Posted on November 12th, 2020

ਦਿੱਲੀ ਵਿੱਚ ਸਿਰਸਾ ਖਿਲਾਫ ਲੱਗਿਆ ਇੱਕ ਹੋਰਡਿੰਗ
ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਥਿਤ ਭਿ੍ਸ਼ਟਾਚਾਰ ਦੇ ਇਕ ਮਾਮਲੇ ਨੂੰ ਲੈ ਕੇ ਪਟਿਆਲਾ ਹਾਊਸ ਅਦਾਲਤ ਨੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਅਜੇ ਪਿਛਲੇ ਹਫਤੇ ਹੀ ਅਦਾਲਤ ਨੇ ਕਮੇਟੀ ਦੇ ਮੌਜੂਦਾ ਪਰਧਾਨ ਮਨਜਿੰਦਰ ਸਿੰਘ ਸਿਰਸਾ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਆਦੇਸ਼ ਦਿੱਤੇ ਸਨ।
ਜੀਕੇ ਵਿਰੁੱਧ ਸ਼ਿਕਾਇਤ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਵਲੋਂ ਕੀਤੀ ਗਈ ਸੀ। ਇਸ ਸ਼ਿਕਾਇਤ 'ਚ ਜੀ ਕੇ ਖ਼ਿਲਾਫ਼ ਗੁਰੂ ਦੀ ਗੋਲਕ 'ਚੋਂ 50 ਲੱਖ ਰੁਪਏ, 13 ਲੱਖ ਰੁਪਏ ਅਤੇ 30 ਲੱਖ ਰੁਪਏ ਨਕਦ ਕਢਵਾਉਣ ਅਤੇ ਵਿਦੇਸ਼ੀ ਕਰੰਸੀ ਦੇ ਗਬਨ ਦਾ ਦੋਸ਼ ਲਗਾਇਆ ਗਿਆ ਹੈ।
ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਅਦਾਲਤ ਨੇ ਇਹ ਵੀ ਮੰਨਿਆ ਹੈ ਕਿ ਜੀਕੇ ਤੇ ਉਨ੍ਹਾਂ ਦੇ ਤਤਕਾਲੀ ਪੀਏ ਪਰਮਜੋਤ ਜੀਵਨ ਸਿੰਘ ਨੇ 80 ਲੱਖ ਰੁਪਏ ਅਤੇ ਹਜ਼ਾਰਾਂ ਡਾਲਰ ਸੰਗਤ ਦਾ ਪੈਸਾ ਲੁੱਟਿਆ, ਇਸ ਲਈ ਇਨ੍ਹਾਂ ਦੋਸ਼ੀਆਂ ਦੀ ਹਿਰਾਸਤੀ ਪੁੱਛਗਿਛ ਜ਼ਰੂਰੀ ਹੈ।
ਜੀਕੇ ਅਤੇ ਸਿਰਸਾ ਦੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਨਾਲ ਇੱਕ ਪੁਰਾਣੀ ਤਸਵੀਰ
ਸਿਰਸਾ ਨੇ ਕਿਹਾ ਕਿ ਹੁਣ ਜਦੋਂ ਅਦਾਲਤ ਨੇ ਜੀਕੇ ਖਿਲਾਫ਼ ਕੇਸ ਦਰਜ ਕਰਨ, ਉਸ ਦੀ ਹਿਰਾਸਤੀ ਪੁੱਛਗਿੱਛ ਕਰਨ ਅਤੇ ਲੁੱਟਿਆ ਪੈਸਾ ਬਰਾਮਦ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ਤੇ ਹੋਰ ਠਿਕਾਣਿਆਂ ਦੀ ਤਲਾਸ਼ੀ ਲੈਣ ਦੇ ਹੁਕਮ ਜਾਰੀ ਕੀਤੇ ਹਨ ਤਾਂ ਹੁਣ ਸਪਸ਼ਟ ਹੋ ਗਿਆ ਹੈ ਕਿ ਉਨ੍ਹਾਂ ਨੇ ਗੋਲਕ ਚੋਰੀ ਕੀਤੀ।
ਪਿਛਲੇ ਹਫਤੇ ਅਦਾਲਤ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਬਾਕਾਇਦਾ ਸਿ਼ਕਾਇਤ (ਐਫ ਆਈ ਆਰ) ਦਰਜ ਕਰਨ ਦਾ ਹੁਕਮ ਦਿੱਤਾ ਸੀ। ਕੋਰਟ ਨੇ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ 2013 ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਹੋਣ ਸਮੇਂ 65 ਲੱਖ 99,729 ਰੁਪਏ ਦੇ ਫਰਜ਼ੀ ਬਿੱਲ ਮਨਜ਼ੂਰੀ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਸੀ।
ਕਮੇਟੀ ਦੇ ਮੌਜੂਦ ਅਤੇ ਸਾਬਕਾ ਪ੍ਰਧਾਨ ਵਲੋਂ ਗੋਲਕ ਚੋਰੀ ਦੇ ਇਲਜ਼ਾਮ ਇੱਕ ਦੂਜੇ 'ਤੇ ਲਾਏ ਜਾ ਰਹੇ ਹਨ ਅਤੇ ਦੋਵਾਂ ਖਿਲਾਫ ਹੁਣ ਐਫ ਆਈ ਆਰ ਦਰਜ ਹੋ ਗਈ ਹੈ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026