Posted on August 21st, 2013

ਇਸਲਾਮਾਬਾਦ (ਏਜੰਸੀ)- ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਕਸ਼ਮੀਰ ਵਿਚ ਨਿਯੰਤਰਣ ਰੇਖਾ ਪਾਰੋਂ ਭਾਰਤ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਉਸ ਦਾ ਇਕ ਅਫਸਰ ਮਾਰਿਆ ਗਿਆ ਤੇ ਇਕ ਹੋਰ ਜ਼ਖਮੀ ਹੋ ਗਿਆ ਹੈ। ਇਕ ਸੀਨੀਅਰ ਫੌਜੀ ਅਧਿਕਾਰੀ ਨੇ ਕਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਸਕਾਰਡੂ ਨੇੜੇ ਸ਼ਾਕਮਾ ਸੈਕਟਰ ਵਿਚ ਵਾਪਰੀ ਹੈ। ਇਸ ਅਧਿਕਾਰੀ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਭਾਰਤੀ ਗੋਲੀਬਾਰੀ ਵਿਚ ਕੈਪਟਨ ਸਰਫਰਾਜ਼ ਮਾਰਿਆ ਗਿਆ ਤੇ ਜਦ ਕਿ ਇਕ ਹੋਰ ਜਵਾਨ ਗੰਭੀਰ ਜ਼ਖਮੀ ਹੋ ਗਿਆ। ਉਸ ਨੇ ਦੱਸਿਆ ਕਿ ਭਾਰਤੀ ਜਵਾਨਾਂ ਨੇ ਬੀਤੀ ਰਾਤ 11.15 ਵਜੇ ਗੋਲੀਬਾਰੀ ਸ਼ੁਰੂ ਕੀਤੀ ਜਿਸ ਦਾ ਪਾਕਿਸਤਾਨ ਵਾਲੇ ਪਾਸਿਉਂ ਵੀ ਢੁੱਕਵਾਂ ਜਵਾਬ ਦਿੱਤਾ ਗਿਆ। ਇਹ ਗੋਲੀਬਾਰੀ ਸਵੇਰੇ 2.15 ਵਜੇ ਤੱਕ ਹੁੰਦੀ ਰਹੀ।
ਇਥੇ ਵਰਣਨਯੋਗ ਹੈ ਕਿ ਦੋਨਾਂ ਧਿਰਾਂ ਇਕ ਦੂਸਰੇ ਉਪਰ ਜੰਗਬੰਦੀ ਦੀ ਉਲੰਘਣਾ ਕਰਨ ਦੇ ਦੋਸ਼ ਲਾ ਰਹੀਆਂ ਹਨ। ਇਹ ਗੋਲੀਬਾਰੀ 2 ਹਫਤੇ ਪਹਿਲਾਂ ਪਾਕਿਸਤਾਨੀ ਫੌਜੀਆਂ ਵੱਲੋਂ ਨਿਯੰਤਰਣ ਰੇਖਾ ਦੇ ਨਾਲ ਗਸ਼ਤ ਕਰ ਰਹੇ 5 ਭਾਰਤੀ ਜਵਾਨਾਂ ਦੀ ਹੱਤਿਆ ਕਰ ਦੇਣ ਉਪਰੰਤ ਸ਼ੁਰੂ ਹੋਈ ਸੀ। ਇਸਲਾਮਾਬਾਦ ਸਰਕਾਰ ਸਰਹੱਦ ਉਪਰ ਅਮਨ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਵਿਦੇਸ਼ ਦਫਤਰ ਦੇ ਬੁਲਾਰੇ ਨੇ ਪਿੱਛਲੇ ਹਫਤੇ ਕਿਹਾ ਸੀ ਕਿ ਦੋਨਾਂ ਦੇਸ਼ਾਂ ਵਿਚਾਲੇ ਗੱਲਬਾਤ ਲਈ ਸਾਰੇ ਕੂਟਨੀਤਿਕ ਤੇ ਫੌਜੀ ਚੈਨਲ ਖੁਲ੍ਹੇ ਹਨ। ਲੰਘੇ ਸੋਮਵਾਰ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਟੀ.ਵੀ ਉਪਰ ਦਿੱਤੇ ਆਪਣੇ ਪਹਿਲੇ ਭਾਸ਼ਣ 'ਚ ਕਿਹਾ ਸੀ ਕਿ ਉਹ ਖੇਤਰੀ ਅਮਨ ਤੇ ਖੁਸ਼ਹਾਲੀ ਲਈ ਭਾਰਤ ਨਾਲ ਮਿਲਕੇ ਕੰਮ ਕਰਨਾ ਚਹੁੰਦੇ ਹਨ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026