Posted on December 11th, 2023

13 ਦਸੰਬਰ 'ਤੇ ਵਿਸ਼ੇਸ਼
-ਮਾਸਟਰ ਸੁਰਿੰਦਰ ਪਾਲ ਸਿੰਘ ਚੌਂਕੀ ਮਾਨ (ਹੁਣ ਕੈਨੇਡਾ)
ਪੰਜਾਬ ਯੋਧਿਆਂ ਦੀ ਧਰਤੀ ਹੈ। ਇੱਥੇ ਉੱਚ ਕੋਟੀ ਦੇ ਰਾਗੀ ,ਢਾਡੀ, ਸਾਹਿਤਕਾਰ ਅਤੇ ਕਵੀਸ਼ਰ ਪੈਦਾ ਹੋਏ ਹਨ। ਵੀਹਵੀਂ ਸਦੀ ਵਿੱਚ ਮਹਾਨ ਕਵੀਸ਼ਰ ਹੋਏ ਹਨ, ਜਿਨ੍ਹਾਂ ਵਿੱਚ ਕਵੀਸ਼ਰ ਬਲਵੰਤ ਸਿੰਘ ਪਮਾਲ ਦਾ ਨਾਂ ਪੋਟਿਆਂ 'ਤੇ ਗਿਣਨ ਵਾਲੇ ਕਵੀਸ਼ਰਾਂ ਵਿੱਚ ਆਉਂਦਾ ਹੈ।
ਮੈਂ ਬਚਪਨ ਤੋਂ ਲੈ ਕੇ ਜਵਾਨੀ ਤੱਕ ਉਹਨਾਂ ਨੂੰ ਸੁਣਿਆ ਹੈ। ਉਨਾਂ ਪੰਜਾਬ ਦੀ ਫਿਜ਼ਾ ਵਿੱਚ ਆਪਣੀ ਕਵੀਸ਼ਰੀ ਦਾ ਜਾਦੂ ਬਿਖੇਰਿਆ ਹੈ। ਬਹੁਤ ਹੀ ਸਾਊ ਸੁਭਾਅ, ਸੁੱਘੜ ਅਤੇ ਠਰੰਮੇ ਵਾਲੇ ਵਿਅਕਤੀ ਸਨ। ਆਪਣੀ ਗੱਲ ਨੂੰ ਸਰੋਤਿਆਂ ਦੇ ਧੁਰ ਅੰਦਰ ਤੱਕ ਪਹੁੰਚਾਉਣ ਦੇ ਮਾਹਿਰ ਸਨ।
ਆਪਣੇ ਪਿੰਡ ਦੇ ਸਾਥੀਆਂ ਸਾਧੂ ਸਿੰਘ ,ਗੁਰਦੇਵ ਸਿੰਘ ਨਾਲ ਆਲ ਇੰਡੀਆ ਰੇਡੀਓ ਸਟੇਸ਼ਨ ਤੋਂ ਕਵੀਸ਼ਰੀ ਕਰਦੇ ਰਹੇ। ਪੰਜਾਬ ਦਾ ਕੋਈ ਪਿੰਡ ਹੀ ਹੋਵੇਗਾ, ਜਿੱਥੇ ਉਹਨਾਂ ਦਾ ਜੱਥਾ ਨਹੀਂ ਗਿਆ। ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਉਹਨਾਂ ਨੂੰ ਸਨਮਾਨ ਨਾਲ ਬੁਲਾਇਆ ਜਾਂਦਾ ਅਤੇ ਸੁਣਿਆ ਜਾਂਦਾ ਸੀ।
ਉਨ੍ਹਾਂ ਦੀ ਕਵਿਤਾ ਸਮਾਜ ਨੂੰ ਸੇਧ ਦੇਣ ਵਾਲੀ ਹੁੰਦੀ ਸੀ ਤੇ ਸਟੇਜ 'ਤੇ ਵੀ ਬੜੀ ਗੰਭੀਰਤਾ ਨਾਲ ਨਾਪ ਤੋਲ ਕੇ ਬੋਲਦੇ ਸਨ। ਉਹਨਾਂ ਦੀ ਕਵਿਤਾ ਯਥਾਰਥ ਦੇ ਨੇੜੇ ਹੁੰਦੀ ਸੀ, ਸਰੋਤਿਆਂ ਨੂੰ ਕੀਲ ਕੇ ਬਿਠਾ ਦਿੰਦੇ ਸਨ। ਜਦੋਂ ਲੈਕਚਰ ਕਰਦੇ ਸਨ, ਸਰੋਤੇ ਸਾਹ ਰੋਕ ਕੇ ਸੁਣਦੇ ਸਨ।
ਆਪ ਜੀ ਕਵੀਸ਼ਰੀ ਦੇ ਸਾਰੇ ਰੰਗਾਂ ਵਿੱਚ ਕਵਿਤਾ ਲਿਖਦੇ ਸਨ ਕਿਉਂਕਿ ਪਿੰਗਲ ਦੇ ਮਾਹਿਰ ਸਨ। ਉਨਾਂ ਦੀ ਕਵੀਸ਼ਰੀ ਦਿਲਾਂ ਨੂੰ ਧੂਹ ਪਾਉਂਦੀ ਹੈ। ਜਿਨ੍ਹਾਂ ਨੇ ਉਹਨਾਂ ਨੂੰ ਸੁਣਿਆ ਤੇ ਪੜ੍ਹਿਆ ਹੈ, ਉਹਨਾਂ ਨੂੰ ਸੁਭਾਵਿਕ ਅਹਿਸਾਸ ਹੋ ਜਾਂਦਾ ਹੈ, ਕਿ ਉਹਨਾਂ ਦਾ ਵਿਚਾਰ ਪੱਧਰ ਨੀਲੇ ਆਕਾਸ਼ ਤੋਂ ਪਾਰ ਦਾ ਹੈ। ਜਦੋਂ ਬੋਲਦੇ ਸਨ ਤਾਂ ਸ਼ਬਦਾਂ ਦੇ ਕਾਫਲੇ ਨਾਲ ਆ ਖੜ੍ਹਦੇ ਸਨ। ਬੋਲਾਂ ਵਿੱਚ ਦਰਿਆ ਵਰਗੀ ਰਵਾਨਗੀ ਸੀ। ਉਨਾਂ ਦੀ ਕਵੀਸ਼ਰੀ ਅੱਧੀ ਸਦੀ ਪੰਜਾਬ ਦੀ ਫਿਜ਼ਾ ਵਿੱਚ ਸੁਗੰਧੀ ਘੋਲਦੀ ਰਹੀ। ਮਿਲਾਪੜੇ ਸਨ, ਸਾਰੀ ਜ਼ਿੰਦਗੀ ਇੱਕੋ ਹੀ ਸਾਥੀ ਰੱਖੇ।
ਉਹ ਧਾਰਮਿਕ ਸਨ, ਪਰ ਮਾਰਕਸਵਾਦ ਪੜ੍ਹਿਆ ਸੀ। ਸਿੱਖ ਧਰਮ ਦੇ ਪ੍ਰਚਾਰਕ ਬਣ ਕੇ ਵਿਚਰੇ। ਸਰਮਾਏਦਾਰੀ ਨਿਜ਼ਾਮ ਤੇ ਵਿਹਲੜ ਲੋਕਾਂ ਦੇ ਖਿਲਾਫ ਸਨ। ਜਦੋਂ ਪ੍ਰੋਗਰਾਮਾਂ ਤੋਂ ਵਿਹਲ ਹੁੰਦੀ ਤਾਂ ਘਰ ਵਿੱਚ ਕਿਰਤ ਕਰਦੇ ਸਨ। ਆਟੇ ਦੀ ਚੱਕੀ ਲਾਈ ਹੋਈ ਸੀ। ਮਿਹਨਤ ਅਤੇ ਦਸਾਂ ਨੌਹਾਂ ਦੀ ਕਿਰਤ ਵਿੱਚ ਵਿਸ਼ਵਾਸ ਰੱਖਦੇ ਸਨ। ਸਟੇਜ 'ਤੇ ਸੱਚ ਬੋਲਣ ਲੱਗੇ ਕਦੇ ਨਹੀਂ ਝਿਜਕੇ ਚਾਹੇ ਕਿੱਡਾ ਵੱਡਾ ਧਨਾਢ ਜਾਂ ਵੱਡਾ ਲੀਡਰ ਅੱਗੇ ਬੈਠਾ ਹੋਵੇ।
ਉਵੇਂ ਹੀ ਉਹਨਾਂ ਦੇ ਸਪੁੱਤਰ ਸਰਦਾਰ ਰਛਪਾਲ ਸਿੰਘ ਉਹਨਾਂ ਦੇ ਲਾਏ ਬੂਟੇ ਨੂੰ ਮਿਹਨਤ ਨਾਲ ਸਿੰਜ ਰਹੇ ਹਨ। ਆਪ ਉੱਚ ਕੋਟੀ ਦੇ ਢਾਡੀ ਪ੍ਰਚਾਰਕ ਹਨ। ਪਿੰਡਪਮਾਲ ਦਾ ਨਾਮ ਸਰਦਾਰ ਬਲਵੰਤ ਸਿੰਘ ਕਵੀਸ਼ਰ ਨਾਲ ਜੁੜ ਗਿਆ ਹੈ। ਜਦੋਂ ਤੱਕ ਪਮਾਲ ਪਿੰਡ ਹੈ, ਬਲਵੰਤ ਸਿੰਘ ਵੀ ਅਮਰ ਹੈ।

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026