Posted on August 30th, 2020

ਪੇਈਚਿੰਗ- "ਸਾਨ੍ਹਾਂ ਦੇ ਭੇੜ 'ਚ ਬੂਝਿਆਂ ਦਾ ਨਾਸ" ਵਾਲੀ ਕਹਾਵਤ ਮੁਤਾਬਕ ਭਾਰਤ ਅਤੇ ਚੀਨ ਦਰਮਿਆਨ ਸੀਤ ਜੰਗ ਨੇ ਕਸ਼ਮੀਰ ਅਤੇ ਤਿੱਬਤ ਦੇ ਲੋਕਾਂ ਨੂੰ ਅਤਿ ਪਰੇਸ਼ਾਨ ਕੀਤਾ ਹੋਇਆ ਹੈ। ਭਾਰਤ ਨੇ ਕਸ਼ਮੀਰ 'ਚ ਧਾਰਾ 370 ਹਟਾਈ ਅਤੇ ਖਿੱਤੇ 'ਚ ਚੀਨ ਦੇ ਹਿਤਾਂ ਨੂੰ ਚੁਣੌਤੀ ਦਿੱਤੀ ਤਾਂ ਉਧਰ ਚੀਨ ਭਾਰਤ ਦੇ ਮਿੱਤਰ ਤਿੱਬਤ ਦੁਆਲੇ ਹੋ ਗਿਆ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ‘ਨਵੇਂ ਆਧੁਨਿਕ ਸਮਾਜਵਾਦੀ’ ਤਿੱਬਤ ਦੇ ਨਿਰਮਾਣ ਦਾ ਸੱਦਾ ਦਿੰਦਿਆਂ ਹਿਮਾਲਿਆ ਖਿੱਤੇ ’ਚ ਵੱਖਵਾਦ ਖਿਲਾਫ਼ ‘ਅਜਿੱਤ ਦੀਵਾਰ’ ਬਣਾਉਣ ਦਾ ਸੱਦਾ ਦਿੱਤਾ ਹੈ। ਸ਼ੀ ਨੇ ਤਿੱਬਤੀ ਬੁੱਧ ਧਰਮ ਨੂੰ ਚੀਨੀ ਪ੍ਰਭਾਵ ਹੇਠ ਲਿਆਉਣ ਦੀ ਵਕਾਲਤ ਵੀ ਕੀਤੀ ਹੈ।
ਹੁਕਮਰਾਨ ਕਮਿਊਨਿਸਟ ਪਾਰਟੀ ਆਫ਼ ਚੀਨ ਦੇ ਜਨਰਲ ਸਕੱਤਰ ਸ਼ੀ ਨੇ ਤਿੱਬਤ ਬਾਰੇ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਿੱਬਤ ਨੂੰ ਇਕਜੁੱਟ, ਖੁਸ਼ਹਾਲ, ਸਭਿਆਚਾਰਕ ਪੱਖੋਂ ਅਤੇ ਖੂਬਸੂਰਤ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸਿਨਹੂਆ ਖ਼ਬਰ ਏਜੰਸੀ ਮੁਤਾਬਕ ਸ਼ੀ ਜਿਨਪਿੰਗ ਨੇ ਤਿੱਬਤ ਲਈ ਪਾਰਟੀ ਦੀਆਂ ਨੀਤੀਆਂ ਪੂਰੀ ਤਰ੍ਹਾਂ ਨਾਲ ਲਾਗੂ ਕਰਨ ’ਤੇ ਜ਼ੋਰ ਦਿੱਤਾ।
ਉਨ੍ਹਾਂ ਦੋ ਦਿਨਾਂ ਗੋਸ਼ਟੀ ’ਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੌਮੀ ਸੁਰੱਖਿਆ, ਸ਼ਾਂਤੀ ਅਤੇ ਸਥਿਰਤਾ ਯਕੀਨੀ ਬਣਾਉਣ ਤਾਂ ਜੋ ਲੋਕਾਂ ਦੇ ਜੀਵਨ ’ਚ ਸੁਧਾਰ ਆ ਸਕੇ। ਇਸ ਤੋਂ ਇਲਾਵਾ ਸਰਹੱਦੀ ਸੁਰੱਖਿਆ ਨੂੰ ਵੀ ਮਜ਼ਬੂਤ ਕੀਤਾ ਜਾਵੇ। ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਤਿੱਬਤ ’ਚ ਕੌਮੀ ਏਕਤਾ ਨੂੰ ਬਹਾਲ ਰਖਦਿਆਂ ਕੰਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਡੇ ਪੱਧਰ ’ਤੇ ਲੋਕਾਂ ਨੂੰ ਸਿੱਖਿਅਤ ਬਣਾਉਣ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਨ ਦੀ ਲੋੜ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026