Posted on November 17th, 2020

ਮਾਈਕਰੋਵੇਵ ਛੱਡਣ ਵਾਲੀ ਇੱਕ ਫੌਜੀ ਗੱਡੀ
ਲੰਡਨ । ਚੜ੍ਹਦੀ ਕਲਾ ਬਿਊਰੋ
ਹਿਮਾਲਿਆ ਦੀਆਂ ਪਹਾੜੀਆਂ 'ਚ ਦੋ ਅਹਿਮ ਪਹਾੜੀ ਟਿਕਾਣਿਆਂ ਨੂੰ ਭਾਰਤੀ ਫੌਜ ਕੋਲੋਂ ਖਾਲੀ ਕਰਵਾਉਣ ਲਈ ਚੀਨੀ ਫੌਜ ਵਲੋਂ ਮਾਈਕਰੋਵੇਵ ਹਥਿਆਰ ਵਰਤੇ ਗਏ, ਜਿਸ ਨਾਲ ਭਾਰਤੀਆਂ ਫੌਜੀਆਂ ਦਾ ਸਰੀਰਕ ਤਾਪਮਾਨ ਵਧ ਗਿਆ, ਉਲਟੀਆਂ ਲੱਗ ਗਈਆਂ, ਸਿੱਟੇ ਵਜੋਂ ਊਨ੍ਹਾਂ ਨੂੰ ਮੋਰਚੇ ਖਾਲੀ ਕਰਕੇ ਭੱਜਣਾ ਪਿਆ।
"ਟਾਈਮਜ਼ ਆਫ ਲੰਡਨ" ਵਲੋਂ ਛਾਪੀ ਇਸ ਰਿਪੋਰਟ 'ਚ ਬੀਜਿੰਗ ਦੀ ਰੈਨਮਿਨ ਯੂਨੀਵਰਸਿਟੀ ਦੇ ਪ੍ਰੋਫੈਸਰ ਜਿਨ ਕੌਨਰੌਂਗ ਨੇ ਦਾਅਵਾ ਕੀਤਾ ਹੈ ਕਿ ਚੀਨ ਨੇ ਇਹ ਨਿਵੇਕਲੇ ਹਥਿਆਰ ਵਰਤ ਕੇ ਬਿਨਾ ਕੋਈ ਗੋਲੀ ਚਲਾਇਆਂ ਭਾਰਤੀ ਫੌਜ ਨੂੰ ਪਿੱਛੇ ਧੱਕ ਦਿੱਤਾ ਹੈ।
ਮਾਈਕਰੋਵੇਵ ਹਥਿਆਰਾਂ ਰਾਹੀਂ ਵਿਰੋਧੀ 'ਤੇ ਚੁੰਬਕੀ ਬਿਜਲਈ ਧਾਰਾ ਛੱਡੀ ਜਾਂਦੀ ਹੈ, ਜਿਸਨੂੰ ਸਹਿਣਾ ਮਨੁੱਖੀ ਸਰੀਰ ਲਈ ਅਸਹਿ ਹੋ ਜਾਂਦਾ ਹੈ। ਭਾਰਤ-ਚੀਨ ਵਿਚਕਾਰ ਸੰਧੀ ਹੋਈ ਹੋਣ ਕਾਰਨ ਕੋਈ ਵੀ ਗੋਲੀ ਚਲਾ ਕੇ ਜੰਗਬੰਦੀ ਦੀ ਉਲੰਘਣਾ ਕਰਕੇ ਅੰਤਰਰਾਸ਼ਟਰੀ ਭਾਈਚਾਰੇ ਅੱਗੇ ਝੂਠਾ ਨਹੀਂ ਹੋਣਾ ਚਾਹੁੰਦਾ, ਇਸ ਲਈ ਅਜਿਹੇ ਹਥਿਆਰ ਵਰਤੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਜਦੋਂ ਚੀਨ ਨੇ 20 ਦੇ ਕਰੀਬ ਭਾਰਤੀ ਫੌਜੀ ਮਾਰੇ ਸਨ ਤਾਂ ਉਨ੍ਹਾਂ ਸੋਟਿਆਂ ਅੱਗੇ ਕੰਡਿਆਲੀਆਂ ਤਾਰਾਂ ਬੰਨ੍ਹ ਕੇ ਹਮਲਾ ਕੀਤਾ ਸੀ। 
ਪ੍ਰੋਫੈਸਰ ਜਿਨ ਕੌਨਰੌਂਗ ਦੇ ਦਾਅਵੇ ਮੁਤਾਬਕ ਇਹ ਹਮਲਾ 29 ਅਗਸਤ ਨੂੰ ਕੀਤਾ ਗਿਆ ਸੀ ਪਰ ਇਸਦੀ ਦੋਵਾਂ ਮੁਲਕਾਂ ਨੇ ਭਿਣਕ ਨਹੀਂ ਸੀ ਲੱਗਣ ਦਿੱਤੀ। ਚੀਨ ਨੇ ਆਪਣਾ ਮਸਲਾ ਬਹੁਤ ਵਧੀਆ ਤਰੀਕੇ ਹੱਲ ਕਰ ਲਿਆ ਸੀ, ਇਸ ਲਈ ਉਸਨੇ ਗੱਲ ਬਾਹਰ ਨਹੀਂ ਕੱਢੀ ਜਦਕਿ ਭਾਰਤ ਦੀ ਇਸ ਵਿੱਚ ਬੇਇੱਜ਼ਤੀ ਹੋਈ ਸੀ, ਉਨ੍ਹਾਂ ਇਸ ਲਈ ਗੱਲ ਨੱਪ ਲਈ।
ਇਸ ਹਮਲੇ 'ਚ ਭਾਰਤੀ ਮੋਰਚੇ 'ਮਾਈਕਰੋਵੇਵ ਓਵਨ' ਵਾਂਗ ਬਣਾ ਦਿੱਤੇ ਗਏ ਸਨ। 15 ਮਿੰਟਾਂ 'ਚ ਹੀ ਸਾਰੇ ਭਾਰਤੀ ਫੌਜੀ ਉਲਟੀਆਂ ਕਰਨ ਤੋਂ ਬਾਅਦ ਪਹਾੜੀ ਛੱਡ ਕੇ ਭੱਜ ਨਿਕਲੇ ਸਨ।
ਪ੍ਰੋਫੈਸਰ ਜਿਨ ਕੌਨਰੌਂਗ ਅਨੁਸਾਰ ਚੀਨ ਦੇ ਫੌਜੀਆਂ ਨੂੰ ਹੁਕਮ ਸੀ ਕਿ ਬਿਨਾ ਗੋਲੀਂ ਚਲਾਇਆਂ ਇਹ ਮੋਰਚੇ ਖਾਲੀ ਕਰਵਾਉਣੇ ਹਨ।
ਇਸ ਖੁਲਾਸੇ ਨੇ 2020 ਦੀ ਲੜਾਈ 'ਚ ਵਰਤੇ ਜਾਣ ਵਾਲੇ ਨਿਵੇਕਲੇ ਅਤੇ ਖਤਰਨਾਕ ਹਥਿਆਰਾਂ ਤੋਂ ਪਰਦਾ ਚੁੱਕਿਆ ਹੈ, ਜਿਸ ਤੋਂ ਜਾਪਦਾ ਹੈ ਕਿ ਭਵਿੱਖ 'ਚ ਲੜੀਆਂ ਜਾਣ ਵਾਲੀਆਂ ਲੜਾਈਆਂ ਗੋਲਾ-ਬਾਰੂਦ ਨਾਲ ਲੜੀਆਂ ਜਾਣ ਵਾਲੀਆਂ ਰਵਾਇਤੀ ਲੜਾਈਆਂ ਨਹੀਂ ਬਲਕਿ ਤਕਨੀਕੀ ਲੜਾਈਆਂ ਹੋਣਗੀਆਂ।
ਚੀਨ ਬੀਤੇ 'ਚ ਆਪਣੇ "ਪਾਣੀ ਬੰਬ" ਦੀਆਂ ਧਮਕੀਆਂ ਵੀ ਕਈ ਵਾਰ ਦੇ ਚੁੱਕਾ ਹੈ, ਜਿਸ ਰਾਹੀਂ ਉਹ ਉਪਰ ਪਹਾੜਾਂ 'ਚ ਪਾਣੀ ਦਾ ਮੁਹਾਣ ਮੋੜ ਕੇ ਭਾਰਤ ਦੇ 7-8 ਸੂਬਿਆਂ 'ਚ ਹੜ੍ਹ ਅਤੇ ਸੋਕੇ ਵਰਗੇ ਹਾਲਾਤ ਪੈਦਾ ਕਰ ਸਕਦਾ ਹੈ।
ਪ੍ਰੋਫੈਸਰ ਜਿਨ ਕੌਨਰੌਂਗ ਦੇ ਇਸ ਦਾਅਵੇ ਬਾਰੇ ਭਾਰਤੀ ਜੰਗਬਾਜ਼ਾਂ, ਰਣਨੀਤਕਾਂ ਜਾਂ ਸਿਆਸਤਦਾਨਾਂ ਨੇ ਹਾਲੇ ਕੋਈ ਬਿਆਨ ਨਹੀਂ ਦਿੱਤਾ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026