Posted on September 9th, 2020

ਕੈਲੀਫੋਰਨੀਆ 9 ਸਤੰਬਰ (ਹੁਸਨ ਲੜੋਆ ਬੰਗਾ)- ਐਸਟਰਾਜ਼ੈਨੇਕਾ ਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀ ਜਾ ਰਹੀ ਕੋਰੋਨਾ ਵੈਕਸੀਨ ਵੱਲੋਂ ਟਰਾਇਲ ਦੌਰਾਨ ਜ਼ਬਰਦਸਤ ਰਿਐਕਸ਼ਨ ਕਰਨ ਦੇ ਸਿੱਟੇ ਵਜੋਂ ਫਿਲਹਾਲ ਇਸ ਉਪਰ ਅਮਲ ਰੋਕ ਦਿੱਤਾ ਗਿਆ ਹੈ।
ਐਸਟਰਾਜ਼ੈਨੇਕਾ ਨੇ ਵਿਸ਼ਵ ਭਰ ਵਿਚ ਵੈਕਸੀਨ ਦੇ ਕਲੀਨੀਕਲ ਟਰਾਇਲ ਰੋਕ ਦਿੱਤੇ ਹਨ ਤੇ ਉਸ ਵੱਲੋਂ ਇੰਗਲੈਂਡ ਵਿਚ ਇਕ ਵਿਅਕਤੀ ਉਪਰ ਪਏ ਬਹੁਤ ਹੀ ਬੁਰੇ ਪ੍ਰਭਾਵ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਲੀਨੀਕਲ ਟਰਾਇਲ ਕਦੋਂ ਦੁਬਾਰਾ ਸ਼ੁਰੂ ਹੋਣਗੇ।
ਇਕ ਅਧਿਕਾਰੀ ਦਾ ਕਹਿਣਾ ਹੈ ਕਿ ਕਈ ਵਾਰ ਟਰਾਇਲ ਦੌਰਾਨ ਰਿਐਕਸ਼ਨ ਹੁੰਦਾ ਹੈ ਪਰੰਤੂ ਉਹ ਇਤਫਾਕਨ ਹੀ ਵਾਪਰਦਾ ਹੈ ਪਰੰਤੂ ਜੇਕਰ ਉਹ ਰਿਐਕਸ਼ਨ ਗੰਭੀਰ ਹੋਵੇ ਤਾਂ ਖੋਜ ਨੂੰ ਓਦੋਂ ਤੱਕ ਰੋਕਣਾ ਜ਼ਰੂਰੀ ਹੋ ਜਾਂਦਾ ਹੈ, ਜਦੋਂ ਤੱਕ ਮਾਮਲੇ ਦੀ ਪੂਰੀ ਤਰਾਂ ਹਰ ਪੱਖ ਤੋਂ ਜਾਂਚ ਨਹੀਂ ਹੋ ਜਾਂਦੀ। ਐਸਟਰਾਜ਼ੈਨੇਕਾ ਕੰਪਨੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅਸੀਂ ਵਾਪਰੀ ਇਕ ਘਟਨਾ ਦੇ ਮੁਲਾਂਕਣ ਲਈ ਤੇਜੀ ਨਾਲ ਕੰਮ ਕਰ ਰਹੇ ਹਾਂ ਤਾਂ ਜੋ ਵੈਕਸੀਨ ਦੇ ਟਰਾਇਲ ਸਮੇਂ ਉਪਰ ਕਿਸੇ ਤਰਾਂ ਦਾ ਸੰਭਾਵਿਤ ਅਸਰ ਨਾ ਪਵੇ।
ਮੂਲ ਰੂਪ ਵਿਚ ਆਕਸਫੋਰਡ ਯੁਨੀਵਰਸਿਟੀ ਵਿਖੇ ਵਿਕਸਤ ਕੀਤੀ ਵੈਕਸੀਨ ਦੀ ਪਰਖ ਐਸਟਰਾਜ਼ੈਨੇਕ ਕੰਪਨੀ ਕਰ ਰਹੀ ਹੈ। ਕੰਪਨੀ ਨੇ ਹੋਰ ਕਿਹਾ ਹੈ ਕਿ 'ਇਹ ਇਕ ਰੂਟੀਨ ਰਿਐਕਸ਼ਨ ਹੈ ਜਿਸ ਦੇ ਨਾਮਲੂਮ ਬਿਮਾਰੀ ਦੇ ਮਾਮਲੇ ਵਿਚ ਟਰਾਇਲ ਦੌਰਾਨ ਵਾਪਰਨ ਦੀ ਸੰਭਾਵਨਾ ਹੁੰਦੀ ਹੈ। ਇਹ ਮਾਮਲਾ ਜਾਂਚ ਅਧੀਨ ਹੈ, ਅਸੀਂ ਟਰਾਇਲ ਦੀ ਸ਼ੁੱਧਤਾ ਨੂੰ ਯਕੀਨੀ ਬਣਾ ਰਹੇ ਹਾਂ।'
ਇਥੇ ਜ਼ਿਕਰਯੋਗ ਹੈ ਕਿ ਦੋ ਹੋਰ ਕੋਵਿਡ-19 ਵੈਕਸੀਨ ਉਪਰ ਟਰਾਇਲ ਜਾਰੀ ਹਨ। ਇਕ ਜਰਮਨ ਕੰਪਨੀ ਫਾਈਜ਼ਰ ਤੇ ਇਕ ਮਾਡਰਨਾ ਕੰਪਨੀ ਬਾਈਓਨਟੈਕ ਟਰਾਇਲ ਕਰ ਰਹੀ ਹੈ। ਇਸ ਸਾਲ ਦੇ ਅੰਤ ਤੱਕ ਵੈਕਸੀਨ ਬਣਾ ਲੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026