Posted on December 22nd, 2025

2026 'ਚ ਵਿਆਜ ਦਰਾਂ ਵਾਸਤੇ ਕੈਨੇਡਾ ਦੀਆਂ ਛੇ ਵੱਡੀਆਂ ਬੈਂਕਾਂ ਨੇ ਇਹ ਭਵਿੱਖਬਾਣੀ ਕੀਤੀ ਹੈ:
-ਬੈਂਕ ਆਫ ਮਾਂਟਰੀਆਲ: ਵਿਆਜ ਦਰ 0.50% ਘਟਾਈ ਜਾਵੇਗੀ।
-ਸਕੋਸ਼ੀਆਬੈਂਕ: ਦੂਜੀ ਛਿਮਾਹੀ 'ਚ ਵਿਆਜ ਦਰ 0.50% ਵਧਾਈ ਜਾਵੇਗੀ।
-ਨੈਸ਼ਨਲ ਬੈਂਕ ਆਫ ਕੈਨੇਡਾ: ਵਿਆਜ ਦਰ 0.50% ਵਧਾਈ ਜਾਵੇਗੀ।
-ਸੀਆਈਬੀਸੀ: ਵਿਆਜ ਦਰ ਸਾਰਾ ਸਾਲ ਨਹੀਂ ਛੇੜੀ ਜਾਵੇਗੀ, ਪਰ ਥੋੜੀ ਘਟਾਉਣੀ ਚਾਹੀਦੀ ਹੈ।
-ਆਰਬੀਸੀ: ਵਿਆਜ ਦਰ ਸਾਰਾ ਸਾਲ ਨਹੀਂ ਛੇੜੀ ਜਾਵੇਗੀ। ਪਰ ਵਿਆਜ ਦਰ ਵਧਾਉਣ ਨਾਲ ਘਟਾਉਣ ਨਾਲੋਂ ਵੱਧ ਨੁਕਸਾਨ ਹੋਵੇਗਾ।
-ਟੀਡੀ: ਵਿਆਜ ਦਰ ਇੱਥੇ ਹੀ ਟਿਕੀ ਰਹੇਗੀ।
ਇਹ ਡੈਟਾ ਬੀਐਨਐਨ-ਬਲੂਮਬਰਗ ਦੇ ਸਰਵੇਖਣ ਤੋਂ ਲਿਆ ਗਿਆ ਹੈ, ਜਿਸਦਾ ਸਿੱਟਾ ਇਹ ਨਿਕਲਦਾ ਹੈ ਕਿ ਕੈਨੇਡਾ ਵਾਸੀਆਂ ਨੂੰ ਇਸ ਟਿਕ ਗਏ ਹਾਲਾਤ ਵਿੱਚ ਆਰਥਿਕਤਾ ਤੋਰਨ ਲਈ ਖੁਦ ਹੀ ਹੰਭਲਾ ਮਾਰਨਾ ਪਵੇਗਾ। ਸਰਕਾਰਾਂ 'ਤੇ ਵੀ ਆਰਥਿਕਤਾ ਤੋਰਨ ਲਈ ਕੁਝ ਵੱਡੇ ਕਦਮ ਚੁੱਕਣ ਲਈ ਦਬਾਅ ਪਾਉਣਾ ਪਵੇਗਾ।
ਜਾਪਦਾ ਹੈ ਕਿ ਅਮਰੀਕਾ ਨਾਲ 'ਟਰੇਡ ਡੀਲ' ਗੱਲਬਾਤ ਹੁਣ ਉਦੋਂ ਹੀ ਸਿਰੇ ਲੱਗੇਗੀ, ਜਦੋਂ ਕੈਨੇਡਾ-ਅਮਰੀਕਾ-ਮੈਕਸੀਕੋ ਵਿਚਾਲੇ ਹੋਇਆ ਕਰ-ਮੁਕਤ ਵਪਾਰ ਸਮਝੌਤਾ (ਫਰੀ ਟਰੇਡ ਐਗਰੀਮੈਂਟ) ਸਮੀਖਿਆ ਤੋਂ ਬਾਅਦ 2026 ਵਿੱਚ ਦੁਬਾਰਾ ਲਿਖ ਹੋ ਗਿਆ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026