਰਦਿਆਂ ਪੇਨਲਟੀ ਕਾਰਨਰ ਰਾਹੀਂ ਦੋ ਗੋਲ ਜੜ੍ਹ ਦਿੱਤੇ ਪਰ ਗੁਰਜਿੰਦਰ ਸਿੰਘ ਨੇ ਭਾਰਤ ਵਲੋਂ ਪੇਨਲਟੀ ਕਾਰਨਰ ਰਾਹੀਂ ਇੱਕ ਹੋਰ ਗੋਲ ਕਰਕੇ ਭਾਰਤ ਨੂੰ 4-2 ਨਾਲ ਜਿੱਤ ਦਿਵਾ ਦਿੱਤੀ। ਗੌਰਤਲਬ ਰਹੇ ਕੇ 2014 ਜੂਨੀਅਰ ਵਿਸ਼ਵ ਕੱਪ ਦਸੰਬਰ ਮਹੀਨੇ ਦਿੱਲੀ ਵਿੱਚ ਸ਼ੁਰੂ ਹੋ ਰਿਹਾ ਹੈ ਇਸ ਲਈ ਦੋਨੋਂ ਟੀਮਾਂ ਲਈ ਵਿਸ਼ਵ ਕੱਪ ਦੀ ਤਿਆਰੀ ਵਾਸਤੇ ਇਹ ਲੜ੍ਹੀ ਕਾਫ਼ੀ ਕਾਰਗਾਰ ਸਾਬਿਤ ਹੋਵੇਗੀ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026