Posted on September 20th, 2020

ਤਸਵੀਰ: ਸਿੰਘ ਵੀਡੀਓ ਵੈਨਕੂਵਰ
ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ
ਬੀਸੀ ਵਿੱਚ ਚੀਨ ਦੇ ਅਮੀਰਾਂ ਦਾ ਦੋ ਨੰਬਰ ਦਾ ਪੈਸਾ ਜੂਆ ਘਰਾਂ ਰਾਹੀਂ ਅਤੇ ਹੋਰ ਸਾਧਨਾਂ ਰਾਹੀਂ ਮਨੀ ਲਾਂਡਰਿੰਗ ਕਰਕੇ ਇੱਕ ਨੰਬਰ ਬਣਾਉਣ ਦੇ ਦੋਸ਼ਾਂ ‘ਚ ਘਿਰੇ ਰਿਚਮੰਡ ਦੇ ਵਿਅਕਤੀ ਨੂੰ ਗੋਲ਼ੀਆਂ ਮਾਰ ਕੇ ਖਤਮ ਕਰ ਦਿੱਤਾ ਗਿਆ ਹੈ ਜਦਕਿ ਉਸਦਾ ਸਹਿਯੋਗੀ ਸਖ਼ਤ ਜ਼ਖਮੀ ਹੋ ਗਿਆ ਹੈ। ਦੋਵੇਂ ਰਿਚਮੰਡ ਦੇ ਇੱਕ ਜਪਾਨੀ ਰੈਸਟੋਰੈਂਟ ਵਿਖੇ ਪੁੱਜੇ ਸਨ।
ਮਰਨ ਵਾਲੇ ਦੀ ਪਛਾਣ ਅੰਡਰਗਰਾਊਂਡ ਬੈਂਕਰ ਜਿਆਨ ਜੁਨ ਹੂ (ਸਿਲਵਰ ਇੰਟਰਨੈਸ਼ਨਲ ਬੈਂਕ) ਵਜੋਂ ਅਤੇ ਜ਼ਖਮੀ ਦੀ ਪਛਾਣ ਪਾਲ ਕਿੰਗ ਜਿਨ ਵਜੋਂ ਹੋਈ ਹੈ। ਦੋਵੇਂ ਕੈਸੀਨੋ ਰਾਹੀਂ ਮਨੀ ਲਾਂਡਰਿੰਗ ਅਤੇ ਅੰਡਰਗਰਾਊਂਡ ਬੈਂਕਿੰਗ ਸਬੰਧੀ ਕੀਤੀ ਜਾ ਰਹੀ ਪੁਲਿਸ ਜਾਂਚ ਵਿੱਚ ਮੁੱਖ ਧੁਰੇ ਵਜੋਂ ਜਾਣੇ ਜਾਂਦੇ ਹਨ, ਜਿਸ ਵਿੱਚ ਤਕਰੀਬਨ 200 ਮਿਲੀਅਨ ਡਾਲਰ ਹਰ ਸਾਲ ਕਾਲੇ ਤੋਂ ਚਿੱਟੇ ਕਰਨ ਦੀ ਗੱਲ ਆਖੀ ਗਈ ਸੀ।
ਜਾਪਦਾ ਹੈ ਕਿ ਜਾਂਚ ਅਗਾਂਹ ਵਧਣ ਤੋਂ ਰੋਕਣ ਲਈ ਅਤੇ ਹੋਰ ਵੱਡੇ ਖਿਡਾਰੀਆਂ ਨੂੰ ਬਚਾਉਣ ਲਈ ਅਜਿਹਾ ਕੀਤਾ ਗਿਆ ਹੈ।
ਦੱਸਯੋਗ ਹੈ ਕਿ ਇਸ ਪੈਸੇ ਨਾਲ ਹੀ ਚੀਨ ਤੋਂ ਫੈਂਟਾਨਿਲ ਅਤੇ ਹੋਰ ਡਰੱਗਜ਼ ਆਉਂਦੀਆਂ ਹਨ, ਜਿਸ ਨਾਲ ਹਰ ਸਾਲ ਕੈਨੇਡਾ ਭਰ ‘ਚ ਹਜ਼ਾਰਾਂ ਵਿਅਕਤੀ ਓਵਰਡੋਜ਼ ਹੋ ਕੇ ਮਰ ਰਹੇ ਹਨ।
ਬੀ. ਸੀ. ਵਿੱਚ ਵੇਚੀ ਜਾ ਰਹੀ ਖਤਰਨਾਕ ਡਰੱਗ ਫੈਂਟਾਨਿਲ, ਜਿਸ ਕਾਰਨ ਹਰ ਹਫ਼ਤੇ ਚਾਰ-ਪੰਜ ਮੌਤਾਂ ਹੁੰਦੀਆਂ ਹਨ, ਦੀ ਕਮਾਈ ਨਾਲ ਅਮੀਰ ਚੀਨਿਆਂ ਨੂੰ ਘਰ ਖਰੀਦਣ ਵਾਸਤੇ ਜਾਂ ਜੂਆ ਖੇਡਣ ਲਈ ਬਹੁਤ ਹੀ ਮਹਿੰਗੇ ਵਿਆਜ ‘ਤੇ ਕਰਜ਼ਾ ਦਿੱਤਾ ਜਾ ਰਿਹਾ ਹੈ। ਇਸ ਕਰਜ਼ੇ ਦੀ ਭਰਪਾਈ ਇਨ੍ਹਾਂ ਦੇਣਦਾਰਾਂ ਦੀ ਚੀਨ ਸਥਿਤ ਜਾਇਦਾਦ ਜਾਂ ਕਮਾਈ ਤੋਂ ਕੀਤੀ ਜਾਂਦੀ ਹੈ ਤੇ ਫਿਰ ਓਸੇ ਪੈਸੇ ਨਾਲ ਚੀਨ ਤੋਂ ਡਰੱਗ ਕੈਨੇਡਾ ਮੰਗਵਾਈ ਜਾਂਦੀ ਹੈ।
ਇਸ ਤਰਾਂ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਕੇ ਸਰਕਾਰ ਦੇ ਨੱਕ ਹੇਠਾਂ ਡਰੱਗ ਡੀਲਰਾਂ ਵਲੋਂ ਪ੍ਰਾਈਵੇਟ ਲੈਂਡਰ ਬਣਕੇ ਮੋਟੀ ਕਮਾਈ ਕੀਤੀ ਜਾਂਦੀ ਰਹੀ ਹੈ।
ਇਹ ਸਾਰਾ ਧੰਦਾ ਕਿੱਦਾਂ ਚੱਲਦਾ ਰਿਹਾ, ਇਹ ਜਾਨਣ ਲਈ ਇਹ ਨੀਲੇ ਅੱਖਰ ਨੱਪ ਕੇ ਪੂਰੀ ਰਿਪੋਰਟ ਪੜ੍ਹੋ ਅਤੇ ਦੇਖੋ।
ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਕਰੋਨਾ, ਖ਼ੁਦਕੁਸ਼ੀਆਂ, ਕਤਲ, ਗੈਂਗ ਹਿੰਸਾ ਨਾਲ ਇੰਨੇ ਲੋਕ ਨੀ ਮਰਦੇ, ਜਿੰਨੇ ਓਵਰਡੋਜ਼ ਨਾਲ ਮਰ ਰਹੇ ਹਨ।
ਇਸ ਸਾਲ ਜੁਲਾਈ ‘ਚ 175, ਜੂਨ ‘ਚ ਵੀ 175 ਅਤੇ ਮਈ ‘ਚ 171 ਮੌਤਾਂ ਹੋਈਆਂ ਹਨ। ਮੌਤਾਂ ਦਾ ਵੱਡਾ ਕਾਰਨ ਫੈਂਟਾਨਿਲ ਵਰਗੇ ਰਸਾਇਣਕ ਨਸ਼ੇ ਹਨ, ਜੋ ਤਸਕਰੀ ਰਾਹੀਂ ਸੂਬੇ ‘ਚ ਆਉਂਦੇ ਹਨ ਤੇ ਫਿਰ ਇੱਥੇ ਹੀ ਅਗਾਂਹ ਲੈਬਾਂ ‘ਚ ਬਣਾ ਕੇ ਸੜਕਾਂ ‘ਤੇ ਵੇਚੇ ਜਾਂਦੇ ਹਨ ਤੇ ਫਿਰ ਖ਼ਬਰ ਆਉਂਦੀ ਹੈ ਕਿ ਫਲਾਣੇ ਦਾ ਜਵਾਨ ਪੁੱਤ ਸੁੱਤਾ ਈ ਰਹਿ ਗਿਆ।

Posted on October 28th, 2026

Posted on October 27th, 2026

Posted on October 26th, 2026

Posted on October 23rd, 2026

Posted on October 22nd, 2026

Posted on October 21st, 2026

Posted on October 20th, 2026

Posted on October 19th, 2026

Posted on October 16th, 2026

Posted on October 15th, 2026

Posted on October 14th, 2026

Posted on October 13th, 2026