Posted on September 19th, 2013

ਨਵੀਂ ਦਿੱਲੀ- ਗੈਰ-ਸਰਕਾਰੀ ਸੰਗਠਨ ਚਾਈਲਡ ਰਿਲੀਫ ਐੈਂਡ ਯੂ ਕੇ ਅਨੁਸਾਰ ਦਿੱਲੀ ਵਿੱਚ ਔਸਤਨ ਹਰ ਰੋਜ਼ 14 ਬੱਚੇ ਲਾਪਤਾ ਹੋ ਰਹੇ ਹਨ। ਚਾਈਲਡ ਰਿਲੀਫ ਐਂਡ ਯੂ ਅਤੇ ਅਲਾਇੰਸ ਫਾਰ ਪੀਪੁਲਸ ਰਾਈਟਸ ਦੀ ਇੱਕ ਆਰ ਟੀ ਆਈ ਅਰਜ਼ੀ ਉੱਤੇ ਮਿਲੇ ਜਵਾਬ ਦੇ ਅਨੁਸਾਰ ਦਿੱਲੀ ਵਿੱਚ 2012 ਵਿੱਚ 5,004 ਬੱਚੇ ਲਾਪਤਾ ਹੋਏ ਸਨ, ਜਦ ਕਿ 2010 ਵਿੱਚ ਇਹ ਗਿਣਤੀ 2,161 ਸੀ।
ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਮੈਂਬਰ ਨੀਨਾ ਨਾਇਕ ਨੇ ਕਿਹਾ ਹੈ ਕਿ ਜਦੋਂ ਕੋਈ ਬੱਚਾ ਗਾਇਬ ਹੁੰਦਾ ਹੈ, ਬਾਲ ਸੁਰੱਖਿਆ ਨਾਲ ਸੰਬੰਧ ਸਾਰੇ ਪੱਖਾਂ ਨੂੰ ਸੁਚੇਤ ਕਰ ਦਿੱਤਾ ਜਾਣਾ ਚਾਹੀਦਾ ਹੈ। ਸੀ ਆਰ ਵਾਈ ਨੇ ਸੁਝਾਅ ਦਿੱਤਾ ਕਿ ਜਦੋਂ ਕੋਈ ਮਾਤਾ-ਪਿਤਾ ਲਾਪਤਾ ਬੱਚੇ ਦੀ ਸ਼ਿਕਾਇਤ ਕਰਨ ਲਈ ਸੰਪਰਕ ਕਰੇ ਤਾਂ ਪੁਲਸ ਨੂੰ ਪਹਿਲ ਦੇ ਆਧਾਰ ‘ਤੇ ਰਿਪੋਰਟ ਲਿਖਣੀ ਚਾਹੀਦੀ ਹੈ ਤੇ ਬਿਨਾਂ ਦੇਰ ਦੇ ਕਾਰਵਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ।

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026