Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਐੱਸ. ਪੀ. ਨੂੰ ਮਾਰਨ ਲਈ ਨਕਸਲੀਆਂ ਨੇ ਛੱਤੀਸਗੜ੍ਹ ਹਮਲੇ ਵਾਲੀ ਤਕਨੀਕ ਅਪਣਾਈ

Posted on July 3rd, 2013

ਦੁਮਕਾ (ਝਾਰਖੰਡ)- ਨਕਸਲੀਆਂ ਨੇ ਪਾਕੁਰ ਦੇ ਐੱਸ. ਪੀ. ਅਮਰਜੀਤ ਬਲਿਹਾਰ ਸਮੇਤ 6 ਪੁਲਿਸ ਮੁਲਾਜ਼ਮਾਂ ਨੂੰ ਮਾਰਨ ਲਈ ਉਸੇ ਤਕਨੀਕ ਦਾ ਇਸਤੇਮਾਲ ਕੀਤਾ ਜੋ ਛੱਤੀਸਗੜ੍ਹ 'ਚ ਉਨ੍ਹਾਂ ਨੇ 26 ਮਈ ਨੂੰ ਜਗਦਲਪੁਰ-ਸੁਕਮਾ ਮਾਰਗ 'ਤੇ ਦਰਭਾ ਵਿਖੇ ਅਪਣਾਈ ਸੀ, ਜਿਸ ਵਿਚ 24 ਕਾਂਗਰਸੀ ਆਗੂ ਮਾਰੇ ਗਏ ਸਨ। 

ਪੁਲਿਸ ਸੂਤਰਾਂ ਅਨੁਸਾਰ ਨਕਸਲੀਆਂ ਨੂੰ ਪਾਕੁਰ ਦੇ ਐੱਸ. ਪੀ. ਅਤੇ ਹੋਰ ਪੁਲਿਸ ਮੁਲਾਜ਼ਮਾਂ ਦੀਆਂ ਸਰਗਰਮੀਆਂ ਬਾਰੇ ਉਵੇਂ ਹੀ ਪੂਰੀ ਜਾਣਕਾਰੀ ਹਾਸਿਲ ਸੀ ਜਿਵੇਂ ਕਿ ਛੱਤੀਸਗੜ੍ਹ ਦੇ ਕਾਂਗਰਸੀ ਆਗੂਆਂ ਦੀ ਸਰਗਰਮੀ ਦਾ ਪਤਾ ਸੀ। ਝਾਰਖੰਡ 'ਚ ਦੁਮਕਾ-ਪਾਕੁਰ ਸੜਕ ਦਾ ਇਸਤੇਮਾਲ ਰੋਜ਼ਾਨਾ ਦੇ ਮੁਸਾਫਿਰ ਕਰਦੇ ਹਨ ਅਤੇ ਮਾਓਵਾਦੀ ਪੁਲਿਸ ਦੀਆਂ ਬਿਨਾਂ ਨੰਬਰਾਂ ਤੋਂ ਇਥੇ ਚਲਦੀਆਂ ਗੱਡੀਆਂ ਦੀ ਆਸਾਨੀ ਨਾਲ ਪਹਿਚਾਣ ਕਰ ਲੈਂਦੇ ਹਨ। ਕਾਥੀਕੁੰਡ ਪੁਲਿਸ ਥਾਣੇ 'ਤੋਂ 5 ਕਿਲੋਮੀਟਰ ਦੂਰ ਜਾਮੁਈ-ਅਮਲਤਲਾ ਸੜਕ ਦੀ ਮੁਰੰਮਤ ਚੱਲ ਰਹੀ ਸੀ ਅਤੇ ਇਥੇ ਪੁਲਿਸ ਦੀਆਂ ਗੱਡੀਆਂ ਦੀ ਰਫ਼ਤਾਰ ਕਾਫੀ ਘਟ ਹੋ ਜਾਣ 'ਤੇ ਇਥੇ ਝਾੜੀਆਂ 'ਚ ਘਾਤ ਲਾ ਕੇ ਬੈਠੇ ਮਾਓਵਾਦੀਆਂ ਨੇ ਉਨ੍ਹਾਂ 'ਤੇ ਅੰਧਾਧੁੰਦ ਗੋਲੀਬਾਰੀ ਕਰ ਦਿੱਤੀ, ਜਿਸ ਨਾਲ 4 ਮੁਲਾਜ਼ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 4 ਹੋਰ ਗੰਭੀਰ ਜ਼ਖ਼ਮੀ ਹੋ ਗਏ ਸਨ। ਪਾਕੁਰ ਦਾ ਐੱਸ. ਪੀ. ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਨੇ ਗੱਡੀ 'ਚੋਂ ਛਾਲ ਮਾਰ ਦਿੱਤੀ। ਉਸ ਨੇ ਆਪਣੀ ਪਛਾਣ ਲੁਕਾਉਣ ਲਈ ਵਰਦੀ ਤੋਂ ਨਾਮ ਦੀ ਪਲੇਟ ਵੀ ਲਾਹ ਕੇ ਸੁੱਟ ਦਿੱਤੀ ਸੀ। ਉਸ ਨੇ ਆਪਣੇ ਮੋਬਾਈਲ 'ਤੋਂ ਇਕ ਪੁਲਿਸ ਅਧਿਕਾਰੀ ਨਾਲ ਰਾਬਤਾ ਬਣਾ ਕੇ ਮਦਦ ਵੀ ਮੰਗੀ ਸੀ। ਪ੍ਰੰਤੂ ਮਾਓਵਾਦੀਆਂ ਨੇ ਉਸ ਨੂੰ ਪਛਾਣ ਲਿਆ ਸੀ ਅਤੇ ਉਸ ਦੇ ਮੂੰਹ 'ਤੇ ਬੰਦੂਕਾਂ ਦੇ ਬੱਟ ਮਾਰ ਮਾਰ ਕੇ ਸ਼ਕਲ ਵਿਗਾੜ ਦਿੱਤੀ ਸੀ। ਉਸ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਵੀ ਵਾਰ ਕੀਤੇ ਅਤੇ ਬਾਅਦ 'ਚ ਗੋਲੀਆਂ ਨਾਲ ਸਾਰਾ ਸਰੀਰ ਛਲਣੀ ਕਰ ਦਿੱਤਾ। 

ਮਾਓਵਾਦੀ 15 ਤੋਂ 20 ਮਿੰਟ ਘਟਨਾ ਵਾਲੀ ਥਾਂ 'ਤੇ ਰਹੇ ਅਤੇ ਬਾਅਦ 'ਚ ਪੁਲਿਸ ਦੇ ਹਥਿਆਰ ਲੈ ਕੇ ਚਲੇ ਗਏ। 



Archive

RECENT STORIES