Posted on September 24th, 2020

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ
ਬੀਸੀ ਦੇ ਮੁੱਖ ਮੰਤਰੀ ਨੇ ਸਿਟੀ ਆਫ ਸਰੀ ਵਲੋਂ ਪੁਲਿਸ ਬਦਲੀ ਸਬੰਧੀ ਫੈਸਲਾ ਲੈਣ ਨੂੰ ਸਰੀ ਦਾ ਕਨੂੰਨੀ ਜਾਇਜ਼ ਹੱਕ ਦੱਸਿਆ ਹੈ।
ਈਮੇਲ ਰਾਹੀਂ ਭੇਜੇ ਆਪਣੇ ਬਿਆਨ 'ਚ ਮੁੱਖ ਮੰਤਰੀ ਜੌਹਨ ਹੌਰਗਨ ਨੇ ਕਿਹਾ, "ਦੋ ਸਾਲ ਪਹਿਲਾਂ, ਸਰੀ ਦੀ ਸਿਟੀ ਕੌਂਸਲ ਨੇ ਆਰਸੀਐਮਪੀ ਨਾਲ ਆਪਣਾ ਸਮਝੌਤਾ ਖਤਮ ਕਰਨ ਅਤੇ ਆਪਣੀ ਖੁਦ ਦੀ ਮਿਊਂਸਪਲ ਪੁਲਿਸ ਬਣਾਉਣ ਲਈ ਵੋਟਾਂ ਪਾਈਆਂ। ਸਾਡੇ ਸੂਬੇ 'ਚ ਇਸ ਬਾਰੇ ਕਨੂੰਨ ਸ਼ੀਸ਼ੇ ਵਾਂਗ ਸਾਫ ਹੈ ਕਿ ਸਰੀ ਵਰਗੇ ਵੱਡੇ ਸ਼ਹਿਰ ਇਹ ਫੈਸਲਾ ਲੈਣ ਦਾ ਹੱਕ ਰੱਖਦੇ ਹਨ ਕਿ ਉਨ੍ਹਾਂ ਨੂੰ ਕਿਹੋ ਜਿਹੀ ਪੁਲਿਸ ਸੇਵਾ ਚਾਹੀਦੀ ਹੈ ਤੇ ਅਸੀਂ ਇਸ ਮਾਮਲੇ 'ਚ ਕਨੂੰਨ ਦੇ ਹਿਸਾਬ ਹੀ ਚੱਲ ਰਹੇ ਹਾਂ।"
ਕੱਲ੍ਹ ਉਨ੍ਹਾਂ ਸਰੀ ਪੁਲਿਸ ਬਦਲੀ ਦੇ ਮਸਲੇ ਨੂੰ ਹੱਥ ਪਾਉਣ ਬਾਰੇ ਕਿਹਾ ਸੀ ਕਿ ਸਰੀ ਦੇ ਮੇਅਰ ਨੇ ''ਭਰਿੰਡਾਂ ਦਾ ਖੱਖਰ'' ਛੇੜ ਲਿਆ ਪਰ ਇਸ ਬਿਆਨ ਤੋਂ ਬਾਅਦ ਸਰੀ ਦੇ ਬਹੁਗਿਣਤੀ ਲੋਕਾਂ ਨੇ ਜਿਸ ਤਰਾਂ ਵਿਰੋਧ ਜਤਾਇਆ, ਉਸਤੋਂ ਬਾਅਦ ਮੁੱਖ ਮੰਤਰੀ ਨੂੰ ਇਹ ਸਪੱਸ਼ਟੀਕਰਨ ਦੇਣਾ ਪਿਆ।
ਆਪਣੇ ਬਿਆਨ 'ਚ ਉਨ੍ਹਾਂ ਕਿਹਾ ਕਿ ਜਨਤਕ ਸੁਰੱਖਿਆ ਅਤੇ ਪੁਲਿਸ ਸੇਵਾ ਸਰੀ ਵਾਸਤੇ ਗੰਭੀਰ ਮਸਲਾ ਹੈ। ਆਪਣੇ ਭਾਈਚਾਰੇ 'ਚ ਸੁਰੱਖਿਅਤ ਰਹਿਣਾ ਉਨ੍ਹਾਂ ਦਾ ਹੱਕ ਹੈ, ਮੈਂ ਤੇ ਮੇਰੀ ਕਾਕਸ ਵਿਚਲੇ ਸਾਰੇ ਸਾਥੀ ਇਸ ਮਸਲੇ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹਾਂ। ਇਸੇ ਲਈ ਅਸੀਂ ਜਨਤਕ ਸੁਰੱਖਿਆ ਅਤੇ ਗੈਂਗਾਂ ਦੀ ਰੋਕਥਾਮ ਲਈ ਚਾਰਾਜੋਈ ਕੀਤੀ ਹੈ। 
ਉਨ੍ਹਾਂ ਲਿਬਰਲ ਆਗੂ ਐਂਡਰਿਊ ਵਿਲਕਨਸਨ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਹ ਸਿਆਸਤ ਖੇਡ ਰਹੇ ਹਨ ਜਦਕਿ ਉਨ੍ਹਾਂ ਦੇ ਸਰੀ ਵਿਚਲੇ ਵਿਧਾਇਕ ਵਾਰ-ਵਾਰ ਮੰਨਦੇ ਰਹੇ ਹਨ ਕਿ ਸਰੀ ਮਿਊਂਸਪੈਲਟੀ ਨੂੰ ਪੁਲਿਸ ਬਦਲੀ ਸਬੰਧੀ ਲਏ ਫੈਸਲਾ ਲੈਣ ਦਾ ਪੂਰਨ ਹੱਕ ਹੈ। ਯਾਦ ਰਹੇ ਕਿ ਲਿਬਰਲ ਆਗੂ ਐਂਡਰਿਊ ਵਿਲਕਨਸਨ ਨੇ ਕੱਲ੍ਹ ਕਿਹਾ ਸੀ ਕਿ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਸਰੀ 'ਚ ਪੁਲਿਸ ਬਦਲੀ ਸਬੰਧੀ ਫੈਸਲੇ 'ਤੇ ਪੁਨਰ-ਵਿਚਾਰ ਕਰਨਗੇ।
ਹੌਰਗਨ ਨੇ ਕਿਹਾ ਕਿ ਸੂਬਾ ਸਰਕਾਰ ਹੋਣ ਨਾਤੇ ਸਾਡਾ ਫਰਜ਼ ਸਿਰਫ ਏਨਾ ਹੈ ਕਿ ਇਹ ਯਕੀਨੀ ਬਣਾਈਏ ਕਿ ਇਹ ਬਦਲਾਅ ਜਨਤਕ ਸੁਰੱਖਿਆ ਨੂੰ ਮੁੱਖ ਰੱਖ ਕੇ ਹੋ ਰਿਹਾ ਹੋਵੇ। ਇਸੇ 'ਤੇ ਸਾਡੀ ਅੱਖ ਹੈ।
ਇਸ ਤਰਾਂ ਐਨਡੀਪੀ ਮੁਖੀ ਨੇ ਸਰੀ ਪੁਲਿਸ ਦੇ ਮੁੱਦੇ 'ਤੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਲੋਕ ਰਾਇ ਦੀ ਕਦਰ ਕਰਦੇ ਹਨ ਅਤੇ ਸਰੀ 'ਚ ਕਿਹੋ ਜਿਹੀ ਪੁਲਿਸ ਲਿਆਉਣੀ ਹੈ, ਇਹ ਸਿਟੀ ਆਫ ਸਰੀ 'ਤੇ ਨਿਰਭਰ ਕਰਦਾ ਹੈ।
ਦੱਸਣਯੋਗ ਹੈ ਕਿ ਸਿਟੀ ਆਫ ਸਰੀ ਆਪਣੀ ਲੋਕਲ ਪੁਲਿਸ ਬਣਾਉਣ ਲਈ ਸੂਬਾ ਸਰਕਾਰ ਤੋਂ ਪ੍ਰਵਾਨਗੀ ਲੈ ਕੇ ਪੁਲਿਸ ਬੋਰਡ ਬਣਾ ਚੁੱਕੀ ਹੈ ਅਤੇ ਬਹੁਤ ਜਲਦ ਸ਼ਹਿਰ ਦਾ ਨਵਾਂ ਪੁਲਿਸ ਮੁਖੀ ਐਲਾਨਿਆ ਜਾਣ ਵਾਲਾ ਹੈ। ਇਸਤੋਂ ਬਾਅਦ ਨਵਾਂ ਮੁਖੀ ਨਵੀਂ ਭਰਤੀ ਸ਼ੁਰੂ ਕਰੇਗਾ।

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026

Posted on July 14th, 2026

Posted on July 13th, 2026

Posted on July 10th, 2026