Posted on October 5th, 2020

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ
ਕੈਨੇਡਾ ਸਰਕਾਰ ਵਲੋਂ ਉਨ੍ਹਾਂ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਕਰਨ ਲਈ ਐਲਾਨ ਕੀਤਾ ਗਿਆ, ਜੋ ਆਪਣੇ ਮਾਪਿਆਂ ਨੂੰ ਪੱਕੇ ਤੌਰ 'ਤੇ ਕੈਨੇਡਾ ਮੰਗਵਾਉਣਾ ਚਾਹੁੰਦੇ ਹਨ।
ਕਰੋਨਾ ਕਾਰਨ ਇਸ ਸਾਲ ਅਜਿਹਾ ਮੌਕਾ ਸਾਲ ਦੀ ਸ਼ੁਰੂਆਤ 'ਚ ਨਹੀਂ ਦਿੱਤਾ ਗਿਆ ਸੀ ਪਰ ਹੁਣ ਸਰਕਾਰ ਵਲੋਂ ਐਲਾਨ ਕੀਤਾ ਗਿਆ ਹੈ ਕਿ ਕੈਨੇਡਾ ਦੇ ਸਿਟੀਜ਼ਨ ਅਤੇ ਪਰਮਾਨੈਂਟ ਰੈਜ਼ੀਡੈਂਟਸ ਆਪਣੇ ਮਾਪਿਆਂ ਅਤੇ ਦਾਦਾ-ਦਾਦੀ, ਨਾਨਾ-ਨਾਨੀ ਨੂੰ ਪੱਕੇ ਤੌਰ 'ਤੇ ਮੰਗਵਾਉਣ ਲਈ ਲਾਟਰੀ ਸਿਸਟਮ ਰਾਹੀਂ ਅਰਜ਼ੀ ਦੇ ਸਕਦੇ ਹਨ। ਇਹ ਅਰਜ਼ੀਆਂ 13 ਅਕਤੂਬਰ ਤੋਂ 3 ਨਵੰਬਰ 2020 ਦਰਮਿਆਨ ਆਨਲਾਈਨ ਲਈਆਂ ਜਾਣਗੀਆਂ ਅਤੇ ਫਿਰ ਲਾਟਰੀ ਵਾਂਗ 10,000 ਖੁਸ਼ਕਿਸਮਤ ਅਰਜ਼ੀਆਂ ਚੁਣ ਲਈਆਂ ਜਾਣਗੀਆਂ।
ਇਸ ਸਾਲ ਘੱਟੋ-ਘੱਟ ਆਮਦਨ ਵਾਲੀ ਸ਼ਰਤ ਕੁਝ ਨਰਮ ਕਰ ਦਿੱਤੀ ਗਈ ਹੈ, ਜਿਸਦੇ ਵੇਰਵੇ ਜਲਦ ਜਾਰੀ ਕੀਤੇ ਜਾਣਗੇ। ਕਿਹਾ ਜਾ ਰਿਹਾ ਹੈ ਕਿ ਅਗਲੇ ਸਾਲ 10 ਹਜ਼ਾਰ ਦੀ ਬਜਾਏ 30 ਹਜ਼ਾਰ ਅਰਜ਼ੀਆਂ ਮਨਜ਼ੂਰ ਕੀਤੀਆਂ ਜਾਣਗੀਆਂ।
ਇਮੀਗਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਮੁਤਾਬਕ ਕੈਨਡਾ ਸਰਕਾਰ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਪਰਿਵਾਰ ਇਕੱਠੇ ਕੀਤੇ ਜਾ ਸਕਣ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026