Posted on September 14th, 2020

ਕੈਲੀਫੋਰਨੀਆ 13 ਸਤੰਬਰ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸੋਮ ਨੇ ਇਕ ਬਿੱਲ ਉਪਰ ਦਸਤਖ਼ਤ ਕੀਤੇ ਹਨ ਜਿਸ ਨਾਲ ਕੈਦੀਆਂ ਦੇ 'ਫਾਇਰ ਫਾਇਟਰ' ਬਣਨ ਲਈ ਰਾਹ ਪੱਧਰਾ ਹੋ ਗਿਆ ਹੈ।
ਕੈਲੀਫੋਰਨੀਆ ਬਿੱਲ ਏ ਬੀ 2147 ਤਹਿਤ ਕੁਝ ਵਿਸ਼ੇਸ਼ ਵਰਗ ਵਾਲੇ ਕੈਦੀ, ਜੋ ਵੱਖ ਵੱਖ ਜੁਰਮਾਂ ਤਹਿਤ ਸਜ਼ਾ ਭੁਗਤ ਰਹੇ ਹਨ, ਲਈ ਇਹ ਮੌਕਾ ਹੋਵੇਗਾ ਕਿ ਉਹ ਆਪਣੇ ਅਪਰਾਧਕ ਪਿਛੋਕੜ ਵਿਚ ਸੁਧਾਰ ਕਰਨ।
ਆਮ ਤੌਰ 'ਤੇ ਅਪਰਾਧਕ ਪਿਛੋਕੜ ਵਾਲੇ ਵਿਅਕਤੀ ਨੂੰ ਨੌਕਰੀ ਨਹੀਂ ਮਿਲਦੀ। ਨਿਊਸੋਮ ਨੇ ਕਿਹਾ ਕਿ ਮੈ ਚਹੁੰਦਾ ਹਾਂ ਕਿ ਕੈਦੀਆਂ ਨੂੰ ਇਕ ਮੌਕਾ ਦਿੱਤਾ ਜਾਵੇ। ਉਹ ਅੱਗ ਬੁਝਾਊ ਅਧਿਕਾਰੀਆਂ ਦੇ ਸਹਿਯੋਗੀ ਵਜੋਂ ਕੰਮ ਕਰਨਗੇ। ਨਿਊਸੋਮ ਨੇ ਟਵਿਟਰ ਉਪਰ ਕਿਹਾ ਹੈ ਕਿ ਕੈਲੀਫੋਰਨੀਆ ਦਾ ਕੈਦੀਆਂ ਸਬੰਧੀ 'ਫਾਇਰ ਫਾਇਟਰ' ਪ੍ਰੋਗਰਾਮ ਬਹੁਤ ਪੁਰਾਣਾ ਹੈ, ਇਸ ਵਿਚ ਸੁਧਾਰ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਕੈਦੀ ਜੋ ਮੋਹਰਲੀ ਕਤਾਰ ਵਿਚ ਹੋ ਕੇ ਭਿਆਨਕ ਅੱਗ ਉਪਰ ਕਾਬੂ ਪਾਉਣ 'ਚ ਮੱਦਦ ਕਰਨਗੇ, ਨੂੰ ਬਾਅਦ ਵਿਚ ਪੇਸ਼ਾਵਾਰਨਾ ਫਾਇਰ ਫਾਈਟਰ ਬਣਨ ਦੇ ਅਧਿਕਾਰ ਤੋਂ ਵਾਂਝੇ ਨਹੀਂ ਰੱਖਿਆ ਜਾ ਸਕਦਾ।
ਗੰਭੀਰ ਦੋਸ਼ਾਂ ਵਾਲੇ ਕੈਦੀਆਂ ਨੂੰ ਇਸ ਬਿੱਲ ਤੋਂ ਬਾਹਰ ਰੱਖਿਆ ਗਿਆ ਹੈ। ਇਨਾਂ ਵਿਚ ਕਤਲ , ਅਗਵਾ, ਬਲਾਤਕਾਰ , ਅੱਗਜ਼ਨੀ ਤੇ ਹੋਰ ਗੰਭੀਰ ਦੋਸ਼ਾਂ ਤਹਿਤ ਸਜ਼ਾ ਕੱਟ ਰਹੇ ਕੈਦੀ ਸ਼ਾਮਿਲ ਹਨ।
ਇਥੇ ਵਰਣਨਯੋਗ ਹੈ ਕਿ ਕੈਲੀਫੋਰਨੀਆ ਵਿਚ ਲੱਗੀ ਭਿਆਨਕ ਅੱਗ ਨੂੰ ਕਾਬੂ ਪਾਉਣ ਵਿਚ ਮੁਸ਼ਕਿਲ ਆ ਰਹੀ ਹੈ। ਕੈਦੀਆਂ ਦੀ ਅੱਗ ਉਪਰ ਕਾਬੂ ਪਾਉਣ ਲਈ ਸਹਾਇਤਾ ਲੈਣ ਨਾਲ ਜਿਥੇ ਅੱਗ ਬੁਝਾਊ ਮਹਿਕਮੇ ਨੂੰ ਹੋਰ ਵਰਕਰ ਮਿਲ ਜਾਣਗੇ, ਉਥੇ ਕੈਦੀਆਂ ਲਈ ਆਪਣੇ ਆਪ ਨੂੰ ਸੁਧਾਰਨ ਦਾ ਇਹ ਸੁਨਹਿਰੀ ਮੌਕਾ ਹੋਵੇਗਾ।
ਇਸ ਵਾਰ ਲੱਗੀ ਅੱਗ ਵਿਚ ਹੁਣ ਤੱਕ 28 ਮੌਤਾਂ ਹੋ ਚੁੱਕੀਆਂ ਹਨ ਤੇ ਦਰਜਨ ਤੋਂ ਵਧ ਲੋਕ ਲਾਪਤਾ ਹਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026