Posted on July 4th, 2013

<p>ਉਤਰਾਖੰਡ ਦੇ ਮੁਖ ਮੰਤਰੀ ਵਿਜੇ ਬਹੁਗੁਣਾ<br></p>
3 ਹਜ਼ਾਰ ਯਾਤਰੀ ਹਾਲੇ ਵੀ ਲਾਪਤਾ ਹਨ ਉਤਰਾਖੰਡ 'ਚ
ਦੇਹਰਾਦੂਨ- ਉਤਰਾਖੰਡ ਦੇ ਮੁਖ ਮੰਤਰੀ ਵਿਜੇ ਬਹੁਗੁਣਾ ਨੇ ਕਿਹਾ ਹੈ ਕਿ ਸੂਬੇ 'ਚ ਆਈ ਆਫਤ 'ਚ ਮਰਨ ਵਾਲਿਆਂ ਦੀ ਗਿਣਤੀ 3000 ਤੋਂ ਜ਼ਿਆਦਾ ਹੋ ਸਕਦੀ ਹੈ । ਉਹਨਾਂ ਦੱਸਿਆ ਕਿ ਸੂਬੇ ਦੀ ਵਿਧਾਨ ਸਭਾ ਨੇ ਫੈਸਲਾ ਕੀਤਾ ਹੈ ਕਿ ਲਾਪਤਾ ਹੋਏ ਲੋਕਾਂ ਦੇ 15 ਜੁਲਾਈ ਤੱਕ ਨਾ ਲੱਭਣ 'ਤੇ ਉਹਨਾਂ ਨੂੰ ਮ੍ਰਿਤਕ ਮੰਨ ਲਿਆ ਜਾਵੇਗਾ। ਇਸ ਤੋਂ ਬਾਅਦ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਸਹਾਇਤਾ ਦੇਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਜਾਵੇਗੀ । ਉਹਨਾਂ ਆਸ ਪ੍ਰਗਟਾਈ ਹੈ ਕਿ ਮੁਆਵਜ਼ੇ ਦੇ ਪਾਤਰਾਂ ਦੀ ਪਹਿਚਾਣ ਕਰਕੇ ਮੁਅਵਜ਼ਾ ਰਾਸ਼ੀ 30 ਜੁਲਾਈ ਤੱਕ ਉਹਨਾਂ ਨੂੰ ਦਿੱਤੀ ਜਾਵੇਗੀ।
ਕੇਦਾਰਘਾਟੀ ਵਿਚ ਆਏ ਹੜ੍ਹ ਵਿਚ 1227 ਬੱਚੇ ਲਾਪਤਾ ਹਨ। ਮੋਟੇ ਤੌਰ ਤੇ ਦੇਖਿਆ ਜਾਵੇ ਤਾਂ ਲਾਪਤਾ ਹੋਣ ਵਾਲਿਆਂ ਵਿਚ ਹਰ ਚੌਥਾ ਸ਼ਖ਼ਸ ਬੱਚਾ ਹੈ। ਇਹ ਗੱਲ ਉਦੋਂ ਸਾਹਮਣੇ ਆਏ ਜਦੋਂ ਸਰਕਾਰ ਨੇ ਇਹ ਅੰਕੜਾ ਰਾਸ਼ਟਰੀ ਬਾਲ ਅਧਿਕਾਰੀ ਸੁਰੱਖਿਆ ਕਮਿਸ਼ਨ ਦੀ ਟੀਮ ਨੂੰ ਦਿੱਤਾ। ਦੂਜੇ ਪਾਸੇ ਆਫ਼ਤ ਤੋਂ ਪ੍ਰਭਾਵਿਤ ਬੱਚਿਆਂ ਦੇ ਕਲਿਆਣ ਅਤੇ ਪੁਨਰਵਾਸ ਦਾ ਵੀ ਕੋਈ ਠੋਸ ਪ੍ਰਬੰਧ ਸਰਕਾਰ ਕੋਲ ਨਜ਼ਰ ਨਹੀਂ ਆ ਰਿਹਾ ਹੈ। ਬੁੱਧਵਾਰ ਨੂੰ ਦੇਹਰਾਦੂਨ ਪੁੱਜੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਮੁਖੀ ਕੁਸ਼ਲ ਸਿੰਘ ਅਤੇ ਜੁਆਇੰਟ ਡਾਇਰੈਕਟਰ ਵਨੀਤ ਜੋਸ਼ੀ ਨੇ ਅਫ਼ਸਰਾਂ ਦੀ ਮੀਟਿੰਗ ਵਿਚ ਆਫ਼ਤ ਤੋਂ ਪ੍ਰਭਾਵਿਤ ਬੱਚਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਜਦੋਂ ਮੀਡੀਆ ਨੇ ਆਫ਼ਤ ਦੌਰਾਨ ਪ੍ਰਭਾਵਿਤ ਬੱਚਿਆਂ ਬਾਰੇ ਜਾਣਕਾਰੀ ਮੰਗੀ ਤਾਂ ਟੀਮ ਨੇ ਵਿਭਾਗ ਦੀ ਮੁੱਖ ਸਕੱਤਰ ਆਈ ਸੀ ਡੀ ਐਸ ਰਾਧਾ ਰਤੂੜੀ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ। ਸਕੱਤਰ ਨੇ ਇਸ ਆਫ਼ਤ ਵਿਚ 1227 ਬੱਚਿਆਂ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੰਦਿਆਂ ਸਪੱਸ਼ਟ ਕਿਹਾ ਕਿ ਇਹ ਅੰਕੜਾ ਅੰਤਿਮ ਨਹੀਂ ਹੈ।

Posted on June 1st, 2026

Posted on May 28th, 2026

Posted on May 27th, 2026

Posted on May 26th, 2026

Posted on May 25th, 2026

Posted on May 22nd, 2026

Posted on May 21st, 2026

Posted on May 20th, 2026

Posted on May 19th, 2026

Posted on May 15th, 2026

Posted on May 14th, 2026

Posted on May 13th, 2026