Posted on July 13th, 2013

ਜਲੰਧਰ- ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਲੋਂ 2002 ਦੇ ਦੰਗਿਆਂ ਨੂੰ ਜਾਇਜ਼ ਠਹਿਰਾਉਣ ਅਤੇ ਖੁਦ ਨੂੰ ਹਿੰਦੂ ਰਾਸ਼ਟਰਵਾਦੀ ਕਰਾਰ ਦੇਣ ਦੇ ਮੁੱਦੇ 'ਤੇ ਕਾਂਗਰਸ ਨੇ ਅਕਾਲੀ ਦਲ ਨੂੰ ਸਵਾਲ ਕੀਤਾ ਹੈ ਕਿ ਉਹ ਸਪਸ਼ਟ ਕਰੇ ਕਿ ਅਪਣੀ ਭਾਈਵਾਲ ਪਾਰਟੀ ਦੇ ਆਗੂ ਦੇ ਵਿਚਾਰਾਂ ਨਾਲ ਸਹਿਮਤ ਹੈ ਜਾਂ ਨਹੀਂ।
ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਜਲੰਧਰ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਸੰਵਿਧਾਨ ਵਿਚ ਭਾਰਤ ਨੂੰ ਆਜ਼ਾਦ, ਸਮਾਜਵਾਦੀ ਅਤੇ ਧਰਮ ਨਿਰਪੱਖ ਜਮੂਹਰੀਅਤ ਕਰਾਰ ਦਿਤਾ ਗਿਆ ਸੀ। ਮੋਦੀ ਵਲੋਂ ਅਪਣੇ ਆਪ ਨੂੰ ਹਿੰਦੂ ਰਾਸ਼ਟਰਵਾਦੀ ਕਹਿਣਾ ਅਤੇ ਹਿੰਦੂ ਰਾਸ਼ਟਰ ਜਾਂ ਇਕ ਧਰਮ ਦੇ ਮੁੱਦੇ ਨੂੰ ਉਤਸ਼ਾਹ ਦੇਣਾ ਲਿਖਤੀ ਸੰਵਿਧਾਨ ਦੀ ਸੋਚ ਅਤੇ ਆਤਮਾ ਦੇ ਵਿਰੁਧ ਹੈ।
ਇਸ ਤੋਂ ਪਹਿਲਾਂ ਮੋਦੀ ਅਤੇ ਭਾਜਪਾ ਨੇ ਜ਼ੋਰਦਾਰ ਤਰੀਕੇ ਨਾਲ ਭਾਰਤ ਵਿਚ ਸਾਰੇ ਧਰਮਾਂ ਲਈ ਇਕਸਾਰ ਸਿਵਲ ਕੋਡ ਦੀ ਮੰਗ ਕੀਤੀ ਅਤੇ ਫਿਰ ਅਯੋਧਿਆ ਵਿਚ ਰਾਮ ਮੰਦਰ ਬਣਾਉਣ ਦੇ ਅਪਣੇ ਏਜੰਡੇ ਉਪਰ ਜ਼ੋਰ ਪਾਇਆ। ਤਾਜ਼ਾ ਬਿਆਨਬਾਜੀ ਅਤੇ ਮੋਦੀ ਦੀ ਸੋਚ ਨਾਲ ਨਾ ਸਿਰਫ਼ ਭਾਰਤ ਦੀ ਸ਼ਾਂਤੀ, ਧਰਮ ਨਿਰਪੱਖਤਾ ਅਤੇ ਆਪਸੀ ਭਾਈਵਾਲਤਾ ਲਈ ਖ਼ਤਰਾ ਹੈ, ਬਲਕਿ ਇਸ ਨਾਲ ਦੇਸ਼ ਵਿਚ ਘੱਟ ਗਿਣਤੀਆਂ ਦੀ ਸ਼ਾਂਤਮਈ ਮੋਜੂਦਗੀ ਲਈ ਵੀ ਕੋਈ ਜਗਾਂ ਨਹੀਂ ਬਚੇਗੀ। ਖਹਿਰਾ ਨੇ ਕਿਹਾ ਕਿ ਇਸ ਲਈ ਨਰਿੰਦਰ ਮੋਦੀ ਦੀ ਸਖਤ ਕੱਟੜ ਸੋਚ ਦੇ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਲਈ ਇਹ ਬਹੁਤ ਜਰੂਰੀ ਹੈ ਕਿ ਉਹ ਹੇਠ ਲਿਖੇ ਮਹੱਤਵਪੂਰਨ ਮੁੱਦਿਆਂ ਉੱਪਰ ਸਫਾਈ ਦੇਵੇ, ਜੋ ਕਿ ਘੱਟ ਗਿਣਤੀ ਸਿੱਖਾਂ ਦੇ ਭਵਿੱਖ ਉੱਪਰ ਅਸਰ ਪਾ ਸਕਦੇ ਹਨ।

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026