Posted on September 27th, 2020

ਅੰਮ੍ਰਿਤਸਰ ਤੋਂ ਪੱਤਰਕਾਰ ਜਗਤਾਰ ਸਿੰਘ ਲਾਂਬਾ ਦੀ ਖਬਰ ਮੁਤਾਬਕ ਖੇਤੀ ਬਿੱਲਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿੱਚ ਅੱਜ ਕਿਸਾਨਾਂ ਦੇ ਨਾਲ ਕੇਸਰੀ ਦੁਪੱਟੇ ਲੈ ਕੇ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ ਹੈ। ਇਹ ਔਰਤਾਂ ਵੀ ਰੇਲ ਪਟੜੀਆਂ ’ਤੇ ਧਰਨਾ ਦੇ ਕੇ ਬੈਠੀਆਂ ਹਨ। ਔਰਤਾਂ ਨੇ ਵੀ ਖੇਤੀ ਬਿੱਲਾਂ ਖ਼ਿਲਾਫ਼ ਨਾਅਰੇ ਲਾਏ ਅਤੇ ਇਹ ਖੇਤੀ ਬਿੱਲ ਵਾਪਸ ਲੈਣ ਦੀ ਮੰਗ ਕੀਤੀ।
ਬੀਤੇ ਦਿਨ ਇੱਥੇ ਦੇਵੀਦਾਸਪੁਰਾ ਵਿਖੇ ਰੇਲ ਪਟੜੀਆਂ ’ਤੇ ਬੈਠੇ ਕਿਸਾਨਾਂ ਵੱਲੋਂ ਨੰਗੇ ਧੜ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਸੀ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਆਖਿਆ ਕਿ ਜਦੋਂ ਸੰਘਰਸ਼ ਵਿੱਚ ਔਰਤਾਂ ਨਿੱਤਰਣ ਤਾਂ ਇਹ ਸੰਘਰਸ਼ ਜ਼ਰੂਰ ਸਫਲ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਦੇ ਪਿੰਡ ਦੇਵੀਦਾਸਪੁਰਾ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਖੇ ਦੋ ਥਾਵਾਂ ’ਤੇ ਰੇਲਾਂ ਰੋਕਣ ਦਾ ਸੰਘਰਸ਼ ਨਿਰੰਤਰ ਜਾਰੀ ਹੈ।

ਪੰਜਾਬ ਦੇ ਅਜੋਕੇ ਇਤਿਹਾਸ ਵਿੱਚ ਬਹੁਤ ਘੱਟ ਹੋਇਆ ਹੈ ਕਿ ਸਾਰੇ ਪੰਜਾਬੀ ਕਦੇ ਕਿਸੇ ਇੱਕ ਮੁੱਦੇ 'ਤੇ ਇਕੱਠੇ ਲਾਮਬੰਦ ਹੋਏ ਹੋਣ। ਆਮ ਤੌਰ 'ਤੇ ਲੋਕ ਘੋਲ ਧਰਮ, ਕਿੱਤੇ, ਜਾਤ ਜਾਂ ਖਿੱਤੇ ਅਨੁਸਾਰ ਵੰਡੇ ਹੋਏ ਰਹੇ ਨੇ।
ਮਸਲਨ ਪੰਜਾਬੀ ਸੂਬੇ ਦੀ ਮੂਵਮੈਂਟ (1950s and 60s),ਧਰਮ ਯੁੱਧ ਮੋਰਚਾ (1980s) ਪੰਜਾਬੀ/ਹਿੰਦੀ, ਸਿੱਖ/ਹਿੰਦੂ ,ਅਕਾਲੀ/ਕਾਂਗਰਸ ਆਦਿ ਵਿੱਚ ਵੰਡਿਆ ਹੋਇਆ ਸੀ।
ਕਿਸਾਨ ਅੰਦੋਲਨ (1984), ਚਿੱਟੀ ਮੱਖੀ (2015) ਗੰਨਾ ਅੰਦੋਲਨ ਆਦਿ ਨਿਰੋਲ ਕਿਸਾਨੀ ਜਾਂ ਖਾਸ ਇਲਾਕਿਆਂ (ਮਾਲਵਾ /ਦੁਆਬਾ) ਆਦਿ ਦੇ ਅੰਦੋਲਨ ਰਹੇ ਹਨ।
ਡੇਰਾ ਸੱਚਾ ਸੌਧਾ (2007) ਜਾਂ ਬੇਅਦਬੀ (2015) ਨਿਰੋਲ ਸਿੱਖ ਮਸਲੇ ਰਹੇ ਹਨ।
ਕਿਰਨਜੀਤ ਕਾਂਡ (1997) ਇੱਕ ਖਾਸ ਖਿੱਤੇ (ਬਰਨਾਲਾ ਇਲਾਕਾ ) ਦਾ ਅੰਦੋਲਨ ਰਿਹਾ ਹੈ।
ਡੇਰਾਂ ਬੱਲਾਂ ਆਲਾ ਮਸਲਾ (2009) ਮੁੱਖ ਤੌਰ 'ਤੇ ਦੁਆਬੇ ਦੇ ਦਲਿਤਾਂ ਦਾ ਅੰਦੋਲਨ ਸੀ।
ਕਿਸਾਨੀ ਬਿੱਲਾਂ ਦੇ ਦੁਆਲੇ ਹੋ ਰਹੇ ਪੰਜਾਬ ਵਿਆਪੀ ਮੁਜਹਾਰੇ ਕਈ ਤਰਾਂ ਨਾਲ ਵਿਲੱਖਣ ਹਨ:
ਖੇਤੀਬਾੜੀ ਪੰਜਾਬ ਦਾ ਮੁੱਖ ਕੰਮ ਹੀ ਨਹੀਂ, ਜਿਸ ਦੇ ਦੁਆਲੇ ਸਾਰੇ ਕਿੱਤੇ ਘੁੰਮਦੇ ਹਨ ਸਗੋਂ ਪੰਜਾਬ ਦੀ ਪਹਿਚਾਣ ਵੀ ਹੈ। ਖੇਤੀ ਅਤੇ ਜਮ਼ੀਨ ਕਿਸੇ ਵੀ ਸਮਾਜ ਨੂੰ ਆਪਣੇ ਨਾਲ ਜੋੜਨ ਦਾ, ਰਵਾਇਤਾਂ ਪ੍ਰਧਾਨ ਕਰਨ ਦਾ, ਪਹਿਚਾਣ ਦੇਣ ਦਾ ਅਤੇ ਸਵੈ ਵਿਸ਼ਵਾਸ਼ ਭਰਨ ਦਾ ਕੰਮ ਕਰਦੀ ਹੈ।
ਅੱਜ ਜਦ ਪੰਜਾਬ ਦੀ ਪਹਿਚਾਣ ਖਤਰੇ ਵਿੱਚ ਹੈ ਤਾਂ ਸਾਰੇ ਪੰਜਾਬੀਆਂ ਦਾ ਇਸ ਵਾਸਤੇ ਇਕੱਠੇ ਹੋਣਾ ਇੱਕ ਸ਼ੁੱਭ ਸੰਕੇਤ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026