Posted on August 11th, 2021

ਨਵੀਂ ਦਿੱਲੀ- 15 ਅਗਸਤ ਤੋਂ ਪਹਿਲਾਂ ਤੇ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਾਰਨ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਦੀਆਂ ਵਧਦੀਆਂ ਸਰਗਰਮੀਆਂ ਤੇ ਪੰਜਾਬ ਵਿੱਚ ਬੀਤੇ ਦਿਨਾਂ ਵਿੱਚ ਹਥਿਆਰਾਂ ਅਤੇ ਆਈ ਈ ਡੀਜ਼ ਦੀ ਵੱਡੀ ਪੱਧਰ ਉੱਤੇ ਘੁਸਪੈਠ ਬਾਰੇ ਦੱਸ ਕੇ ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਦੱਸਿਆ ਕਿ ਸੁਰੱਖਿਆ ਦੀ ਸਥਿਤੀ ਭਿਆਨਕ ਹੋਣ ਕਾਰਨ ਕੇਂਦਰ ਦੇ ਤੁਰੰਤ ਦਖਲ ਦੀ ਲੋੜ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਤੋਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੁਹਾਲੀ, ਪਟਿਆਲਾ, ਬਠਿੰਡਾ, ਫਗਵਾੜਾ ਤੇ ਮੋਗਾ ਲਈ ਕੇਂਦਰੀ ਫੋਰਸਾਂ ਦੀ ਮੰਗ ਕਰਨ ਦੇ ਨਾਲ ਸਰਹੱਦ ਉੱਤੇ ਬੀ ਐਸ ਐਫ ਲਈ ਡਰੋਨ ਨਸ਼ਟ ਕਰਨ ਵਾਲੇ ਯੰਤਰ ਵੀ ਮੰਗੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰੇਲਾਂ, ਬੱਸਾਂ ਤੇ ਹਿੰਦੂ ਮੰਦਰਾਂ, ਪ੍ਰਮੁੱਖ ਕਿਸਾਨ ਆਗੂਆਂ, ਪੰਜਾਬ ਨਾਲ ਸਬੰਧਤ ਆਰ ਐਸ ਐਸ ਸ਼ਾਖਾਵਾਂ/ ਦਫਤਰਾਂ, ਆਰ ਐਸ ਐਸ /ਭਾਜਪਾ/ਸ਼ਿਵ ਸੈਨਾ ਦੇ ਆਗੂਆਂ, ਡੇਰਿਆਂ, ਨਿਰੰਕਾਰੀ ਭਵਨਾਂ ਅਤੇ ਸਮਾਗਮਾਂ ਸਣੇ ਵਿਅਕਤੀਆਂ ਤੇ ਇਕੱਠਾਂ ਉਤੇ ਸੰਭਾਵਿਤ ਖਤਰਾ ਹੈ।
ਉਨ੍ਹਾ ਅਮਿਤ ਸ਼ਾਹ ਨੂੰ ਦੱਸਿਆ ਕਿ 4 ਜੁਲਾਈ ਤੋਂ 8 ਅਗਸਤ 2021 ਦੌਰਾਨ ਵਿਦੇਸ਼ ਵਿਚਲੀਆਂ ਖਾਲਿਸਤਾਨ ਪੱਖੀ ਸੰਸਥਾਵਾਂ, ਜੋ ਆਈ ਐਸ ਆਈ ਨਾਲ ਤਾਲਮੇਲ ਕਰ ਕੇ ਕੰਮ ਕਰਦੀਆਂ ਸਨ, ਦੇ ਬਹੁਤ ਸਾਰੇ ਹਥਿਆਰ ਫੜੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਰਤ-ਪਾਕਿ ਸਰਹੱਦ ਉਤੇ ਕੰਡਿਆਲੀ ਤਾਰ ਆਈ ਐਸ ਆਈ ਤੇ ਖਾਲਿਸਤਾਨੀ ਸੰਗਠਨਾਂ ਦੀ ਵੱਡੀ ਸਮਰੱਥਾ ਅਤੇ ਮੁਹਾਰਤ ਅੱਗੇ ਪ੍ਰਭਾਵਹੀਣ ਹੋ ਜਾਣ ਕਾਰਨ ਉਹ ਪੰਜਾਬ ਅੰਦਰ ਡਰੋਨ ਰਾਹੀਂ ਗਤੀਵਿਧੀਆਂ ਲਈ ਸਮਾਨ ਅਤੇ ਨਸ਼ੇ ਭੇਜ ਸਕਦੇ ਹਨ।
ਵੋਟਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਡਰਾਉਣ ਲਈ ਇਹ ਹਥਿਆਰ ਹਮੇਸ਼ਾ ਕਾਮਯਾਬ ਰਿਹਾ ਆ। ਉਹੀ ਤਰੀਕਾ ਫਿਰ ਅਪਣਾਇਆ ਜਾ ਰਿਹਾ। ਹੋਰ ਸਿੱਖ ਮੁੰਡੇ ਫੜੇ ਜਾਣਗੇ, ਝੂਠੇ ਕੇਸਾਂ ‘ਚ ਫਸਾਏ ਜਾਣਗੇ, ਲੋਕਾਂ ਦੇ ਮਨਾਂ ‘ਚ ਦਹਿਸ਼ਤ ਪਾ ਕੇ ਆਪ ਰਾਖੇ ਬਣਨ ਦਾ ਭਰਮ ਉਨ੍ਹਾਂ ਦੇ ਮਨਾਂ ‘ਚ ਪਾਇਆ ਜਾਵੇਗਾ।

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026

Posted on July 14th, 2026

Posted on July 13th, 2026

Posted on July 10th, 2026

Posted on July 9th, 2026