Posted on September 12th, 2013

ਬਰੇਲੀ- ਅਖੌਤੀ ਸਾਧ ਆਸਾਰਾਮ ਬਾਪੂ ਵੱਲੋਂ ਕਥਿਤ ਤੌਰ 'ਤੇ ਜਿਨਸੀ ਤੌਰ 'ਤੇ ਪਰੇਸ਼ਾਨ ਕੀਤੀ ਗਈ 16 ਸਾਲਾ ਕੁੜੀ ਦੇ ਪਿਤਾ ਨੇ ਮੰਗ ਕੀਤੀ ਹੈ ਕਿ ਇਸ ਕਥਾਵਾਚਕ ਦਾ ਨਾਰਕੋ ਟੈਸਟ ਕਰਵਾਇਆ ਜਾਵੇ। ਗੁਆਂਢੀ ਸਹਾਰਨਪੁਰ ਜ਼ਿਲ੍ਹੇ ਵਿਚ ਆਪਣੇ ਨਿਵਾਸ ਸਥਾਨ 'ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੀੜਤ ਕੁੜੀ ਦੇ ਬਾਪ ਨੇ ਕਿਹਾ ਕਿ ਆਸਾਰਾਮ ਦੇ ਪੈਰੋਕਾਰ ਉਸ 'ਤੇ ਅੰਨ੍ਹਾ ਵਿਸ਼ਵਾਸ ਕਰ ਰਹੇ ਹਨ ਅਤੇ ਜੇਕਰ ਉਨ੍ਹਾਂ ਨੂੰ ਆਸਾਰਾਮ ਬਾਪੂ ਦੇ ਬੇਗੁਨਾਹ ਹੋਣ ਦਾ ਇੰਨਾ ਹੀ ਯਕੀਨ ਹੈ ਤਾਂ ਉਹ ਉਕਤ ਅਖੌਤੀ ਬਾਬੇ ਨੂੰ 'ਪੋਲੀਗ੍ਰਾਫ' ਅਤੇ 'ਬਰੇਨ ਮੈਪਿੰਗ' ਟੈਸਟ ਕਰਵਾਉਣ ਲਈ ਕਹਿਣ। ਇਹ ਟੈਸਟ ਸਾਰੀ ਸੱਚਾਈ ਸਾਹਮਣੇ ਲਿਆ ਦੇਣਗੇ। ਕੁੜੀ ਦੇ ਪਿਓ ਨੇ ਕਿਹਾ ਕਿ ਸਾਡਾ ਪਰਿਵਾਰ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹੈ। ਉਨ੍ਹਾਂ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਹੜੇ ਵਿਅਕਤੀ ਆਸਾਰਾਮ ਦੀ ਹਮਾਇਤ ਕਰ ਰਹੇ ਹਨ, ਉਹ ਵੀ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਨ ਤਾਂ ਜੋ ਸੱਚਾਈ ਸਾਹਮਣੇ ਆ ਸਕੇ।

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026