Posted on September 20th, 2013

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਪੰਜਾਬ ਦੇ ਫਤਹਿਗੜ੍ਹ ਚੂੜੀਆਂ ਵਿਖੇ 1991 ਵਿਚ ਇਕ ਪਰਿਵਾਰ ਦੇ 7 ਮੈਂਬਰਾਂ ਨੂੰ ਮਾਰਨ ਦੇ ਦੋਸ਼ ਵਿਚ ਇਕ ਡੀਐਸਪੀ ਬਲਦੇਵ ਸਿੰਘ ਤੇ ਸਿਪਾਹੀ ਬਲਵਿੰਦਰ ਸਿੰਘ ਨੂੰ ਬਰੀ ਕਰ ਦਿੱਤਾ, ਪਰ ਪਰਿਵਾਰਕ ਮੈਂਬਰਾਂ ਨੂੰ ਘਰੋਂ ਅਗਵਾ ਕਰਨ ਦੇ ਦੋਸ਼ ਵਿਚ ਉਨ੍ਹਾਂ ਨੂੰ 35 ਸਾਲਾ ਦੀ ਸਜ਼ਾ ਸੁਣਾਈ ਹੈ। ਹੇਠਲੀ ਅਦਾਲਤ ਨੇ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਜਦਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੋਸ਼ੀਆਂ ਦੀਆਂ ਅਪੀਲਾਂ ਰੱਦ ਕਰ ਦਿੱਤੀਆਂ ਸਨ, ਜਿਸ ਕਾਰਨ ਉਨ੍ਹਾਂ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ। ਜਸਟਿਸ ਏ.ਕੇ. ਪਟਨਾਇਕ ਤੇ ਜਸਟਿਸ ਗਿਆਨਸੁਧਾ ਮਿਸ਼ਰਾ ਦੇ ਬੈਂਚ ਨੇ ਹਰੇਕ ਅਗਵਾ ਕੀਤੇ ਵਿਅਕਤੀ ਲਈ ਦੋਸ਼ੀਆਂ ਨੂੰ 5-5 ਸਾਲਾਂ ਦੀ ਸਜ਼ਾ ਸੁਣਾਈ, ਜੋ ਕੁੱਲ 35 ਸਾਲ ਬਣਦੀ ਹੈ।
ਡੀਐਸਪੀ ਤੇ ਸਿਪਾਹੀ ’ਤੇ ਦੋਸ਼ ਹੈ ਕਿ ਇਨ੍ਹਾਂ ਨੇ ਸ਼ਿਕਾਇਤਕਰਤਾ ਇੰਦਰ ਸਿੰਘ ਦੇ ਪਿਤਾ ਸਾਧੂ ਸਿੰਘ ਪੁੱਤਰ ਹਰਦੇਵ ਸਿੰਘ, ਭਰਾਵਾਂ ਗੁਰਦੀਪ ਸਿੰਘ ਤੇ ਅਮਰਜੀਤ ਸਿੰਘ ਅਤੇ ਦੋ ਹੋਰ ਭਰਾਵਾਂ ਦੇ ਪੁੱਤਰਾਂ ਸ਼ਰਨਜੀਤ ਸਿੰਘ, ਦਵਿੰਦਰ ਸਿੰਘ ਤੇ ਸੁਖਦੇਵ ਸਿੰਘ ਨੂੰ ਅਗਵਾ ਕੀਤਾ ਸੀ, ਜਿਨ੍ਹਾਂ ਦਾ ਬਾਅਦ ਵਿਚ ਕੋਈ ਪਤਾ ਨਾ ਲੱਗਾ। ਸੁਪਰੀਮ ਕੋਰਟ ਨੇ ਕਿਹਾ, ‘‘ਸਾਡੇ ਸਾਹਮਣੇ ਜੋ ਸਬੂਤ ਆਏ ਹਨ, ਉਨ੍ਹਾਂ ਤੋਂ ਸਾਬਤ ਨਹੀਂ ਹੁੰਦਾ ਕਿ 7 ਵਿਅਕਤੀਆਂ ਨੂੰ ਆਖਰੀ ਵਾਰ ਦੋਸ਼ੀਆਂ ਦੀ ਹਿਰਾਸਤ ਵਿਚ ਦੇਖਿਆ ਗਿਆ। ਗਵਾਹਾਂ ਅਨੁਸਾਰ ਅਗਵਾ ਕਰਨ ਤੋਂ ਇਕ ਦਿਨ ਬਾਅਦ ਇਹ ਸੱਤ ਜਣੇ ਲਾਪਤਾ ਨਹੀਂ ਹੋਏ। ਇਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਦੇਖਿਆ ਗਿਆ, ਇਕ ਨੂੰ ਤਾਂ ਅੰਮ੍ਰਿਤਸਰ ਵਿਖੇ ਜਿਪਸੀ ’ਚ ਲਿਜਾਂਦਿਆਂ ਦੇਖਿਆ ਗਿਆ ਸੀ। ਇਸ ਤੋਂ ਸਾਫ ਹੈ ਕਿ ਇਹ ਅਗਵਾ ਕਰਨ ਮਗਰੋਂ ਇਕਦਮ ਲਾਪਤਾ ਨਹੀਂ ਹੋਏ, ਸਗੋਂ ਉਨ੍ਹਾਂ ਨਾਲ ਜੋ ਕੁਝ ਵੀ ਹੋਇਆ ਉਹ ਬਾਅਦ ਵਿਚ ਹੋਇਆ। ਅਦਾਲਤ ਨੇ ਅਗਵਾ ਕਰਨ ਦਾ ਦੋਸ਼ੀ ਮੰਨਦਿਆਂ ਦੋਵਾਂ ਨੂੰ 35 ਸਾਲਾਂ ਦੀ ਸਜ਼ਾ ਸੁਣਾਈ ਪਰ ਕਤਲ ਦੇ ਦੋਸ਼ ਵਿਚ ਬਰੀ ਕਰ ਦਿੱਤਾ।

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026