Posted on July 28th, 2021

ਲੁਧਿਆਣਾ- ਅਕਾਲ ਤਖਤ ਸਾਹਿਬ ਵਿਖੇ ਹੋਈ ਇਕੱਤਰਤਾ ਦੌਰਾਨ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਲਈ 'ਮਾਝੀ ਸਾਝੀ' ਸ਼ਬਦ ਵਰਤਦਿਆਂ ਬੇਅਦਬੀ ਦਾ ਅਸਲ ਦੋਸ਼ੀ ਧਰਨਾ ਲਾਉਣ ਵਾਲੇ ਭਾਈ ਮਾਝੀ ਨੂੰ ਦੱਸਣ ਤੇ 'ਦਰਬਾਰ ਏ ਖਾਲਸਾ' ਜਥੇਬੰਦੀ ਦੇ ਮੁਖੀ ਭਾਈ ਮਾਝੀ ਅਤੇ ਸਿੱਖ ਪ੍ਰਚਾਰਕ ਭਾਈ ਹਰਜੀਤ ਸਿੰਘ ਜੀ ਢਿਪਾਲੀ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਬੇਅਦਬੀ ਦੇ ਮਸਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਜਾਂ ਤੇਜਾ ਸਿੰਘ ਸਮੁੰਦਰੀ ਹਾਲ ਵਿੱਚੋਂ ਕਿਸੇ ਵੀ ਥਾਂ ਤੇ ਖੁੱਲ੍ਹੀ ਡਿਬੇਟ ਕਰਨ ਦਾ ਸੱਦਾ ਦਿੱਤਾ ਹੈ।
ਬੀਬੀ ਜਗੀਰ ਕੌਰ ਦਾ ਉਕਤ ਬਿਆਨ ਸੁਣਨ ਲਈ ਇਹ ਨੀਲੇ ਅੱਖਰ ਨੱਪੋ
ਉਹਨਾਂ ਨੇ ਕਿਹਾ ਕਿ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਪਾਵਨ ਸਰੂਪ ਚੋਰੀ ਹੋਣ ਤੋਂ ਬਾਅਦ ਬਾਦਲਕਿਆਂ ਦੇ ਰਾਜ ਵਿੱਚ ਪੁਲਿਸ ਵੱਲੋਂ ਪਾਵਨ ਸਰੂਪ ਚੋਰੀ ਕਰਨ ਲਈ ਮੋਨੇ ਨੌਜਵਾਨਾਂ ਦੇ ਸਕੈਚ ਜਾਰੀ ਕਰਨ ਦੇ ਬਾਵਜੂਦ 1 ਜੂਨ ਤੋਂ ਬਾਦਲ ਰਾਜ ਦੇ ਅਖੀਰ ਤੱਕ ਕਿਸੇ ਇਕ ਵੀ ਮੋਨੇ ਮੁੰਡੇ ਤੋਂ ਪੁੱਛ ਗਿੱਛ ਕਿਉਂ ਨਹੀਂ ਹੋਈ। 24-25 ਸਤੰਬਰ ਦੀ ਰਾਤ ਨੂੰ ਪਿੰਡ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਵਿਵਾਦਤ ਪੋਸਟਰ ਲਗਾਉਣ ਵਾਲਿਆਂ ਤੋਂ ਸਪੱਸ਼ਟ ਹੁੰਦਾ ਹੈ ਸੀ ਕਿ ਇਹ ਡੇਰਾ ਸਿਰਸਾ ਦੇ ਸਮਰਥਕ ਹੋ ਸਕਦੇ ਹਨ ਪਰੰਤੂ ਬਾਦਲਕਿਆਂ ਦੀ ਪੁਲਿਸ ਨੇ 25 ਸਤੰਬਰ ਤੋਂ 12 ਅਕਤੂਬਰ ਤੱਕ ਕਿਸੇ ਵੀ ਇਕ ਡੇਰਾ ਪ੍ਰੇਮੀ ਤੋਂ ਪੁੱਛ ਗਿੱਛ ਕਿਉਂ ਨਹੀਂ ਕੀਤੀ । ਭਾਈ ਮਾਝੀ ਨੇ ਕਿਹਾ ਕਿ ਬੇਅਦਬੀ ਘਟਨਾਕ੍ਰਮ ਦੇ ਅਸਲ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦਿਆਂ ਬਾਦਲਕਿਆਂ ਨੇ 2015 ਵਿੱਚ ਬੇਕਸੂਰ ਸਿੱਖਾਂ ਦੇ ਸਿਰ ਇਸ ਕੇਸ ਨੂੰ ਮੜਨ ਦੀ ਕੋਸ਼ਿਸ਼ ਕੀਤੀ ਜੋ ਬੀਬੀ ਜਗੀਰ ਕੌਰ ਵਲੋਂ ਦਿੱਤੇ ਬਿਆਨ ਤੱਕ ਜਾਰੀ ਹੈ।
ਭਾਈ ਢਿਪਾਲੀ ਨੇ ਕਿਹਾ ਕਿ 25 ਜੂਨ ਨੂੰ ਜੌਲੀਆਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ 29 ਜੂਨ ਨੂੰ ਬੀਬੀ ਜਗੀਰ ਕੌਰ ਨੂੰ ਭਾਈ ਮਾਝੀ ਵਲੋਂ ਚਾਰ ਸਵਾਲਾਂ ਦਾ ਜਵਾਬ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਦੇ ਸਕੇ ਬਲਕਿ ਉਲਟਾ ਚੋਰ ਕੋਤਵਾਲ ਕੋ ਡਾਂਟੇ ਦੀ ਕਹਾਵਤ ਦੀ ਤਰ੍ਹਾਂ ਬੇਅਦਬੀ ਦਾ ਇਨਸਾਫ ਮੰਗਣ ਵਾਲਿਆਂ ਸਿਰ ਹੀ ਬੇਅਦਬੀ ਦਾ ਦੋਸ਼ ਲਗਾ ਰਹੀ ਹੈ ਜਦਕਿ ਹੁਣ ਤੱਕ ਜਸਟਿਸ ਜੋਰਾ ਸਿੰਘ ਤੋਂ ਲੈ ਕੇ ਹੁਣ ਤੱਕ ਜਿੰਨੀ ਵੀ ਜਾਂਚ ਪੜਤਾਲ ਹੋਈ ਹੈ, ਉਸ ਡੇਰਾ ਮੁਖੀ ਡੇਰਾ ਪ੍ਰੇਮੀ ਹੀ ਦੋਸ਼ੀ ਨਾਮਜ਼ਦ ਹੋਏ ਹਨ।
ਆਈ ਜੀ ਰਣਬੀਰ ਖੱਟੜਾ ਨੇ ਵੀ ਬੀਬੀ ਜਗੀਰ ਕੌਰ ਦੇ ਸਾਹਮਣੇ ਡੇਰਾ ਪ੍ਰੇਮੀਆਂ ਵੱਲੋਂ ਗੁਰੂ ਸਾਹਿਬ ਦੀ ਕੀਤੀ ਬੇਅਦਬੀ ਦੇ ਖੁਲਾਸੇ ਕੀਤੇ ਪਰ ਫੇਰ ਵੀ ਬੀਬੀ ਜਗੀਰ ਕੌਰ ਸਭ ਕੁੱਝ ਸਪੱਸ਼ਟ ਹੋਣ ਦੇ ਬਾਵਜੂਦ ਵੀ ਸਿੱਖਾਂ ਉੱਤੇ ਹੀ ਬੇਅਦਬੀ ਦੇ ਦੋਸ਼ ਲਗਾ ਕੇ ਗੁਰਮੀਤ ਰਾਮ ਰਹੀਮ ਦੀਆਂ ਖੁਸ਼ੀਆਂ ਲੈਣ ਨੂੰ ਫਿਰਦੀ ਹੈ।
ਭਾਈ ਮਾਝੀ ਅਤੇ ਢਪਾਲੀ ਨੇ ਕਿਹਾ ਕਿ ਗੁਰੂਸਰ ਦੇ ਘਟਨਾਕ੍ਰਮ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਜਤਿੰਦਰਬੀਰ ਜਿੰਮੀ ਅਤੇ ਕੁਲਦੀਪ ਪ੍ਰੇਮੀ ਨੂੰ ਸ਼੍ਰੋਮਣੀ ਕਮੇਟੀ ਨੇ ਆਪਣੀਆਂ ਦੁਕਾਨਾਂ ਨੰਬਰ 61 ਅਤੇ 80 ਵੀ ਉਹਨਾਂ ਸਮਾਂ ਕਿਰਾਏ ਤੇ ਦੇਈ ਰੱਖੀਆਂ, ਜਿੰਨਾ ਸਮਾਂ ਇਹ ਮਸਲਾ 'ਦਰਬਾਰ ਏ ਖਾਲਸਾ' ਵਲੋਂ ਸੰਗਤ ਦੇ ਧਿਆਨ ਵਿੱਚ ਨਹੀਂ ਲਿਆਂਦਾ ਗਿਆ।
ਉਹਨਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਦਲਾਂ ਦਾ ਬੁਲਾਰਾ ਬਣ ਕੇ ਕੰਮ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਇਕ ਸਾਜਿਸ਼ ਤਹਿਤ ਪੰਥਕ ਸਫਾ ਵਿਚੋਂ ਬਿਲਕੁਲ ਜੀਰੋ ਹੋ ਚੁੱਕੇ ਬਾਦਲਾਂ ਨੂੰ ਦੁਬਾਰਾ ਫਿਰ ਤੋਂ ਖੜ੍ਹਾ ਕਰਨ ਦੇ ਚੱਕਰ ਵਿੱਚ ਖੁਦ ਹੀ ਆਪਣੀ ਹਕੀਕਤ ਜੱਗ ਜ਼ਾਹਰ ਕਰਵਾ ਰਹੇ ਹਨ।
ਇਸ ਸਮੇਂ ਭਾਈ ਅਵਤਾਰ ਸਿੰਘ ਬਡਰੁੱਖਾਂ, ਹਰਵਿੰਦਰ ਸਿੰਘ ਵਜੀਦਕੇ, ਗੁਰਪ੍ਰੀਤ ਸਿੰਘ ਕਾਲਾਬੂਲਾ, ਨਿਰਭੈ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ।

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026

Posted on July 14th, 2026

Posted on July 13th, 2026

Posted on July 10th, 2026

Posted on July 9th, 2026