Posted on December 4th, 2020

ਡਿਟੇਲ ਚ ਕੋਈ ਵੀ ਪੋਸਟ ਕਲ੍ਹ ਨੂੰ ਲਿਖਾਂਗਾ...ਫਿਲਹਾਲ ਏਥੇ ਮਾਹੌਲ ਚ ਮੇਲੇ ਵਰਗਾ ਫੀਲ ਹੈ...ਲੋਕ ਏਧਰ ਓਧਰ ਘੁੰਮ ਵੀ ਰਹੇ ਨੇ....ਤੇ ' ਮੋਦੀ ਮਰ ਗਿਆ ' ਦੇ ਨਾਰੇ ਲਗਾਉਂਦੇ ਮੁੰਡਿਆਂ ਦੇ ਗਰੁੱਪ ਵੀ ਆ ਜਾ ਰਹੇ ਨੇ...ਸਟੇਜ ਦੇ ਆਸੇ ਪਾਸੇ ਬਣੀਆਂ ਦੁਕਾਨਾਂ ਆਮ ਵਾਂਗ ਖੁਲੀਆਂ ਨੇ....ਦੁਕਾਨਦਾਰ ਆਮ ਵਾਂਗ ਸੌਦਾ ਪਤਾ ਵੇਚ ਰਹੇ ਨੇ....ਪ੍ਰੋਟੈਸਟ ਚ ਸ਼ਾਮਲ ਹੋਣ ਆਏ ਕੁਛ ਕਿਸਾਨ ਅਤੇ ਹੋਰ ਪ੍ਰਦਰਸ਼ਨਕਾਰੀ ਏਨਾ ਦੁਕਾਨਾਂ ਤੋਂ ਨਿੱਕੀਆਂ ਮੋਟੀਆਂ ਚੀਜ਼ਾਂ ਲੈਂਦੇ ਵੀ ਨਜ਼ਰ ਆਉਂਦੇ ਨੇ...
ਪਹਿਲੀ ਵਾਰ ਧਰਨੇ ਤੇ ਪੁੱਜੇ ਨੌਜਵਾਨ ਇਕ ਵਾਰ ਹੀ ਚਾਹੇ...ਸਟੇਜ ਦੇ ਕੋਲ ਜਰੂਰ ਆਉਂਦੇ ਨੇ...ਤੇ ਗੱਲਾਂ ਕਰਦੇ ਨੇ ਕਿ ਆਹੀ ਸਟੇਜ ਹੈ ਜਿਹੜੀ ਟੀਵੀ ਚ ਨਜ਼ਰ ਆਈ ਸੀ... ਸਟੇਜ ਦੇ ਕੋਲ ਹੀ ਇਕ ਪਾਸੇ ਪੰਜਾਬੀ ਚ ਪੋਸਟਰ ਲੱਗੇ ਹੋਏ ਨੇ....ਜਿੰਨਾ ਉਪਰ ' ਅਸੀਂ ਕਿਸਾਨ ਹਾਂ ਅੱਤਵਾਦੀ ਨਹੀਂ ' ਲਿਖਿਆ ਹੋਇਆ ਹੈ....ਦੂਜੇ ਪਾਸੇ ਗ੍ਰਿੱਲਾਂ ਦੇ ਨਾਲ ਬਣੇ ਫੁੱਟਪਾਥ ਉਪਰ ਕੁਛ ਕਿਸਾਨ ਬੈਠੇ ਹੋਏ ਨੇ...ਫੋਨ ਚ ਲੱਗੇ ਨੇ...ਪੰਜਾਬ ਤੋਂ ਆਏ ਲੋਕ ਇਕ ਦੂਜੇ ਨੂੰ ਮਿਲਣ...ਜ਼ਰਾ ਵੀ ਅੱਖਾਂ ਮਿਲਣ ਤਾਂ ਸਾਸਰੀ ਕਾਲ ਬੁਲਾ ਕੇ ਮਿਲਦੇ ਨੇ..
" ਤੁਸੀਂ ਕਿੱਥੋਂ ? ' " ਤੇ ਤੁਸੀਂ ਕਿਧਰੋਂ "
ਇਹ ਦੋ ਲਾਈਨਾਂ ਤੋਂ ਬਾਦ ਹੀ ਅੱਗੇ ਗੱਲ ਤੁਰਦੀ ਹੈ....
' ਬੋਲੇ ਸੌ ਨਿਹਾਲ ' ਦੀਆਂ ਅਵਾਜ਼ਾਂ ਇਸ ਸਮੇਂ ਵੀ ਸੁਣ ਰਹੀਆਂ ਨੇ...ਮੇਰੇ ਕੋਲ ਹੀ ਖੜੀ ਫਾਸਟ ਵੇਅ ਦੀ ਵੈਨ ਚ ਖੜੇ ਰਿਪੋਰਟਰ ਅਤੇ ਹੋਰ ਕਰਮਚਾਰੀ ਵੀ ਇਸ ਨਾਰੇ ਚ ਆਪਣੀ ਆਵਾਜ਼ ਸ਼ਾਮਲ ਕਰ ਰਹੇ ਨੇ...
" ਭਾਜੀ ਝੰਡਾ ਹੈਗਾ ? " ਹੁਣੇ ਦੋ ਮੁੰਡੇ ਸਾਨੂੰ ਪੁੱਛਣ ਲੱਗੇ..
" ਨਾ ਵੀਰ...ਸਾਡੇ ਕੋਲ ਤਾਂ ਆਪ ਨਹੀਂ ਹੈਗਾ..." ਮੈਂ ਜੁਆਬ ਦਿੱਤਾ...
" ਯਾਰ ਸਾਡਾ ਝੰਡਾ ਕੋਈ ਲਾਹ ਕੇ ਲੈ ਗਿਆ..." ਏਨਾ ਬੋਲਦੇ ਹੋਏ ਓਹ੍ਹ ਅੱਗੇ ਚਲੇ ਗਏ ਨੇ.. ਮੈਂ ਸਟੇਜ ਦੇ ਅੱਗੇ ਬੈਠਾ ਹਾਂ...ਤੇ ਮੇਰੇ ਬਿਲਕੁਲ ਮਗਰ ਬਾਬਾ ਬੰਦਾ ਸਿੰਘ ਬਹਾਦਰ ਦੀ ਫੋਟੋ ਵਾਲਾ ਬੋਰਡ ਲੱਗਾ ਹੋਇਆ ਹੈ...ਜਿਸਨੂੰ ਦੇਖਣ ਲਈ ਆਪਣੇ ਮੁੰਡੇ ਵੀ ਰੁਕ ਜਾਂਦੇ ਨੇ ਤੇ ਦਿਲੀ ਦੇ ਕੁਝ ਸ਼ਹਿਰੀ ਵੀ ਇਹ ਬੋਰਡ ਦੇਖ ਕੇ ਰੁਕਦੇ ਨੇ...ਉਸਦੇ ਉਪਰ ਲਿਖੀ ਇਬਾਰਤ ਪੜ੍ਹਦੇ ਨੇ ਤੇ ਅੱਗੇ ਨਿਕਲ ਜਾਂਦੇ ਨੇ....
" ਹੱਮ ਆਪਕੀ ਸੁਪੋਰਟ ਕੇ ਲੀਏ ਆਏ ਹੈਂ " ਉਥੇ ਖੜੇ ਲੋਕਾਂ ਨੂੰ ਇਹ ਬੋਲਦੇ ਹੋਏ ਉਹ ਅੱਗੇ ਚਲੇ ਜਾਂਦੇ ਨੇ... ਹੁਣ ਜਦੋਂ ਇਹ ਸਭ ਲਿਖ ਰਿਹਾ ਹਾਂ ਤਾਂ ਸੜਕਾਂ ਤੇ ਲੱਗੀਆਂ ਬਤੀਆਂ ਬਿਲਕੁਲ ਬੰਦ ਨੇ....ਤੇ ਮੈਂ ਆਪਣੀ ਖੁਲੀ ਜੈਕਟ ਦੀ ਜਿਪ ਬੰਦ ਕਰਕੇ ਹਟਿਆ ਹਾਂ...ਇਸ ਤੋਂ ਪਹਿਲਾਂ ਕਿ ਮੈਂ ਕੋਲ ਖੜੇ ਦੋਸਤ ਨੂੰ ਠੰਡ ਜਿਆਦਾ ਹੋ ਗਈ ਆਖਦਾ...ਸਾਡੇ ਕੋਲ ਇਕ ਬਜ਼ੁਰਗ ਬਾਬਾ ਜੀ ਨੰਗੇ ਪੈਰ ਤੇ ਨਿਕਰ ਚ ਆ ਖੜੇ ਹੋਏ ਨੇ...
" ਬਾਬਾ ਜੀ...ਠੰਡ ਨਹੀਂ ਲਗਦੀ..." ਮੈਂ ਪੁੱਛਦਾ ਹਾਂ..
" ਨਾ...ਇਹ ਨਹੀਂ ਲਗਦੀ " ਬਾਬਾ ਜੀ ਹੱਸ ਕੇ ਜੁਆਬ ਦਿੰਦੇ ਨੇ...
ਦੀ ਕਾਲ ਆਉਂਦੀ ਹੈ....ਫੇਸਬੁਕ ਮਿੱਤਰ Amandeep Kaur Khiva " ਵੀਰ ਜੀ...ਸੌਣ ਨੂੰ ਕੋਈ ਥਾਂ ਨਾ ਮਿਲੇ ਤਾਂ ਜਿਥੇ ਅਸੀਂ ਰੁਕੇ ਹਾਂ ਉਥੇ ਆ ਜਾਇਓ..." " ਹਾਂਜੀ..ਲੋੜ ਪਈ ਤਾਂ ਦੱਸਾਂਗਾ..."
ਭਾਜੀ ਵੀ ਕੋਲ ਬੈਠੇ ਨੇ...ਮੈਂ ਏਨਾ ਨੂੰ ਬੋਲ ਰਿਹਾ ਹਾਂ ਕਿ ਸੌਣਾ ਹੈ ਤਾਂ ਸੌ ਜਾਓ....ਪਰ ਓਹ ਅਜੇ ਏਥੇ ਹੀ ਬੈਠੇ ਰਹਿਣ ਚ ਖੁਸ਼ ਨੇ...ਇਸ ਸਮੇਂ ਮੇਰੇ ਕੋਲਅਮਨਦੀਪ ਸਿੰਘਭਾਜੀ ਆ ਬੈਠੇ ਨੇ...ਓਹ੍ਹ ਏਥੇ ਹੀ ਤਿਲਕ ਨਗਰ ਰਹਿੰਦੇ ਨੇ....ਪਰ ਅਜੇ ਉਹਨਾਂ ਦਾ ਘਰ ਜਾਣ ਦਾ ਮਨ ਨਹੀਂ.....Gurminder Singh Thind
ਅਸਲ ਚ ਅਸੀਂ ਇਕ ਬਾਬਾ ਜੀ ਨੂੰ ਉਡੀਕ ਰਹੇ ਹਾਂ ਜੋ ਆਖਦੇ ਸੀ ਕਿ ਉਹਨਾਂ ਦੀ ਏਥੇ ਰਾਤ ਨੂੰ ਘੁੰਮ ਕੇ ਇਹ ਦੇਖਣ ਦੀ ਡਿਊਟੀ ਲੱਗੀ ਹੋਈ ਹੈ ਕਿ ਸਭ ਠੀਕ ਤਾਂ ਹੈ ਨਾ...ਤਾਂ ਮੈਂ ਉਹਨਾਂ ਨੂੰ ਆਖਿਆ ਸੀ ਕਿ ਰਾਤ ਨੂੰ ਮੈਨੂੰ ਵੀ ਨਾਲ ਰੱਖ ਲਿਓ....ਅਜੇ ਉਹ ਆਏ ਨਹੀਂ...ਬੈਠੇ ਹਾਂ ਬਸ...
ਸਟੇਜ ਦੇ ਕੋਲ ਭੀੜ ਘਟਣੀ ਸ਼ੂਰੁ ਹੋ ਗਈ ਹੈ....ਸਟੇਜ ਉਪਰ ਤਰਪਾਲ ਨੂੰ ਖਿੱਚ ਦਿੱਤਾ ਗਿਆ ਹੈ...ਸਟੇਜ ਹੁਣ ਕਲ ਸਵੇਰੇ ਨੂੰ ਸਜੇਗੀ....ਫਿਲਹਾਲ ਇਹ ਸਾਡੇ ਬੈਠਣ ਦੇ ਕੰਮ ਆ ਰਹੀ ਹੈ...
ਟਰਾਲੀ ਚ ਕੋਈ ਬੰਦਾ ਇਕੱਲਾ ਹੀ ' ਜ਼ਿੰਦਾਬਾਦ ' ਬੋਲ ਰਿਹਾ ਹੈ.....ਮਾਹੌਲ ਸ਼ਾਂਤ ਹੈ....ਥੋੜੀ ਹੀ ਪਰੇ ਪੁਲਿਸ ਵਾਲੇ ਬੈਠੇ ਨੇ...ਤੇ ਦਿਨ ਦੇ ਸਮੇਂ ਆਮ ਹੀ ਕਿਸਾਨ ਮੁੰਡੇ ਏਨਾ ਦੇ ਕੋਲੋਂ ਲੰਘਦੇ ਨੇ...ਤੁਰਦੇ ਫਿਰਦੇ ਨੇ....ਬੇਸ਼ਕ ਸਭ ਸ਼ਾਂਤ ਜਾਪਦਾ ਹੈ ਪਰ ਉਹਨਾਂ ਦੇ ਹੱਥਾਂ ਚ ਡਾਂਗਾਂ ਅਤੇ ਮਗਰ ਖੜੀਆਂ ਅੱਥਰੂ ਗੈਸ ਅਤੇ ਪਾਣੀ ਦੀਆਂ ਬੋਛਾੜਾਂ ਵਾਲੀਆਂ ਗੱਡੀਆਂ ਮਾਹੌਲ ਚ ਹਲਕੀ ਤਲਖੀ ਵੀ ਭਰਦੀਆਂ ਨੇ....
ਹੁਣੇ ਜਦੋਂ ਇਹ ਆਖਰੀਂ ਪੈਰਾ ਲਿਖ ਰਿਹਾ ਹਾਂ ਤਾਂ ਇਕ ਪੁਲਿਸ ਵਾਲਾ ਸਾਡੇ ਕੋਲ ਆਇਆ...ਤੇ ਬੋਲਿਆ...
" ਲੱਖਾ ਸਿਧਾਣਾ ਕਿਧਰ ਮਿਲੇਗਾ ? " ਉਹ ਪੰਜਾਬੀ ਚ ਬੋਲਿਆ... " ਪਤਾ ਨਹੀਂ ਭਾਜੀ...." ਮੈਂ ਜੁਆਬ ਦਿੱਤਾ.. " ਯਾਰ ਬੱਚੇ ਆਖਦੇ ਸੀ ਉਸਨੂੰ ਮਿਲਣਾ ਹੈ...ਮਿਲਾ ਕੇ ਲਿਆਓ " ਉਹ ਆਪਣੀ ਜੈਕਟ ਨਾਲ ਵਰਦੀ ਉਪਰ ਲੱਗੀ ਨੇਮ ਪਲੇਟ ਨੂੰ ਲਕਾਉਂਦਾ ਬੋਲਿਆ... " ਇਸਦੇ ਬਾਰੇ ਸਾਨੂੰ ਖਬਰ ਨਹੀਂ ਭਾਜੀ..." ਓਹ੍ਹ ਸਾਡਾ ਜੁਆਬ ਸੁਣ ਕੇ ਵਾਪਸ ਮੁੜ ਗਿਆ ਹੈ...
( ਬਾਕੀ ਕਲ੍ਹ ਨੂੰ )

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026

Posted on July 14th, 2026

Posted on July 13th, 2026

Posted on July 10th, 2026

Posted on July 9th, 2026
Posted on July 9th, 2026