Posted on March 17th, 2023

ਬਰਸੀ 'ਤੇ ਵਿਸ਼ੇਸ਼
-ਡਾ. ਗੁਰਵਿੰਦਰ ਸਿੰਘ
ਡਾਕਟਰ ਹਰੀ ਸ਼ਰਮਾ ਨਾਲ ਪਹਿਲੀ ਵਾਰ ਮੁਲਾਕਾਤ ਸੰਨ 2000 ਵਿੱਚ ਹੋਈ। ਉਨ੍ਹਾਂ ਆਪਣੀ ਕਿਤਾਬ 'ਵਾਪਸੀ ਅਤੇ ਮੇਰਾ ਦੋਸਤ' ਪਿਆਰ ਸਹਿਤ ਦਿੰਦਿਆਂ ਕਿਹਾ ਕਿ ਗੁਰਵਿੰਦਰ, ਇਹ ਜਰੂਰ ਪੜਿਓ। ਵਾਪਸੀ, ਇਕ ਬੇਕਾਰ ਆਦਮੀ, ਬੁਜ਼ਦਿਲੀ, ਮਾਲਿਕ ਕੌਣ, ਮੇਰਾ ਦੋਸਤ , ਮਿੱਟੀ ਕੀ ਲੋਥ ਕਹਾਣੀਆਂ ਕਮਾਲ ਦੀਆਂ ਹਨ। ਰੇਡੀਓ ਪੰਜਾਬ 'ਤੇ ਡਾਕਟਰ ਸ਼ਰਮਾ ਨਾਲ ਅਕਸਰ ਗੱਲਬਾਤ ਹੁੰਦੀ। ਬੜੇ ਭਾਵਪੂਰਤ ਵਿਚਾਰ ਦਿੰਦੇ। ਮਨੁੱਖੀ ਹੱਕਾਂ ਦੇ ਕਾਰਕੁੰਨ ਤੇ ਲੇਖਕ ਡਾ. ਹਰੀ ਸ਼ਰਮਾ ਦੀ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਵਡਮੁੱਲੀ ਦੇਣ ਹੈ
ਉੱਤਰੀ ਅਮਰੀਕਾ ਦੀ ਧਰਤੀ ‘ਤੇ ਫਾਸ਼ੀਵਾਦ, ਨਸਲਵਾਦ ਅਤੇ ਭਾਰਤ ਅੰਦਰ ਘੱਟਗਿਣਤੀਆਂ ਦੀਆਂ ਵਿਰੋਧੀ ਤਾਕਤਾਂ ਖਿਲਾਫ਼ ਲੜਨ ਵਾਲੇ ਉੱਘੇ ਲੇਖਕ ਤੇ ਮਨੁੱਖੀ ਅਧਿਕਾਰਾਂ ਦੇ ਆਲੰਬਰਦਾਰ ਡਾ.ਹਰੀ ਸ਼ਰਮਾ 1934 ਵਿਚ ਭਾਰਤ ‘ਚ ਜਨਮੇ। ਹਰੀ ਸ਼ਰਮਾ ਦਿੱਲੀ ਯੂਨੀਵਰਸਿਟੀਆਂ ਤੋਂ ਇਲਾਵਾ, ਯੂਨੀਵਰਸਿਟੀ ਆਫ ਕੈਲੀਫੋਰਨੀਆ ਅਤੇ ਲਾਸ ਏਂਜਲਸ ਸਮੇਤ 1968 ਤੋਂ ਸਾਇਮਨ ਫਰੇਜ਼ਰ ਯੂਨੀਵਰਸਿਟੀ ‘ਚ ਬਤੌਰ ਪ੍ਰੋਫੇਸਰ ਲੰਮਾ ਸਮਾਂ ਪੜਾਉਂਦੇ ਰਹੇ। ਉਨ੍ਹਾਂ ਲੇਖਕ ਵਜੋਂ ਸਾਹਿਤ ਸਿਰਜਨਾ ਕੀਤੀ ਅਤੇ ਜ਼ਾਲਮ ਸਰਕਾਰਾਂ ਪੱਖੀ ਤਾਕਤਾਂ ਖਿਲਾਫ਼ ਸੰਘਰਸ਼ ਵੀ ਕੀਤੀ।
ਡਾ. ਹਰੀ ਸ਼ਰਮਾ ਨੇ ਕੈਨੇਡਾ ‘ਚ 1970ਵਿਆ ‘ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰ ਗਾਂਧੀ ਦੇ ਆਉਣ ‘ਤੇ, ਉਸ ਦੀਆਂ ਐਮਰਜੰਸੀ ਦੌਰਾਨ ਲੋਕ ਵਿਰੋਧੀ ਨੀਤੀਆਂ ਖਿਲਾਫ਼ ਝੰਡਾ ਚੁੱਕਿਆ ਅਤੇ 2008 ਵਿਚ ਉਸ ਵੇਲੇ ਗੁਜਰਾਤ ਦੇ ਉਸ ਵੇਲੇ ਦੇ ਮੁੱਖ ਮੰਤਰੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੈਨੇਡਾ ਦਾ ਵੀਜ਼ਾ ਦਿੱਤੇ ਜਾਣ ਖਿਲਾਫ਼ ਅਵਾਜ਼ ਉਠਾਈ ਤੇ ਉਸ ਦੇ ਕੈਨੇਡਾ ਦਾਖਲੇ ‘ਤੇ ਪਾਬੰਦੀ ਲਵਾਈ। ਕੈਨੇਡਾ ‘ਚ ਭਾਰਤੀ ਮੂਲ ਦੇ ਕਈ ਮੰਤਰੀ, ਵਿਧਾਇਕ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨਡਾ. ਹਰੀ ਸ਼ਰਮਾ ਦੀ ਹੀ ਦੇਣ ਮੰਨੇ ਜਾਂਦੇ ਹਨ।
ਡਾ. ਹਰੀ ਸ਼ਰਮਾ 16 ਮਾਰਚ 2010 ਨੂੰ ਕੈਂਸਰ ਦੀ ਬੀਮਾਰੀ ਕਾਰਨ ਚੱਲ ਵਸੇ, ਪਰ ਉਨ੍ਹਾਂ ਆਪਣੀ ਸੰਪਤੀ ਤੇ ਘਰ ਸਾਈਮਨ ਫਰੇਜ਼ਰ ਯੂਨੀਵਰਸਿਟੀ ਨੂੰ, ਜਿਉਂਦਿਆਂ ਹੀ ਦਾਨ ਕਰਦਿੱਤੇ। ਮਨੁੱਖੀ ਅਧਿਕਾਰਾਂ ਦੀ ਸੰਸਥਾ ‘ਸਾਂਸਦ’ ਅਤੇ ਕਈ ਹੋਰ ਜੱਥੇਬੰਦੀਆਂ ਡਾ. ਹਰੀ ਸ਼ਰਮਾ ਦੀ ਦੇਣ ਹਨ ਅੱਜ ਨੂੰ ਫਾਸ਼ੀਵਾਦੀ ਤਾਕਤਾਂ ਜ਼ੋਰ ਫੜ ਰਹੀਆਂ ਹਨ, ਅਜਿਹੇ ਸਮੇਂ ਡਾਕਟਰ ਹਰੀ ਸ਼ਰਮਾ ਦੀ ਮਨੁੱਖੀ ਅਧਿਕਾਰਾਂ ਦੇ ਹੱਕ ਅਤੇ ਹਿੰਦੂਤਵੀ ਤਾਕਤਾਂ ਖ਼ਿਲਾਫ਼ ਜ਼ੋਰਦਾਰ ਆਵਾਜ਼ ਦੀ ਘਾਟ ਮਹਿਸੂਸ ਹੋ ਰਹੀ ਹੈ।

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026