Posted on September 6th, 2013

ਨਵੀਂ ਦਿੱਲੀ- ਰੁਪਏ ਵਿੱਚ ਲਗਾਤਾਰ ਗਿਰਾਵਟ, ਵਧਦੀ ਕਰੰਸੀ ਪਸਾਰੇ ਅਤੇ ਅਰਥ ਵਿਵਸਥਾ ਦੀ ਸੁਸਤੀ ਕਾਰਨ ਭਾਰਤ ਉਭਰਦੇ ਬਾਜ਼ਾਰਾਂ ਦੀ ਮੁਕਾਬਲੇਬਾਜ਼ੀ ਵਿੱਚ 60ਵੇਂ ਸਥਾਨ ‘ਤੇ ਆ ਗਿਆ ਹੈ। ਵਿਸ਼ਵ ਆਰਥਿਕ ਮੰਚ ਦੀ ਸਾਲਾਨਾ ਵਿਸ਼ਵ ਮੁਕਾਬਲੇਬਾਜ਼ੀ ਰਿਪੋਰਟ 2013-14 ਮੁਤਾਬਕ ਭਾਰਤ ਆਰਥਿਕ ਮੋਰਚਿਆਂ ‘ਤੇ ਨਿਰਾਸ਼ਾ ਜਨਕ ਪ੍ਰਦਰਸ਼ਨ ਦਾ ਖਮਿਆਜ਼ਾ ਭੁਗਤ ਰਿਹਾ ਹੈ। ਦੇਸ਼ ਵਿੱਚ ਮੁਕਾਬਲੇਬਾਜ਼ੀ ਨੂੰ ਹੱਲਾਸ਼ੇਰੀ ਦੇਣ ਲਈ ਜ਼ਰੂਰੀ ਬੁਨਿਆਦੀ ਢਾਂਚੇ ਦੀ ਘਾਟ ਹੈ। ਰਿਪੋਰਟ ਮੁਤਾਬਕ ਮਜ਼ਬੂਤ ਵਿੱਤੀ ਢਾਂਚੇ ਵਾਲੇ ਦੇਸ਼ਾਂ ਨੇ ਇਸ ਸੂਚੀ ਵਿੱਚ ਸਿਖਰਲੇ ਸਥਾਨ ਹਾਸਲ ਕੀਤੇ ਹਨ।
ਸਵਿੱਟਜ਼ਰਲੈਂਡ ਇਸ ਸੂਚੀ ਵਿੱਚ ਲਗਾਤਾਰ ਪੰਜਵੇਂ ਸਾਲ ਸਿਖਰ ‘ਤੇ ਅਤੇ ਸਿੰਗਾਪੁਰ, ਫਿਨਲੈਂਡ ਨੇ ਲਗਾਤਾਰ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ ਹੈ। ਜਰਮਨੀ ਚੌਥਾ ਅਤੇ ਅਮਰੀਕਾ ਪੰਜਵਾਂ ਸਥਾਨ ਹਾਸਲ ਕਰਨ ਵਿੱਚ ਕਾਮਯਾਬ ਰਿਹਾ। ਜਾਪਾਨ ਮੁਕਾਬਲੇਬਾਜ਼ੀ ਦੇ ਮਾਮਲੇ ਵਿੱਚ 9ਵੇਂ ਸਥਾਨ ‘ਤੇ ਹੈ। ਏਸ਼ੀਆ ਦੇ ਵਿਕਾਸਸ਼ੀਲ ਦੇਸ਼ਾਂ ਵਿੱਚ ਮਲੇਸ਼ੀਆ 24ਵੇਂ, ਚੀਨ 29ਵੇਂ, ਦੱਖਣੀ ਅਫਰੀਕਾ 53ਵੇਂ, ਬਰਾਜੀਲ 56ਵੇਂ ਅਤੇ ਰੂਸ 64ਵੇਂ ਨੰਬਰ ‘ਤੇ ਹੈ।

Posted on June 1st, 2026

Posted on May 28th, 2026

Posted on May 27th, 2026

Posted on May 26th, 2026

Posted on May 25th, 2026

Posted on May 22nd, 2026

Posted on May 21st, 2026

Posted on May 20th, 2026

Posted on May 19th, 2026

Posted on May 15th, 2026

Posted on May 14th, 2026

Posted on May 13th, 2026