Posted on September 13th, 2022

ਸਰੀ । ਗੁਰਪ੍ਰੀਤ ਸਿੰਘ ਸਹੋਤਾ । ਚੜ੍ਹਦੀ ਕਲਾ
ਸਰੀ ਦੇ ਸਟਰਾਅਬੇਰੀ ਹਿੱਲ ਇਲਾਕੇ ਵਿੱਚ ਇੱਕ ਪੁਲਿਸ ਅਧਿਕਾਰੀ ਨਾਲ ਕੁਝ ਪੰਜਾਬੀ ਨੌਜਵਾਨਾਂ ਦੀ ਤਕਰਾਰ ਬਾਰੇ ਜੋ ਵੀਡੀਓ ਘੁੰਮ ਰਹੀ ਹੈ, ਉਸ ਬਾਰੇ ਸਰੀ ਆਰਸੀਐਮਪੀ ਨੇ ਸਪੱਸ਼ਟ ਕਰਦਿਆਂ ਦੱਸਿਆ ਹੈ ਕਿ ਉਸ ਇਲਾਕੇ 'ਚ ਕੰਮ ਕਰਦੇ ਇੱਕ ਸਕਿਓਰਟੀ ਗਾਰਡ ਦੀ ਪੁਲਿਸ ਨੂੰ ਸ਼ਿਕਾਇਤ ਵਾਸਤੇ ਕਾਲ ਗਈ ਸੀ ਕਿ ਇੱਕ ਗੱਡੀ ਬੀਤੇ ਤਿੰਨ ਘੰਟਿਆਂ ਤੋਂ ਬਹੁਤ ਉੱਚੀ ਆਵਾਜ਼ ਕਰਦੀ ਹੋਈ, ਇੱਥੇ ਗੇੜੀਆਂ ਕੱਢ ਰਹੀ ਹੈ ਅਤੇ ਇਸ ਨਾਲ ਆਲੇ-ਦੁਆਲੇ ਦੇ ਵਪਾਰ ਤੇ ਗਾਹਕ ਪਰੇਸ਼ਾਨ ਹੋ ਰਹੇ ਹਨ।
ਸ਼ਿਕਾਇਤ ਦੇ ਹੱਲ ਲਈ ਜਦੋਂ ਪੁਲਿਸ ਅਧਿਾਕਰੀ ਉੱਥੇ ਪੁੱਜਿਆ ਤਾਂ ਉਸਨੇ ਦੇਖਿਆ ਕਿ ਇਹ ਗੱਡੀ ਉੱਥੇ ਮੌਜੂਦ ਸੀ ਅਤੇ ਇਸ ਦਾ ਮਫਲਰ (ਸਾਇਲੰਸਰ) ਬਦਲ ਕੇ ਇਸ ਤਰਾਂ ਕਰਵਾਇਆ ਹੋਇਆ ਸੀ ਕਿ ਇਹ ਵਧੇਰੇ ਆਵਾਜ਼ ਕੱਢੇ। ਇਹ ਟਰੈਫਿਕ ਨਿਯਮ ਦੀ ਉਲੰਘਣਾ ਹੈ, ਜਿਸ ਬਦਲੇ ਪੁਲਿਸ ਅਧਿਕਾਰੀ ਵਲੋਂ ਗੱਡੀ ਦੇ ਚਾਲਕ ਨੂੰ ਟਿਕਟ ਦਿੱਤੀ ਗਈ ਅਤੇ ਨਾਲ ਹੀ ''ਨੋਟਿਸ ਆਫ ਆਰਡਰ'' ਦਿੱਤਾ ਗਿਆ ਕਿ ਗੱਡੀ ਦਾ ਮਫਲਰ (ਸਾਇਲੰਸਰ) ਸਹੀ ਕਰਵਾ ਕੇ ਮੁੜ ਜਾਂਚ ਕਰਵਾਈ ਜਾਵੇ।
ਉਸਤੋਂ ਬਾਅਦ ਉਸ ਪੁਲਿਸ ਅਧਿਾਕਰੀ ਨਾਲ ਜੋ ਵਿਹਾਰ ਕੀਤਾ ਗਿਆ, ਉਹ ਬਹੁਤਿਆਂ ਨੇ ਵੀਡੀਓ ਵਿੱਚ ਦੇਖ ਲਿਆ ਹੈ। ਪੁਲਿਸ ਮੁਤਾਬਕ ਪੁਲਿਸ ਅਧਿਕਾਰੀ ਨੇ ਕਨੂੰਨ ਮੁਤਾਬਕ ਕੰਮ ਕੀਤਾ ਅਤੇ ਇਸ ਵਿੱਚ ਕਿਸੇ ਵੀ ਤਰਾਂ ਦੇ ਨਸਲਵਾਦ ਦਾ ਕੋਈ ਮਸਲਾ ਹੀ ਨਹੀਂ ਹੈ।
ਪੁਲਿਸ ਬੁਲਾਰੀ ਸਰਬਜੀਤ ਕੌਰ ਸੰਘਾ ਨੇ "ਚੜ੍ਹਦੀ ਕਲਾ" ਨਾਲ ਗੱਲ ਕਰਦਿਆਂ ਇਹ ਵੀ ਕਿਹਾ ਕਿ ਅਕਸਰ ਸਾਨੂੰ ਲੋਕ ਸ਼ਿਕਾਇਤਾਂ ਕਰਦੇ ਹਨ ਕਿ ਕੁਝ ਹੁੱਲੜਬਾਜ਼ ਸਟਰਾਅਬੇਰੀ ਹਿੱਲ ਇਲਾਕੇ 'ਚ ਅਜਿਹੀਆਂ ਹਰਕਤਾਂ ਕਰਦੇ ਹਨ, ਜਿਸ ਕਾਰਨ ਆਮ ਲੋਕ ਉੱਥੇ ਜਾਣੋਂ ਵੀ ਡਰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸ਼ਹਿਰ ਉਨ੍ਹਾਂ ਦਾ ਹੈ, ਜੇ ਕੋਈ ਹੁੱਲੜਬਾਜ਼ੀ ਕਰਦਾ ਹੈ ਤਾਂ ਉਹ ਪੁਲਿਸ ਕਾਲ ਕਰਨ, ਤੁਰੰਤ ਕਾਰਵਾਈ ਕੀਤੀ ਜਾਵੇਗੀ ਪਰ ਉਹ ਡਰ ਦੇ ਮਾਹੌਲ ਵਿੱਚ ਨਾ ਜਿਓਣ ਅਤੇ ਨਾ ਹੀ ਸਟਰਾਅਬੇਰੀ ਹਿੱਲ ਪਲਾਜ਼ੇ ਵਿੱਚ ਜਾਣਾ ਬੰਦ ਕਰਨ। ਉਲਟਾ ਆਮ ਵਾਂਗ ਉੱਥੇ ਜਾਣ, ਬਿਲਕੁਲ ਵੀ ਨਾ ਘਬਰਾਉਣ।
ਇਸ ਘਟਨਾ 'ਚ ਸ਼ਾਮਲ ਦੂਜੀ ਧਿਰ ਦਾ ਪੱਖ ਜਾਨਣ ਲਈ ਉਨ੍ਹਾਂ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਨਾਲ ਵੀ ਸੰਪਰਕ ਨਹੀਂ ਹੋ ਸਕਿਆ।

Posted on October 6th, 2026

Posted on October 5th, 2026

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026