Posted on September 21st, 2013

ਨਵੀਂ ਦਿੱਲੀ- ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਯੋਗ ਗੁਰੂ ਬਾਬਾ ਰਾਮਦੇਵ ਦੀ ਛੇ ਘੰਟੇ ਹੋਈ ਪੁੱਛਗਿਛ ਦੀ ਅਲੋਚਨਾ ਕਰਦੇ ਹੋਏ ਬਾਬੇ ਦੇ ਬੁਲਾਰੇ ਐਸ. ਕੇ ਤੀਜਾਰਾਵਾਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਘਟਨਾ ਨਾਲ ਭਾਰਤ ਦਾ ਅਪਮਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੂਰੇ ਭਾਰਤ ਦਾ ਅਪਮਾਨ ਹੈ। ਇਹ ਭਾਰਤੀ ਭਾਸ਼ਾ, ਭਾਰਤੀ ਪਹਿਰਾਵੇ ਤੇ ਭਾਰਤੀਆਂ ਦਾ ਅਪਮਾਨ ਹੈ। ਬਾਬਾ ਰਾਮਦੇਵ ਆਪਣੇ ਨਾਲ ਕੁੱਝ ਕੱਪੜੇ, ਮੰਤਰਾਂ ਦੀ ਇੱਕ ਕਿਤਾਬ ਤੇ ਵੈਦਿਕ ਗ੍ਰੰਥ ਲੈ ਕੇ ਗਏ ਹਨ। ਅਧਿਕਾਰੀਆਂ ਨੇ ਯੋਗ ਗੁਰੂ ਨੂੰ ਹਿਰਾਸਤ 'ਚ ਲੈਣ ਦਾ ਕੋਈ ਕਾਰਨ ਨਹੀਂ ਦੱਸਿਆ। ਕੋਈ ਵੀ ਭਾਰਤੀ ਇਸ ਤਰ੍ਹਾਂ ਹਿਰਾਸਤ 'ਚ ਨਹੀਂ ਲਿਆ ਜਾਣਾ ਚਾਹੀਦਾ ਹੈ ਤੇ ਨਾ ਹੀ ਉਸ ਦਾ ਅਪਮਾਨ ਹੋਣਾ ਚਾਹੀਦਾ ਹੈ।
ਲੰਡਨ ਦੇ ਕਸਟਮ ਅਧਿਕਾਰੀਆਂ ਨੇ ਸ਼ੁੱਕਰਵਾਰ ਰਾਤ ਬਾਬਾ ਰਾਮਦੇਵ ਕੋਲੋਂ ਲਗਭਗ ਛੇ ਘੰਟੇ ਤੱਕ ਪੁੱਛਗਿਛ ਕੀਤੀ। ਰਿਪੋਰਟਾਂ 'ਚ ਕਿਹਾ ਗਿਆ ਕਿ ਰਾਮਦੇਵ ਕਾਰੋਬਾਰੀ ਵੀਜ਼ਾ ਦੀ ਬਜਾਏ ਵਿਜ਼ੀਟਰ ਵੀਜ਼ੇ 'ਤੇ ਲੰਡਨ ਆਏ ਹਨ ਤੇ ਇਸੇ ਨੂੰ ਲੈ ਕੇ ਉਨ੍ਹਾਂ ਦੀ ਪੁੱਛਗਿਛ ਹੋਈ।

Posted on September 9th, 2026

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026