Posted on October 19th, 2020

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ
ਸਰੀ ਦੇ ਨਿਊਟਨ ਹਲਕੇ 'ਚ ਬੱਚਿਆਂ ਲਈ ਸਹੂਲਤਾਂ ਦੀ ਘਾਟ ਇਲਾਕਾ ਵਾਸੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਰਿਹਾ ਹੈ ਅਤੇ ਹਰ ਚੋਣਾਂ ਮੌਕੇ ਇਹ ਮੰਗ ਵੀ ਉੱਭਰਦੀ ਰਹੀ ਹੈ ਕਿ ਇੱਥੇ ਕੁਝ ਅਜਿਹਾ ਬਣਾਇਆ ਜਾਵੇ, ਜਿੱਥੇ ਬੱਚੇ ਅਤੇ ਨੌਜਵਾਨ ਆਪਣਾ ਵਿਹਲਾ ਸਮਾਂ ਸਹੀ ਤਰੀਕੇ ਬਤੀਤ ਕਰ ਸਕਣ।
ਮਿਲੀ ਜਾਣਕਾਰੀ ਮੁਤਾਬਕ ਸਿਟੀ ਆਫ ਸਰੀ ਨਿਊਟਨ ਦੇ ਗੜ੍ਹ ਕਿੰਗ ਜੌਰਜ ਬੁਲੇਵਾਰਡ ਅਤੇ 70 ਐਵੇਨਿਊ ਲਾਗੇ 7.5 ਏਕੜ ਜ਼ਮੀਨ ਖਰੀਦ ਕੇ ਇੱਕ ਅਤਿ ਅਧੁਨਿਕ ਰੈੱਕ ਸੈਂਟਰ ਬਣਾਉਣ ਦੀ ਤਿਆਰੀ ਕਰ ਚੁੱਕੀ ਹੈ। ਬੰਦ ਹੋਏ 'ਰੋਨਾ' ਦੀ ਜਗ੍ਹਾ ਇਹ ਰੈੱਕ ਸੈਂਟਰ ਬਣਾਇਆ ਜਾਵੇਗਾ, ਜਿੱਥੇ ਸਵਿਮਿੰਗ ਪੂਲ ਤੋਂ ਇਲਾਵਾ ਜਿੰਮ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਵੀ ਮੌਜੂਦ ਹੋਣਗੀਆਂ। ਪਤਾ ਲੱਗਾ ਹੈ ਕਿ ਕੌਂਸਲਰ ਮਨਦੀਪ ਨਾਗਰਾ ਅਤੇ ਕੌਂਸਲਰ ਡੱਗ ਐਲਫਰਡ ਨੇ ਇਸ ਪ੍ਰੌਜੈਕਟ ਲਈ ਕਾਫੀ ਲਾਬਿੰਗ ਕੀਤੀ ਹੈ।
ਬੇਸ਼ੱਕ ਇਸਤੋਂ ਥੋੜ੍ਹੀ ਦੂਰ ਪੁਰਾਣਾ ਨਿਊਟਨ ਰੈੱਕ ਸੈਂਟਰ ਮੌਜੂਦ ਹੈ ਪਰ ਉਹ ਇਲਾਕੇ ਦੀ ਮੌਜੂਦਾ ਅਬਾਦੀ ਦੇ ਹਿਸਾਬ ਬਹੁਤ ਛੋਟਾ ਪੈ ਰਿਹਾ ਸੀ।
ਇਹ ਵੀ ਪਤਾ ਲੱਗਾ ਹੈ ਕਿ ਨੌਰਥ ਸਰੀ ਰੈੱਕ ਸੈਂਟਰ (ਸਕਾਟ ਰੋਡ ਸਕਾਈ ਟਰੇਨ ਸਟੇਸ਼ਨ ਲਾਗੇ) ਕਬੱਡੀ ਦੇ ਮੈਦਾਨ ਵੀ ਬਣਾਏ ਜਾ ਰਹੇ ਹਨ, ਜਿੱਥੇ ਹੋਰ ਖੇਡਾਂ ਵੀ ਕਰਵਾਈਆਂ ਜਾ ਸਕਣਗੀਆਂ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026