Posted on September 20th, 2013

ਟੋਕੀਓ : ਜਾਪਾਨ 'ਚ ਹੁਣ ਬੁਲੇਟ ਟਰੇਨ ਤੋਂ ਵੀ ਤੇਜ਼ ਰਫਤਾਰ ਵਾਲੀ ਗੱਡੀ ਚੱਲਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਸਾਲ 2027 'ਚ ਟੋਕੀਓ ਤੇ ਨਾਗੋਯਾ ਦਰਮਿਆਨ 600 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜੇਗੀ। ਕਿਊਦੋ ਸਮਾਚਾਰ ਏਜੰਸੀ ਮੁਤਾਬਕ ਜਾਪਾਨੀ ਰੇਲਵੇ ਕੰਪਨੀ ਜੇਆਰ ਸੈਂਟਰਲ ਨੇ ਆਪਣੀ ਮੈਗਨੇਟਿਕ ਟਰੇਨ ਸਰਵਿਸ ਨਿਰਮਾਣ ਪ੍ਰਾਜੈਕਟ ਮੈਗਲੇਵ ਨੂੰ ਜਨਤਕ ਕੀਤਾ। ਇਸ ਦੀ ਰਫਤਾਰ 600 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਜੇ ਆਰ ਸੈਂਟਰਲ ਨੂੰ ਉਮੀਦ ਹੈ ਕਿ ਇਸ ਦਰਮਿਆਨ ਪਹਿਲੇ ਵਪਾਰਕ ਰੂਟ ਦਾ ਸ਼ੁੱਭ ਆਰੰਭ 2027 ਤਕ ਹੋ ਜਾਵੇਗਾ। ਟਰੇਨ ਦੇ ਨਵੇਂ ਮਾਡਲ ਤੋਂ ਇਹ ਦੂਰੀ 286 ਕਿਲੋਮੀਟਰ 40 ਮਿੰਟਾਂ 'ਚ ਤੈਅ ਹੋਵੇਗੀ, ਜਿਸ 'ਚ ਅਜੇ ਬੁਲੇਟ ਟਰੇਨ ਨਾਲ 100 ਮਿੰਟਾਂ ਦਾ ਸਮਾਂ ਲੱਗਦਾ ਹੈ। ਕੰਪਨੀ 2014 ਦੇ ਸ਼ੁਰੂ 'ਚ ਨਵੀਂ ਲਾਈਨ ਦੇ ਨਿਰਮਾਣ ਦਾ ਕੰਮ ਸ਼ੁਰੂ ਕਰੋਗੀ। ਮੈਗਲੇਵ ਪੱਟੜੀਆਂ ਕੋਲ ਲਗਾਏ ਗਈ ਵਿਸ਼ੇਸ਼ ਮੋਟਰ ਨਾਲ ਪੈਦਾ ਹੋਈ ਚੁੰਬਕੀ ਖੇਤਰ 'ਤੇ ਕੰਮ ਕਰਦੀ ਹੈ। ਫਿਲਹਾਲ ਇਹ ਕੰਪਨੀ ਦੇਸ਼ ਦੇ ਚਾਰ ਵੱਡੇ ਸ਼ਹਿਰਾਂ ਟੋਕੀਓ, ਯੋਕੋਹਾਮਾ, ਓਸਾਕਾ ਤੇ ਨਾਯੋਗਾ ਦਰਮਿਆਨ ਸੁਪਰ ਕੰਡਕਟਿੰਗ ਮੈਗਨੇਟ ਦੀ ਵਰਤੋਂ ਕਰ ਕੇ ਬੁਲੇਟ ਟਰੇਨ ਚਲਾ ਰਹੀ ਹੈ।

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026