Posted on September 2nd, 2013

ਹੇਗਨ (ਜਰਮਨੀ)- ਨਾਜ਼ੀਆਂ ਦੇ ਹਥਿਆਰਬੰਦ ਦਸਤੇ ਐਸ.ਐਸ. ਦੇ 92 ਸਾਲਾ ਮੈਂਬਰ ਜਿਸ ਨੇ 1944 ਵਿਚ ਇਕ ਡੱਚ ਸੰਗਰਾਮੀਏ ਦੀ ਹੱਤਿਆ ਕੀਤੀ ਸੀ, ਉੱਤੇ ਜਰਮਨੀ ਵਿਚ ਮੁਕੱਦਮਾ ਸ਼ੁਰੂ ਹੋ ਗਿਆ ਹੈ।
ਹਾਲੈਂਡ ਮੂਲ ਦੇ ਸੀਅਰਟ ਬਰੂਨਜ਼ ਨੂੰ ਅਦਾਲਤੀ ਕਾਰਵਾਈ ਲਈ ਫਿੱਟ ਕਰਾਰ ਦੇਣ ਤੋਂ ਬਾਅਦ ਜਰਮਨੀ ਦੇ ਪੱਛਮੀ ਸ਼ਹਿਰ ਹੇਗਨ ਵਿਚ ਮੁਕੱਦਮਾ ਸ਼ੁਰੂ ਹੋ ਗਿਆ ਹੈ। ਬਰੂਨਜ਼ ਇਸ ਵੇਲੇ ਜਰਮਨੀ ਦਾ ਨਾਗਰਿਕ ਹੈ। 1941 ਵਿਚ ਨਾਜ਼ੀਆਂ ਵੱਲੋਂ ਹਾਲੈਂਡ ’ਤੇ ਕਬਜ਼ਾ ਕਰਨ ਮਗਰੋਂ ਬਰੂਨਜ਼ ਐੈਸ.ਐਸ. ਵਿਚ ਭਰਤੀ ਹੋ ਗਿਆ ਸੀ। ਦੋ ਡੱਚ ਯਹੂਦੀਆਂ ਦੇ ਕਤਲ ਦੇ ਦੋਸ਼ ਵਿਚ 1980ਵਿਆਂ ਵਿਚ ਉਹ ਪਹਿਲਾਂ ਹੀ ਸਜ਼ਾ ਭੁਗਤ ਚੁੱਕਿਆ ਹੈ। ਉਸ ਦੇ ਅਟਾਰਨੀ ਨੇ 1944 ਵਿਚ ਨਾਜ਼ੀ ਵਿਰੋਧੀ ਲੜਾਕੇ ਐਲਡਰਟ ਕਲਾਸ ਡਾਇਕੇਮਾ ਦੀ ਹੱਤਿਆ ਦੇ ਕੇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਹੈ। ਬਰੂਨਜ਼ ’ਤੇ ਡਾਇਕੇਮਾ ਦੀ ਹੱਤਿਆ ਕਰਨ ਅਤੇ ਬਾਅਦ ਵਿਚ ਇਹ ਕਹਾਣੀ ਘੜਨ ਦਾ ਦੋਸ਼ ਹੈ ਕਿ ਉਸ ਦੇ ਫੌਤ ਹੋ ਚੁੱਕੇ ਇਕ ਸਾਥੀ ਨੇ ਭੱਜਣ ਦੀ ਕੋਸ਼ਿਸ਼ ਕਰ ਰਹੇ ਕੈਦੀ ਨੂੰ ਮਾਰਿਆ ਸੀ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026