Posted on July 15th, 2013

ਇਸਲਾਮਾਬਾਦ- ਇਕ ਪਾਕਿਸਤਾਨੀ ਅਦਾਲਤ ਨੇ ਸੁਰੱਖਿਆ ਚਿੰਤਾਵਾਂ ਨੂੰ ਰੱਦ ਕਰਦਿਆਂ ਪੁਲਿਸ ਨੂੰ ਹਦਾਇਤ ਕੀਤੀ ਕਿ ਉਹ ਬਲੋਚ ਨੇਤਾ ਅਕਬਰ ਬੁਗਤੀ ਦੇ ਕਤਲ ਦੀ ਸੁਣਵਾਈ ਲਈ 30 ਜੁਲਾਈ ਨੂੰ ਸਾਬਕਾ ਫ਼ੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ ਨੂੰ ਉਸ ਦੇ ਸਾਹਮਣੇ ਪੇਸ਼ ਕਰੇ। ਪੁਲਿਸ ਨੇ ਦੱਖਣੀ ਪੱਛਮੀ ਸ਼ਹਿਰ ਕੋਇਟਾ ਵਿਚ ਅੱਤਵਾਦ ਵਿਰੋਧ ਵਿਸ਼ੇਸ਼ ਅਦਾਲਤ ਵਿਚ ਮੁਸ਼ੱਰਫ ਖਿਲਾਫ ਮੁਢਲਾ ਚਲਾਨ ਪੇਸ਼ ਕੀਤਾ ਅਤੇ ਕਿਹਾ ਕਿ ਸੁਰੱਖਿਆ ਖਤਰਿਆਂ ਕਾਰਨ ਸਾਬਕਾ ਸ਼ਾਸਕ ਨੂੰ ਪੇਸ਼ ਨਹੀਂ ਕੀਤਾ ਜਾ ਸਕਦਾ। ਜੱਜ ਮੁਹੰਮਦ ਇਸਮਾਈਲ ਬਲੋਚ ਨੇ ਚਲਾਨ ਸਵੀਕਾਰ ਕਰ ਲਿਆ ਪ੍ਰੰਤੂ ਸੁਰੱਖਿਆ ਚਿੰਤਾਵਾਂ ਨੂੰ ਰੱਦ ਕਰ ਦਿੱਤਾ ਅਤੇ ਪੁਲਿਸ ਦੀ ਅਪਰਾਧ ਸ਼ਾਖਾ ਨੂੰ ਹੁਕਮ ਦਿੱਤਾ ਕਿ ਉਹ ਦੋਸ਼ੀ ਨੂੰ ਅਗਲੀ ਸੁਣਵਾਈ 'ਤੇ ਪੇਸ਼ ਕਰੇ। ਮੁਸ਼ੱਰਫ 'ਤੇ ਬੁਗਤੀ ਦਾ ਕਤਲ ਕਰਵਾਉਣ ਦਾ ਦੋਸ਼ ਹੈ ਜਿਹੜਾ 2006 ਵਿਚ ਸੈਨਿਕ ਕਾਰਵਾਈ ਦੌਰਾਨ ਮਾਰਿਆ ਗਿਆ ਸੀ ਜਦੋਂ ਮੁਸ਼ੱਰਫ ਸੈਨਾ ਮੁਖੀ ਸੀ ਅਤੇ ਦੇਸ਼ ਦਾ ਰਾਸ਼ਟਰਪਤੀ ਸੀ। ਮੁਸ਼ੱਰਫ ਨੇ ਕਤਲ ਦੇ ਦੋਸ਼ਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਬੁਗਤੀ ਨੂੰ ਫ਼ੌਜ ਨੇ ਨਹੀਂ ਮਾਰਿਆ ਸਗੋਂ ਉਹ ਗੁਫਾ ਜਿਥੇ ਉਹ ਲੁਕਿਆ ਹੋਇਆ ਸੀ ਵਿਚ ਹੋਏ ਭੇਦ ਭਰੇ ਧਮਾਕੇ ਵਿਚ ਮਾਰਿਆ ਗਿਆ ਸੀ।

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026