Posted on September 13th, 2013

ਮੁੰਬਈ : ਰੇਲਗੱਡੀ ਤੋਂ ਮੁੰਬਈ ਆ ਰਹੀ ਮਹਿਲਾ ਡਾਕਟਰ ਨਾਲ ਛੇੜਛਾੜ ਦੇ ਦੋਸ਼ 'ਚ ਰੇਲਵੇ ਪੁਲਸ ਨੇ ਸੀਬੀਆਈ 'ਚ ਆਸ਼ੁਲਿਪਿਕ ਚੰਦਰ ਪ੍ਰਕਾਸ਼ ਮਲਖਾਨ ਸਿੰਘ ਨੂੰ ਗਿ੍ਰਫ਼ਤਾਰ ਕੀਤਾ ਹੈ। ਮੁੰਬਈ ਸੈਂਟਰਲ ਜੀਆਰਪੀ ਥਾਣੇ 'ਚ ਸੀਨੀਅਰ ਇੰਸਪੈਕਟਰ ਰਜਿੰਦਰ ਸਿੰਘ ਤਿ੍ਰਵੇਦੀ ਨੇ ਦੱਸਿਆ ਕਿ ਗੁਜਰਾਤ ਮੇਲ ਤੋਂ ਸਵੇਰੇ ਤਿੰਨ ਵਜੇ ਮੁੰਬਈ ਆਈ 31 ਸਾਲਾ ਮਹਿਲਾ ਨੇ ਚੰਦਰ ਪ੍ਰਕਾਸ਼ 'ਤੇ ਕੋਚ ਦੇ ਅੰਦਰ ਛੇੜਛਾੜ ਕਰਨ ਦਾ ਦੋਸ਼ ਲਗਾਇਆ ਹੈ।
ਪੁਲਸ ਮੁਤਾਬਿਕ, ਡਾਕਟਰ, ਮੈਡੀਕਲ ਕਾਨਫਰੰਸ 'ਚ ਸ਼ਾਮਲ ਹੋਣ ਲਈ ਇਕੱਲੀ ਹੀ ਮੁੰਬਈ ਆ ਰਹੀ ਸੀ। ਉਨ੍ਹਾਂ ਦੀ ਹੇਠਲੀ ਬਰਥ ਸੀ ਜਦੋਂਕਿ ਚੰਦਪ੍ਰਕਾਸ਼ ਉੱਪਰਲੀ ਬਰਥ 'ਤੇ ਲੰਮੇ ਪਏ ਸਨ। ਰੇਲਗੱਡੀ ਜਦੋਂ ਵਲਸਾਡ ਸਟੇਸ਼ਨ ਪਹੁੰਚੀ ਤਾਂ ਚੰਦਰਪ੍ਰਕਾਸ਼ ਨੇ ਚੱਦਰ ਚੁੱਕਣ ਦੇ ਬਹਾਨੇ ਉਨ੍ਹਾਂ ਨਾਲ ਛੇੜਛਾੜ ਕੀਤੀ। ਇਸ ਉੱਤੇ ਪੀੜਤਾਂ ਨੇ ਚੀਕ ਕੇ ਆਲੇ-ਦੁਆਲੇ ਦੇ ਯਾਤਰੀਆਂ ਨੂੰ ਸੱਦ ਲਿਆ। ਬਾਅਦ 'ਚ ਟਿਕਟ ਚੈਕਰ ਨੇ ਘਟਨਾ ਦੀ ਰਿਪੋਰਟ ਤਿਆਰ ਕੀਤੀ ਅਤੇ ਪੁਲਸ ਹੈਲਪਲਾਈਨ ਨੰਬਰ 'ਤੇ ਫੋਨ ਕੀਤਾ। ਰੇਲਗੱਡੀ ਜਿਉਂ ਹੀ ਬੋਰੀਵਲੀ ਪਹੁੰਚੀ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਚੰਦਰਪ੍ਰਕਾਸ਼ ਦਫ਼ਤਰ 'ਤੇ ਕੰਮ ਤੋਂ ਅਹਿਮਦਾਬਾਦ ਗਏ ਸਨ ਅਤੇ ਉਥੋਂ ਪਰਤ ਰਹੇ ਸੀ।

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026