Posted on July 19th, 2013

ਸੰਯੁਕਤ ਰਾਸ਼ਟਰ- ਯੂ ਐੱਨ ਅਧਿਕਾਰੀਆਂ ਨੇ ਕਿਹਾ ਹੈ ਕਿ ਸੀਰੀਆ ਦੇ ਗ੍ਰਹਿ-ਯੱਧ ਵਿੱਚ ਲਗਭਗ ਪੰਜ ਹਜ਼ਾਰ ਸੀਰੀਆਈ ਲੋਕ ਹਰ ਮਹੀਨੇ ਮਾਰੇ ਜਾ ਰਹੇ ਹਨ ਤੇ ਜਿਸ ਰਫਤਾਰ ਨਾਲ ਸ਼ਰਨਾਰਥੀ ਉਥੇ ਤੋਂ ਭੱਜ ਰਹੇ ਹਨ, ਉਹ ਰਫਤਾਰ ਸਾਲ 1994 ਵਿੱਚ ਹੋਏ ਰਵਾਂਡਾ ਕਾਂਡ ਤੋਂ ਬਾਅਦ ਕਦੇ ਨਹੀਂ ਸੀ ਵੇਖੀ ਗਈ।
ਮਨੁੱਖੀ ਅਧਿਕਾਰਾਂ ਲਈ ਸਹਾਇਕ ਸਕੱਤਰ ਨੇ ਯੂ ਐੱਨ ਸੁਰੱਖਿਆ ਕੌਂਸਲ ਨੂੰ ਦੱਸਿਆ, 'ਸੀਰੀਆ ਵਿੱਚ ਅੱਜ ਕੱਲ• ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਹੋ ਰਹੀ ਹੈ। ਯੁੱਧ ਅਪਰਾਧ ਜਾਰੀ ਹਨ ਤੇ ਮਨੁੱਖਤਾ ਵਿਰੁੱਧ ਅਪਰਾਧ ਦਾ ਸ਼ਾਸਨ ਹੈ।” ਉਨ੍ਹਾਂ ਕਿਹਾ, ''ਵੱਡੀ ਗਿਣਤੀ ਵਿੱਚ ਹੋਣ ਵਾਲੇ ਇਹ ਕਤਲ ਇਸ ਸੰਘਰਸ਼ ਦਾ ਬਹੁਤ ਖਰਾਬ ਪੱਖ ਦਰਸਾਉਂਦੇ ਹਨ।'
ਯੂ ਐੱਨ ਦੇ ਸ਼ਰਨਾਰਥੀ ਪ੍ਰਮੁੱਖ ਅੰਟੋਨਿਉ ਗਯੁਟੇਰੇਸ ਨੇ ਕਿਹਾ ਕਿ ਏਜੰਸੀ ਦੀ ਜਾਣਕਾਰੀ ਅਨੁਸਾਰ ਸਾਲ 2013 ਦੇ ਸ਼ੁਰੂ ਤੋਂ ਹੁਣ ਤੱਕ ਲਗਭਗ 18 ਲੱਖ ਸੀਰੀਆਈ ਸ਼ਰਨਾਰਥੀਆਂ ਵਿੱਚੋਂ ਦੋ ਤਿਹਾਈ ਲੋਕ ਲਗਾਤਾਰ ਜਾ ਚੁੱਕੇ ਹਨ। ਔਸਤਨ ਇਹ ਗਿਣਤੀ ਰੋਜ਼ ਛੇ ਹਜ਼ਾਰ ਸ਼ਰਨਾਰਥੀਆਂ ਦੀ ਹੈ। ਉਨ੍ਹਾਂ ਕਿਹਾ, 'ਲਗਭਗ 20 ਸਾਲ ਪਹਿਲਾਂ ਹੋਏ ਰਵਾਂਡਾ ਕਾਂਡ ਤੋਂ ਬਾਅਦ ਤੋਂ ਅਸੀਂ ਇੰਨੀ ਤੇਜ਼ ਰਫਤਾਰ ਨਾਲ ਸ਼ਰਨਾਰਥੀਆਂ ਦਾ ਜਾਣਾ
ਨਹੀਂ ਦੇਖਿਆ ਸੀ।'
ਯੂ ਐੱਨ ਦੇ ਮਨੁੱਖੀ ਅਧਿਕਾਰ ਪ੍ਰਮੁੱਖ ਵਲੇਰੀ ਏਮੋਸ ਨੇ ਕਿਹਾ ਕਿ ਘੱਟ ਤੋਂ ਘੱਟ 68 ਲੱਖ ਸੀਰੀਆਈ ਲੋਕਾਂ ਨੂੰ ਹੁਣੇ ਮਨੁੱਖੀ ਮਦਦ ਦੀ ਲੋੜ ਹੈ। ਉਨ੍ਹਾਂ ਸਰਕਾਰ ਤੇ ਵਿਪੱਖ 'ਤੇ 'ਪ੍ਰਬੰਧਕੀ ਢੰਗ ਤੇ ਕੁਝ ਮਾਮਲਿਆਂ ਵਿੱਚ ਜਾਣ ਬੁੱਝ ਕੇ' ਨਾਗਰਿਕਾਂ ਦੀ ਸੁਰੱਖਿਆ ਪ੍ਰਤੀ ਆਪਣੇ ਕਰਤੱਵਾਂ ਨੂੰ ਨਿਭਾਉਣ ਵਿੱਚ ਅਸਫਲ ਰਹਿਣ ਦਾ ਦੋਸ਼ ਲਾਇਆ ਹੈ। ਜਨੇਵਾ ਤੋਂ ਵੀਡੀਉ ਕਾਨਫਰੰਸ ਰਾਹੀਂ ਏਮੋਸ ਨੇ ਕਿਹਾ, 'ਇਹ ਸੰਕਟ ਸਿਰਫ ਸੀਰੀਆ ਤੱਕ ਸੀਮਤ ਨਹੀਂ, ਖੇਤਰੀ ਸੰਕਟ ਹੈ ਤੇ ਇਸ ਦੇ ਖੇਤਰੀ ਸਿੱਟੇ ਹਨ। ਇਸ ਲਈ ਸੰਸਾਰ ਭਾਈਚਾਰੇ ਵਲੋਂ ਕੰਟਰੋਲ ਤੇ ਛੇਤੀ ਜੁੜਨਾ ਜ਼ਰੂਰੀ ਹੈ।'

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026