Posted on December 14th, 2020

ਨਵੀਂ ਦਿੱਲੀ, 13 ਦਸੰਬਰ- 3 ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦਰਮਿਆਨ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਨੇ 8 ਦਸੰਬਰ ਤੋਂ 12 ਦਸੰਬਰ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਿੱਖ ਭਾਈਚਾਰੇ ਦੇ ਸਮਰਥਨ 'ਚ ਲਏ 13 ਫ਼ੈਸਲਿਆਂ ਬਾਰੇ ਜਾਣੂ ਕਰਵਾਉਣ ਲਈ ਆਪਣੇ ਗਾਹਕਾਂ ਨੂੰ 2 ਕਰੋੜ ਈ-ਮੇਲਾਂ ਭੇਜੀਆਂ। ਇਹ ਈਮੇਲਾਂ ਬਾਹਰਲੇ ਮੁਲਕਾਂ 'ਚ ਵਸਦੇ ਸਿੱਖਾਂ ਨੂੰ ਵੀ ਆਈਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ''ਲੋਕਾਂ ਨੂੰ ਬਿੱਲਾਂ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਬਾਰੇ ਅਫ਼ਵਾਹਾਂ ਦਾ ਖੰਡਨ ਕਰਨ ਲਈ'' ਆਈ. ਆਰ. ਸੀ. ਟੀ. ਸੀ. ਨੇ ਆਪਣੇ ਗਾਹਕਾਂ ਨੂੰ 47 ਪੰਨਿਆਂ ਦਾ ਕਿਤਾਬਚਾ (ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਖ਼ਾਸ ਰਿਸ਼ਤਾ) ਈ-ਮੇਲ ਰਾਹੀਂ ਭੇਜਿਆ। ਇਹ ਕਿਤਾਬਚਾ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ 'ਚ ਹੈ।
ਇਹ ਈ-ਮੇਲਾਂ ਆਈ. ਆਰ. ਸੀ. ਟੀ. ਸੀ. ਦੇ ਪੂਰੇ ਡਾਟਾਬੇਸ, ਜਿਥੇ ਯਾਤਰੀ ਟਿਕਟਾਂ ਬੁੱਕ ਕਰਵਾਉਂਦੇ ਸਮੇਂ ਆਪਣਾ ਵੇਰਵਾ ਦਰਜ ਕਰਵਾਉਂਦੇ ਹਨ, 'ਚ ਭੇਜੀਆਂ ਗਈਆਂ। ਪਰ ਇਹ ਈਮੇਲਾਂ ਬਾਹਰਲੇ ਸਿੱਖਾਂ ਤੱਕ ਕਿਵੇਂ ਪੁੱਜ ਰਹੀਆਂ, ਇਹ ਅਹਿਮ ਸਵਾਲ ਹੈ। ਬਾਹਰਲੇ ਸਿੱਖਾਂ ਦਾ ਡਾਟਾਬੇਸ ਕਿੱਥੋਂ ਮਿਲਿਆ? ਇਹ ਚਿੰਤਾ ਵਾਲੀ ਗੱਲ ਹੈ।
ਭਾਰਤ ਸਰਕਾਰ ਵਲੋਂ ਭੇਜਿਆ ਜਾ ਰਿਹਾ ਕਿਤਾਬਚਾ ਦੇਖਣ ਲਈ ਇਹ ਨੀਲੇ ਅੱਖਰ ਨੱਪੋ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026