Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੱਧੂ ਦੀ ਹੋ ਸਕਦੀ ਏ ਅਕਾਲ ਤਖਤ ਸਾਹਿਬ 'ਤੇ ਜਵਾਬ-ਤਲਬੀ

Posted on July 4th, 2013

ਗੁਰੂ ਨਾਨਕ ਦੇਵ ਜੀ ਦਾ ਨਾਂ ਲੈ ਕੇ ਬਣਾਏ ਗਏ ਚੁਟਕਲੇ ਦਾ ਮਾਮਲਾ


ਅੰਮ੍ਰਿਤਸਰ- ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਲੈ ਕੇ ਬੋਲੇ ਗਏ ਚੁਟਕਲੇ ਦੇ ਮਾਮਲੇ ਵਿਚ ਬੁਰੇ ਫਸ ਗਏ ਹਨ। ਉਨ੍ਹਾਂ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕਾਰਵਾਈ ਕਰਨ ਲਈ ਵਿਚਾਰ ਕਰ ਰਹੇ ਹਨ। ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਇਸ ਮਾਮਲੇ ਵਿਚ ਖੁਦ ਦਿਲਚਸਪੀ ਲਈ ਜਾ ਰਹੀ ਹੈ ਤੇ ਉਹ ਜਾਂਚ ਕਰਵਾ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਨੇ ਕਿਸ ਪ੍ਰੋਗਰਾਮ ਵਿਚ ਕਿਸ ਸੰਦਰਭ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਬੋਲ ਕੇ ਤੁਕ ਸੁਣਾਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ 'ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ' ਗੁਰਬਾਣੀ ਦਾ ਹਿੱਸਾ ਨਹੀਂ ਹੈ ਪਰ ਇਸ ਦੇ ਬਾਵਜੂਦ  ਇਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਉਚਰਿਤ ਹੁੰਦਾ ਹੈ ਤੇ ਸਿੱਖ ਸੰਗਤਾਂ ਇਸ ਨੂੰ ਵੀ ਪੂਰਾ ਮਾਣ-ਸਤਿਕਾਰ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਕੋਲ ਅਜੇ ਕੋਈ ਲਿਖਤੀ ਸ਼ਿਕਾਇਤ ਨਹੀਂ ਪੁੱਜੀ ਤੇ ਉਹ ਆਪਣੇ ਪੱਧਰ 'ਤੇ ਘੋਖ ਪੜਤਾਲ ਕਰ ਰਹੇ ਹਨ ਅਤੇ ਜੇ ਸਿੱਧੂ ਵਲੋਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕੋਈ ਗੱਲ ਕੀਤੀ ਗਈ ਹੋਵੇਗੀ ਤਾਂ ਉਨ੍ਹਾਂ ਤੋਂ ਜ਼ਰੂਰ ਜਵਾਬ ਮੰਗਿਆ ਜਾਵੇਗਾ।  ਸਿੱਧੂ ਐਤਵਾਰ ਨੂੰ ਇਕ ਨਿੱਜੀ ਚੈਨਲ ਕਲਰਜ਼ 'ਤੇ ਹਾਸਰਸ ਪ੍ਰੋਗਰਾਮ ਵਿਚ ਚੱਲ ਰਹੇ ਸ਼ਰਾਬ ਦੇ ਸੀਨ 'ਤੇ ਆਪਣਾ ਕਮੈਂਟ ਦੇ ਰਹੇ ਸਨ। ਇਸ ਸੰਬੰਧੀ ਵੱਖ-ਵੱਖ ਸੋਸ਼ਲ ਸਾਈਟਾਂ 'ਤੇ ਨਵਜੋਤ ਸਿੰਘ ਸਿੱਧੂ ਦੇ ਪ੍ਰੋਗਰਾਮ ਦੀ ਚੱਲ ਰਹੀ ਵੀਡੀਓ ਡਿਲੀਟ ਕਰ ਦਿੱਤੀ ਗਈ ਹੈ।



Archive

RECENT STORIES