Posted on July 20th, 2013

ਵਾਸ਼ਿੰਗਟਨ : ਅਮਰੀਕਾ 'ਚ ਵਜ਼ਨ ਘੱਟ ਕਰਨ ਦਾ ਕਲੀਨਿਕ ਚਲਾਉਣ ਵਾਲੇ ਇਕ ਭਾਰਤੀ ਮੂਲ ਦੇ ਡਾਕਟਰ ਨੂੰ ਭਾਰ ਘਟਾਉਣ ਦੀ ਪਾਬੰਦੀਸ਼ੁਦਾ ਦਵਾਈ ਨੂੰ ਨਾਜਾਇਜ਼ ਤੌਰ 'ਤੇ ਵੰਡਣ ਲਈ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇੰਡੀਆਨਾ ਸਥਿਤ ਅਦਾਲਤ ਨੇ ਡਾਕਟਰ ਦੀ ਪਤਨੀ ਨੂੰ ਵੀ ਟੈਕਸ ਚੋਰੀ ਦੇ ਮਾਮਲੇ 'ਚ ਸਜ਼ਾ ਸੁਣਾਈ ਹੈ। 57 ਸਾਲਾ ਡਾਕਟਰ ਰਾਕੇਸ਼ ਆਨੰਦ ਅਤੇ ਉਨ੍ਹਾਂ ਦੀ ਪਤਨੀ ਮੀਨਾ ਆਨੰਦ ਇੰਡੀਆਨਾ ਅਤੇ ਇਲੀਨਾਇਸ 'ਚ 'ਡਾਕਟਰ ਵੇਟ ਲਾਸ' ਨਾਂ ਦਾ ਕਲੀਨਿਕ ਚਲਾਉਂਦੇ ਸਨ। ਦੋਵਾਂ ਨੇ ਜਨਵਰੀ 'ਚ ਆਪਣਾ ਅਪਰਾਧ ਮੰਨ ਲਿਆ ਸੀ। ਅਦਾਲਤ ਨੇ ਡਾਕਟਰ ਜੋੜੇ ਤੋਂ ਜ਼ਬਤ ਕੀਤੇ ਗਏ 52 ਲੱਖ ਡਾਲਰ (ਕਰੀਬ 30.8 ਕਰੋੜ ਰੁਪਏ) 'ਚੋਂ 7,45,872 ਡਾਲਰ ਦੀ ਰਾਸ਼ੀ ਇੰਟਰਨਲ ਰੈਵਿਨਿਊ ਸਰਵਿਸ (ਆਈਆਰਐਸ) ਨੂੰ ਅਦਾ ਕਰਨ ਦਾ ਹੁਕਮ ਦਿੱਤਾ।
ਰਾਕੇਸ਼ 'ਤੇ ਸਾਢੇ ਸੱਤ ਲੱਖ ਡਾਲਰ (ਕਰੀਬ 4.4 ਕਰੋੜ ਰੁਪਏ) ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਉਸਦੀ ਸਜ਼ਾ ਤਿੰਨ ਅਗਸਤ ਤੋਂ ਸ਼ੁਰੂ ਹੋਵੇਗੀ। ਮੀਨਾ 'ਤੇ ਵੀ ਇਕ ਲੱਖ ਡਾਲਰ (ਕਰੀਬ 59 ਲੱਖ ਰੁਪਏ) ਦਾ ਜੁਰਮਾਨਾ ਲਗਾਇਆ ਹੈ। ਉਨ੍ਹਾਂ ਦੀ ਸਜ਼ਾ ਤਿੰਨ ਸਤੰਬਰ ਤੋਂ ਸ਼ੁਰੂ ਹੋਵੇਗੀ।

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026