Posted on September 9th, 2013

ਮੁਜ਼ਫਰਨਗਰ- ਹਿੰਸਾ ਨਾਲ ਪ੍ਰਭਾਵਿਤ ਮੁਜ਼ਫਰਨਗਰ ਦੇ ਹਾਲਾਤ ਐਤਵਾਰ ਨੂੰ ਹੋਰ ਵਿਗੜ ਗਏ। ਇਕ ਥਾਂ ਫ਼ੌਜ 'ਤੇ ਹਮਲਾ ਹੋ ਗਿਆ, ਜਵਾਬ ਵਿਚ ਫ਼ੌਜ ਨੂੰ ਗੋਲੀ ਚਲਾਉਣੀ ਪਈ। ਬੇਕਾਬੂ ਹਾਲਾਤ ਦੇ ਮੱਦੇਨਜ਼ਰ ਸ਼ਨਿਚਰਵਾਰ ਰਾਤ ਜ਼ਿਲ੍ਹੇ 'ਚ ਫ਼ੌਜ ਤਾਇਨਾਤ ਕਰ ਦਿੱਤੀ ਗਈ ਸੀ ਪਰ ਪੇਂਡੂ ਇਲਾਕਿਆਂ ਵਿਚ ਹਿੰਸਾ ਫੈਲ ਜਾਣ ਨਾਲ ਹਾਲਾਤ ਅਜੇ ਵੀ ਬੇਕਾਬੂ ਬਣੇ ਹੋਏ ਹਨ। ਪ੍ਰਸ਼ਾਸਨ ਨੇ ਸੁਰੱਖਿਆ ਬਲਾਂ ਨੂੰ ਦੰਗਾਕਾਰੀਆਂ ਤੇ ਸ਼ਰਾਰਤੀਆਂ ਨੂੰ ਵੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ ਦੇ ਦਿੱਤੇ ਹਨ। ਜਾਰੀ ਹਿੰਸਕ ਝੜਪਾਂ ਦਰਮਿਆਨ ਐਤਵਾਰ ਸ਼ਾਮ ਤਕ ਮਰਨ ਵਾਲਿਆਂ ਦੀ ਗਿਣਤੀ ਵਧ ਕੇ 22 ਹੋ ਗਈ।
ਤਣਾਅ ਦੀ ਜ਼ਦ 'ਚ ਆਏ ਗੁਆਂਢੀ ਜ਼ਿਲ੍ਹੇ ਮੇਰਠ ਅਤੇ ਸ਼ਾਮਲੀ 'ਚ ਵੀ ਇੱਕਾਦੁੱਕਾ ਘਟਨਾਵਾਂ ਵਾਪਰਨ ਦੀ ਖ਼ਬਰ ਹੈ। ਉੱਥੇ ਵੀ ਫ਼ੌਜ ਨੇ ਫਲੈਗ ਮਾਰਚ ਕੀਤਾ। ਪੱਛਮੀ ਉੱਤਰ ਪ੍ਰਦੇਸ਼ ਦੇ ਰਲੀ-ਮਿਲੀ ਆਬਾਦੀ ਵਾਲੇ ਜ਼ਿਲ੍ਹੇ ਮੁਜ਼ਫਰਨਗਰ 'ਚ ਿਫ਼ਰਕੂ ਟਕਰਾਅ ਸ਼ੁਰੂ ਹੋਣ ਤੋਂ 24 ਘੰਟੇ ਬਾਅਦ ਹੀ ਹਾਲਾਤ ਬੇਕਾਬੂ ਬਣੇ ਹੋਏ ਹਨ। ਕਈ ਥਾਵਾਂ 'ਤੇ ਭੰਨਤੋੜ, ਅਗਜ਼ਨੀ, ਲੁੱਟਖੋਹ ਅਤੇ ਹਿੰਸਕ ਝੜਪਾਂ ਦੀ ਖ਼ਬਰ ਹੈ। ਪੁਲਸ ਅਤੇ ਨੀਮ ਫ਼ੌਜੀ ਬਲਾਂ ਨੇ ਨਾਕਾਮ ਹੋਣ 'ਤੇ ਸ਼ਨਿਚਰਵਾਰ ਦੇਰ ਰਾਤ ਪ੍ਰਸ਼ਾਸਨ ਨੇ ਹਾਲਾਤ ਨਾਲ ਨਿਪਟਣ ਲਈ ਫ਼ੌਜ ਸੱਦੀ ਸੀ। ਪਰ ਹਿੰਸਾ ਦੀਆਂ ਲਪਟਾਂ ਪੇਂਡੂ ਖੇਤਰਾਂ ਵਿਚ ਪੁੱਜ ਜਾਣ ਨਾਲ ਸਥਿਤੀ ਭਿਅੰਕਰ ਰੂਪ ਧਾਰਨ ਕਰ ਗਈ। ਸੂਬੇ ਦੇ ਏਡੀਜੀਪੀ (ਕਾਨੂੰਨ ਵਿਵਸਥਾ) ਅਰੁਣ ਕੁਮਾਰ ਨੇ ਮੰਨਿਆ ਹੈ ਕਿ ਪੇਂਡੂ ਇਲਾਕਿਆਂ ਵਿਚ ਹਿੰਸਾ ਫੈਲ ਜਾਣ ਨਾਲ ਉਸ ਨੂੰ ਕਾਬੂ ਵਿਚ ਕਰਨ 'ਚ ਮੁਸ਼ਕਿਲ ਪੇਸ਼ ਆ ਰਹੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਕੌਸ਼ਲ ਰਾਮ ਸ਼ਰਮਾ ਨੇ ਅਜੇ ਤਕ 22 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
ਐਤਵਾਰ ਦੀਆਂ ਤਾਜ਼ਾ ਝੜਪਾਂ 'ਚ 12 ਹੋਰ ਲੋਕ ਮਾਰੇ ਗਏ ਹਨ। ਮਿ੍ਰਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਪੇਂਡੂ ਇਲਾਕੇ ਦੇ ਕੁਟਵਾ 'ਚ ਚਾਰ ਵਿਅਕਤੀਆਂ ਦੇ ਮਾਰੇ ਜਾਣ ਅਤੇ ਇਕ ਧਾਰਮਿਕ ਸਥਾਨ ਦੇ ਸਾੜੇ ਜਾਣ ਦੀ ਸੂਚਨਾ ਹੈ। ਜਦਕਿ ਫੁਗਨਾ 'ਚ ਜਾਨ ਬਚਾਉਣ ਲਈ ਇਕ ਿਫ਼ਰਕੇ ਦੇ ਤਿੰਨ ਲੋਕਾਂ ਨੂੰ ਨੇੜਲੇ ਥਾਣੇ ਵਿਚ ਸ਼ਰਨ ਲੈਣੀ ਪਈ। ਸੂਬੇ ਦੇ ਗ੍ਰਹਿ ਸਕੱਤਰ ਕਮਲ ਸਕਸੈਨਾ ਅਨੁਸਾਰ ਹਿੰਸਾਗ੍ਰਸਤ ਸਿਸੌਲੀ, ਸ਼ਾਹਪੁਰ, ਫੁਗਨਾ, ਕਾਲਾਪਾਰ ਅਤੇ ਧੌਰਾਕਲਾਂ 'ਚ ਸੁਰੱਖਿਆ ਬਲਣ ਦੀ ਤਾਇਨਾਤੀ ਕੀਤੀ ਗਈ ਹੈ। ਮੁਜ਼ਫਰਨਗਰ ਸ਼ਹਿਰ ਦੇ ਤਿੰਨ ਥਾਣਾ ਖੇਤਰਾਂ-ਸਿਵਲ ਲਾਈਨਜ਼, ਕੋਤਵਾਲੀ ਅਤੇ ਨਈ ਮੰਡੀ 'ਚ ਕਰਫਿਊ ਲਾ ਦਿੱਤਾ ਗਿਆ ਹੈ। ਇਨ੍ਹਾਂ ਇਲਾਕਿਆਂ ਵਿਚ ਫ਼ੌਜ ਨੇ ਫਲੈਗ ਮਾਰਚ ਕੀਤਾ। ਫ਼ੌਜ ਅਤੇ ਸੂਬਾਈ ਪੁਲਸ ਦੇ ਜਵਾਨਾਂ ਤੋਂ ਇਲਾਵਾ ਜ਼ਿਲ੍ਹੇ 'ਚ ਦਸ ਹਜ਼ਾਰ ਪੀਏਸੀ, 1300 ਸੀਆਰਪੀਐਫ ਅਤੇ 1200 ਆਰਪੀਐਫ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਉੱਤਰ ਪ੍ਰਦੇਸ਼ ਵਿਚ ਬਣੀ ਿਫ਼ਰਕੂ ਟਕਰਾਅ ਦੀ ਸਥਿਤੀ ਦੇ ਮੱਦੇਨਜ਼ਰ ਉੱਤਰਾਖੰਡ ਸਰਕਾਰ ਨੇ ਵੀ ਪ੍ਰਸ਼ਾਸਨ ਨੂੰ ਅਲਰਟ ਕਰ ਦਿੱਤਾ ਹੈ। ਸਰਹੱਦੀ ਇਲਾਕਿਆਂ 'ਚ ਖ਼ਾਸ ਤੌਰ 'ਤੇ ਇਹਤਿਆਤ ਵਰਤੀ ਜਾ ਰਹੀ ਹੈ।

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026