Posted on August 11th, 2013

ਨਵੀਂ ਦਿੱਲੀ- 67ਵੇਂ ਆਜ਼ਾਦੀ ਦਿਵਸ ਮੌਕੇ ਪਹਿਲੀ ਵਾਰ ਸਰਕਾਰ ਨੇ ਰਾਜਘਾਟ ਦੀ ਸੁਰੱਖਿਆ ਲਈ ਹਥਿਆਬੰਦ ਜਵਾਨ ਤਾਇਨਾਤ ਕੀਤੇ ਹਨ। ਜ਼ਿਕਰਯੋਗ ਹੈ ਕਿ ਕੌਮੀ ਰਾਜਧਾਨੀ ਵਿਚ ਯਮੁਨਾ ਨਦੀ ਦੇ ਕੰਢੇ, ਦੇਸ਼ ਦੀਆਂ ਹੋਰ ਅਹਿਮ ਸ਼ਖਸੀਅਤਾਂ ਦੀਆਂ ਵੀ ਸਮਾਧੀਆਂ ਹਨ। ਇਨ੍ਹਾਂ ਵਿਚ ਸ਼ਕਤੀ ਸਥਲ (ਇੰਦਰਾ ਗਾਂਧੀ), ਵੀਰ ਭੂਮੀ (ਰਾਜੀਵ ਗਾਂਧੀ), ਵਿਜੈ ਸਥਲ (ਲਾਲ ਬਹਾਦਰ ਸ਼ਾਸਤਰੀ) ਦੀਆਂ ਯਾਦਗਾਰਾਂ ਵੀ ਸ਼ਾਮਲ ਹਨ। ਇਨ੍ਹਾਂ ਸਥਾਨਾਂ ਦੇ ਉਪਰ ਸਰਕਾਰ ਸਾਲ 2004 ਤੋਂ ਹੀ ਹਥਿਆਰਬੰਦ ਜਵਾਨ ਤਾਇਨਾਤ ਕੀਤੇ ਹੋਏ ਹਨ ਪਰ ਗਾਂਧੀ ਦੀ ਸਮਾਧੀ ’ਤੇ ਇਸ ਕਰਕੇ ਹਥਿਆਰਬੰਦ ਜਵਾਨ ਤਾਇਨਾਤ ਨਹੀਂ ਕੀਤੇ ਗਏ ਸਨ ਕਿ ਉਹ ਅਹਿੰਸਾ ਦੇ ਸਿਧਾਂਤ ਦੇ ਧਾਰਨੀ ਸਨ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਦੀਆਂ ਹੋਰ ਏਜੰਸੀਆਂ ਤੇ ਸ਼ਹਿਰੀ ਵਿਕਾਸ ਮੰਤਰਾਲੇ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਸੀਆਈਐਸਐਫ ਦੇ ਹਥਿਆਰਬੰਦ ਜਵਾਨ ਤਾਇਨਾਤ ਕੀਤੇ ਗਏ ਹਨ। ਰਾਜਘਾਟ ਵਿਚ ਪਹਿਲੀ ਅਗਸਤ ਤੋਂ ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਹਨ ਤੇ ਇਹ ਤਾਇਨਾਤੀ ਖੁਫੀਆ ਰਿਪੋਰਟਾਂ ਦੇ ਆਧਾਰ ਉਤੇ ਕੀਤੀ ਗਈ ਹੈ। ਇਸ ਸਮੇਂ ਸੀਆਈਐਸਐਫ ਦੇ 24 ਜਵਾਨ ਤਾਇਨਾਤ ਹਨ ਤੇ ਇਨ੍ਹਾਂ ਵਿਚ ਪਹਿਲਾ ਦਸਤਾ ਵੀ ਸ਼ਾਮਲ ਹੈ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਮਾਂਡੋਜ਼ ਸਿਰਫ ਮੁੱਖ ਗੇਟ ਉਤੇ ਤਾਇਨਾਤ ਕੀਤੇ ਗਏ ਹਨ ਤੇ ਸਮਾਧੀ ਦੇ ਕੋਲ ਅੰਦਰ ਕਮਾਂਡੋ ਵਰਦੀ ਵਿਚ ਤਾਂ ਜਾ ਸਕਦੇ ਹਨ ਪਰ ਹਥਿਆਰ ਨਹੀਂ ਲੈ ਕੇ ਸਕਦੇ। ਸੂਤਰਾਂ ਅਨੁਸਾਰ ਬਿਹਾਰ ਵਿਚ ਬੋਧ ਗਯਾ ਵਿਚ ਮੰਦਰ ’ਤੇ ਹਮਲੇ ਤੋਂ ਬਾਅਦ ਇਹ ਕਦਮ ਚੁੱਕੇ ਗਏ ਹਨ।

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026