Posted on June 17th, 2021

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਸਰੀ ਵਿੱਚ ਨਵੀਂ ਬਣਨ ਜਾ ਰਹੀ "ਸਰੀ ਪੁਲਿਸ" ਦੇ ਅਲੋਚਕਾਂ ਨੂੰ ਚੋਣਾਂ ਕਰਵਾਉਣ ਵਾਲੇ ਅਦਾਰੇ "ਇਲੈਕਸ਼ਨਜ਼ ਬੀਸੀ" ਨੇ ਰਾਏਸ਼ੁਮਾਰੀ (ਰੈਫਰੈਂਡਮ) ਕਰਵਾਉਣ ਦੀ ਕੋਸ਼ਿਸ਼ ਕਰਨ ਲਈ ਹਾਂ ਕਰ ਦਿੱਤੀ ਹੈ।
ਰਾਏਸ਼ੁਮਾਰੀ ਦੀ ਮੰਗ ਕਰਨ ਵਾਲਿਆਂ ਕੋਲ ਸਮਰਥਕਾਂ ਦੇ ਦਸਤਖਤ ਲੈਣ ਲਈ 60 ਦਿਨ ਅਤੇ ਫਿਰ ਬੀਸੀ ਦੇ ਕੁੱਲ ਯੋਗ ਵੋਟਰਾਂ 'ਚੋਂ 10 ਫੀਸਦੀ ਵਲੋਂ ਇਸ ਪਟੀਸ਼ਨ 'ਤੇ ਦਸਤਖਤ ਕਰਵਾਉਣੇ ਪੈਣਗੇ, ਉਹ ਵੀ ਬੀਸੀ ਦੇ ਹਰ ਚੋਣ ਜ਼ਿਲ੍ਹੇ 'ਚੋਂ।
ਬੀਸੀ ਦੇ ਕਨੂੰਨ ਮੁਤਾਬਕ ਕੋਈ ਵੀ ਵਿਅਕਤੀ ਏਨੀ ਹਮਾਇਤ ਹਾਸਲ ਕਰਕੇ ਅਜਿਹੀ ਮੰਗ ਕਰ ਸਕਦਾ ਹੈ। ਬੇਸ਼ੱਕ "ਸਰੀ ਪੁਲਿਸ" ਬਣਨ ਜਾਂ ਨਾ ਬਣਨ ਦੇ ਫੈਸਲੇ ਨੇ ਸਰੀ ਅਤੇ ਗੁਆਂਢੀ ਸ਼ਹਿਰਾਂ ਨੂੰ ਵੱਧ ਅਸਰ ਪਾਉਣਾ ਹੈ ਪਰ ਬੀਸੀ ਦੇ ਇਸ ਕਨੂੰਨ ਮੁਤਾਬਕ ਪੂਰੇ ਸੂਬੇ ਦੇ ਹਰ ਚੋਣ ਜ਼ਿਲ੍ਹੇ 'ਚੋਂ 10 ਫੀਸਦੀ ਵੋਟਰ ਮੰਗ ਕਰਨ ਵਾਲੇ ਨਾਲ ਸਹਿਮਤ ਹੋਣੇ ਚਾਹੀਦੇ ਹਨ, ਫਿਰ ਰਾਏਸ਼ੁਮਾਰੀ ਕਰਵਾਈ ਜਾ ਸਕਦੀ ਹੈ। ਇਸ ਕਨੂੰਨ ਨੂੰ Recall and Initiative Act ਕਹਿੰਦੇ ਹਨ।
ਸਰੀ ਆਰਸੀਐਮਪੀ ਦੇ ਸਮਰਥਕ ਅਤੇ ਬਣਨ ਜਾ ਰਹੀ "ਸਰੀ ਪੁਲਿਸ" ਦੇ ਵਿਰੋਧੀ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਅਸਫਲ ਕੋਸ਼ਿਸ਼ਾਂ ਕਰ ਚੁੱਕੇ ਹਨ। ਇੱਥੋਂ ਤੱਕ ਕਿ ਇਨ੍ਹਾਂ ਦੇ ਪ੍ਰਭਾਵ ਹੇਠ ਆਈ ਬੀਸੀ ਦੀ ਲਿਬਰਲ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਸਰੀ ਦੇ ਬਹੁਗਿਣਤੀ ਲੋਕਾਂ ਦੀ ਮੰਗ "ਸਰੀ ਪੁਲਿਸ" ਦੀ ਕਾਇਮੀ ਦੇ ਉਲਟ ਜਾ ਕੇ ਇਨ੍ਹਾਂ ਦੀ ਹਮਾਇਤ ਕੀਤੀ ਸੀ, ਸਿੱਟੇ ਵਜੋਂ ਸਰੀ 'ਚ ਲਿਬਰਲਾਂ ਦੇ ਵੱਡੇ-ਵੱਡੇ ਥੰਮ ਹਾਰ ਗਏ ਸਨ।
ਸ਼ਹਿਰ ਦੀ ਆਪਣੀ ਲੋਕਲ "ਸਰੀ ਪੁਲਿਸ" ਦੀ ਕਾਇਮੀ ਸ਼ਹਿਰ ਦੇ ਬਹੁਗਿਣਤੀ ਲੋਕਾਂ ਦੀ ਮੰਗ ਹੈ, ਜਿਸ ਦਾ ਪ੍ਰਦਰਸ਼ਨ ਉਹ ਸਿਟੀ ਚੋਣਾਂ, ਸਿਟੀ ਕੌਂਸਲ ਮੀਟਿੰਗਾਂ ਅਤੇ ਵਿਧਾਨ ਸਭਾ ਚੋਣਾਂ ਮੌਕੇ ਸਿੱਧੇ-ਅਸਿੱਧੇ ਤਰੀਕੇ ਹੋਈ ਰਾਏਸ਼ੁਮਾਰੀ (ਰੈਫਰੈਂਡਮ) 'ਚ ਕਰ ਚੁੱਕੇ ਹਨ ਪਰ ਕੁਝ ਲੋਕ ਇਹ ਨਵੀਂ ਪੁਲਿਸ ਫੋਰਸ ਦੀ ਕਾਇਮੀ 'ਚ ਸਹਿਯੋਗ ਦੇਣ ਦੀ ਬਜਾਇ ਹਾਲੇ ਤੱਕ ਲੱਤਾਂ ਖਿੱਚ ਰਹੇ ਹਨ ਅਤੇ ਇਹ ਸਮਝਣ ਤੋਂ ਅਸਮਰੱਥ ਹਨ ਕਿ ਜੇਕਰ ਸਰੀ ਆਰਸੀਐਮਪੀ ਦੀ ਕਾਰਗੁਜ਼ਾਰੀ ਤਸੱਲੀਬਖਸ਼ ਹੁੰਦੀ ਤਾਂ ਲੋਕ ਗੁਆਂਢੀ ਸ਼ਹਿਰਾਂ ਵੈਨਕੂਵਰ, ਡੈਲਟਾ, ਐਬਸਫੋਰਡ ਦੀ ਤਰਜ਼ 'ਤੇ ਲੋਕਲ ਪੁਲਿਸ ਕਿਓਂ ਮੰਗਦੇ, ਜੋ ਕਿ ਕੈਨੇਡਾ ਦਾ ਅਖੀਰਲਾ ਵੱਡਾ ਸ਼ਹਿਰ ਹੈ, ਜਿੱਥੇ ਲੋਕਲ ਪੁਲਿਸ ਨਹੀਂ ਹੈ।
ਦੂਜੇ ਪਾਸੇ ਸਰੀ ਪੁਲਿਸ 'ਚ ਅਧਿਕਾਰੀਆਂ ਅਤੇ ਹੋਰ ਅਸਾਮੀਆਂ ਦੀ ਭਰਤੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ।

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026

Posted on July 14th, 2026

Posted on July 13th, 2026

Posted on July 10th, 2026

Posted on July 9th, 2026
Posted on July 9th, 2026