Posted on September 26th, 2013

ਵਾਸ਼ਿੰਗਟਨ : ਕੀਨੀਆ 'ਚ ਅੱਤਵਾਦੀ ਹਮਲੇ 'ਚ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਅਤੇ ਅਲਕਾਇਦਾ ਵਰਗੇ ਅੱਤਵਾਦੀ ਧੜਿਆਂ ਨਾਲ ਖ਼ਤਰੇ ਦੇ ਮੱਦੇਨਜ਼ਰ ਅਮਰੀਕਾ ਨੇ ਭਾਰਤ ਸਣੇ ਦੁਨੀਆ ਭਰ 'ਚ ਫੈਲੇ ਆਪਣੇ ਨਾਗਰਿਕਾਂ ਨੂੰ ਸਾਵਧਾਨ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ, 'ਤਾਜ਼ਾ ਸੂਚਨਾ ਮੁਤਾਬਿਕ ਅਲਕਾਇਦਾ, ਤਾਲਿਬਾਨ ਅਤੇ ਲਸ਼ਕਰ-ਏ-ਤੋਇਬਾ ਸਣੇ ਕਈ ਦੂਸਰੇ ਅੱਤਵਾਦੀ ਧੜੇ ਯੂਰਪ, ਏਸ਼ੀਆ, ਅਫਰੀਕਾ ਅਤੇ ਮੱਧ ਏਸ਼ੀਆ 'ਚ ਅਮਰੀਕੀ ਹਿੱਤਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲੇ ਦੀ ਲਗਾਤਾਰ ਸਾਜ਼ਿਸ਼ ਰੱਚ ਰਹੇ ਹਨ। ਇਹ ਹਮਲੇ ਹਿੱਤਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲੇ ਦੀ ਲਗਾਤਾਰ ਸਾਜ਼ਿਸ਼ ਰੱਚ ਰਹੇ ਹਨ। ਇਹ ਹਮਲੇ ਆਤਮਘਾਤੀ, ਗੋਲੀਬਾਰੀ, ਬੰਬ ਧਮਾਕਿਆਂ ਸਣੇ ਕਿਸੇ ਵੀ ਤਰ੍ਹਾਂ ਦੇ ਹੋ ਸਕਦੇ ਹਨ। ਕੱਟੜਪੰਥੀ ਪਾਰੰਪਰਿਕ ਅਤੇ ਗ਼ੈਰ-ਪਾਰੰਪਰਿਕ ਹਥਿਆਰਾਂ ਦੀ ਵਰਤੋਂ ਕਰਕੇ ਸਰਕਾਰੀ ਅਤੇ ਨਿੱਜੀ ਹਿੱਤਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।'
ਬਿਆਨ 'ਚ ਕਿਹਾ ਗਿਆ ਹੈ ਕਿ ਅੱਤਵਾਦੀ ਧੜੇ ਭਾਰਤ 'ਚ ਹੋਟਲ, ਟ੍ਰੇਨ, ਬਾਜ਼ਾਰ, ਸਿਨੇਮਾ ਸਣੇ ਕਈ ਜਨਤਕ ਥਾਵਾਂ ਨੂੰ ਨਿਸ਼ਾਨਾ ਬਣਾ ਚੁੱਕੇ ਹਨ, ਜਿਥੇ ਪੱਛਮੀ ਦੇਸ਼ਾਂ ਦੇ ਲੋਕ ਆਉਂਦੇ ਹਨ। ਅਮਰੀਕੀ ਸਰਕਾਰ ਨੂੰ ਦੱਖਣੀ ਏਸ਼ੀਆ 'ਚ ਅੱਤਵਾਦੀਆਂ ਵਲੋਂ ਹਮਲੇ ਦੀ ਯੋਜਨਾ ਬਣਾਉਣ ਦੀ ਸੂਚਨਾ ਲਗਾਤਾਰ ਮਿਲ ਰਹੀ ਹੈ। -

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026