Posted on July 16th, 2013

ਜਲੰਧਰ- ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਪ੍ਰਾਪਰਟੀ ਸੌਦਿਆਂ ‘ਚ 30 ਫੀਸਦੀ ਹਿੱਸੇਦਾਰੀ ਹੋਣ ਦਾ ਇਲਜ਼ਾਮ ਲਾਇਆ ਹੈ। ਬਾਜਵਾ ਨੇ ਕਿਹਾ ਹੈ ਕਿ ਸੁਖਬੀਰ ਨੇ ਹਰ ਜ਼ਿਲੇ ‘ਚ ਆਪਣਾ ਇਕ ਵਿਧਾਇਕ ਜਾਂ ਵੱਡਾ ਪ੍ਰਾਪਰਟੀ ਡੀਲਰ ਸੈਟ ਕੀਤਾ ਹੋਇਆ ਹੈ, ਜੋ ਹਿੱਸਾ ਉਸ ਤੱਕ ਪਹੁੰਚਾਉਂਦਾ ਹੈ।
ਕਰਤਾਰਪੁਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਬਾਜਵਾ ਨੇ ਕਿਹਾ ਕਿ ਨਾਜਾਇਜ਼ ਕਾਲੋਨੀਆਂ ਦੀਆਂ ਰਜਿਸਟਰੀਆਂ ‘ਤੇ ਲਗਾਈ ਗਈ ਰੋਕ ਗੈਰ ਸੰਵਿਧਾਨਕ ਹੈ। ਜਦੋਂ ਲੋਕ ਵੱਸ ਰਹੇ ਸਨ ਤਾਂ ਉਸ ਸਮੇਂ ਕਿਸੇ ਨੇ ਉਨ੍ਹਾਂ ਨੂੰ ਨਹੀਂ ਰੋਕਿਆ। ਹੁਣ ਸਰਕਾਰ ਮਨਮਰਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ, ਜਦੋਂ ਕਾਲੋਨਾਈਜ਼ਰ ਇਕਮੁੱਠ ਹੋ ਕੇ ਸਰਕਾਰ ਦੇ ਧੱਕੇ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਕਾਲੋਨਾਈਜ਼ਰ ਜਦੋਂ ਵੀ ਕਾਂਗਰਸ ਤੋਂ ਮਦਦ ਚਾਹੁਣਗੇ, ਉਨ੍ਹਾਂ ਨੂੰ ਸਹਿਯੋਗ ਦਿੱਤਾ ਜਾਵੇਗਾ।

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026