Posted on June 29th, 2013

ਪਿ੍ਰਟੋਰੀਆ : ਦੱਖਣੀ ਅਫਰੀਕਾ ਦੀ ਯਾਤਰਾ 'ਤੇ ਆਏ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਆਪਣੇ ਰਾਜਨੀਤਿਕ ਆਦਰਸ਼ ਨੈਲਸਨ ਮੰਡੇਲਾ ਨੂੰ ਮਿਲਣ ਹਸਤਪਤਾਲ ਨਹੀਂ ਜਾਣਗੇ। ਇਕ ਅਮਰੀਕੀ ਅਧਿਕਾਰੀ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੰਡੇਲਾ ਦੇ ਆਰਾਮ 'ਚ ਅੜਿੱਕਾ ਨਾ ਪੁੱਜੇ ਇਸ ਲਈ ਅਮਰੀਕੀ ਰਾਸ਼ਟਰਪਤੀ ਨੇ ਇਹ ਫੈਸਲਾ ਲਿਆ ਹੈ। ਫੇਫੜਿਆਂ ਦੇ ਇਨਫੈਕਸ਼ਨ ਕਾਰਨ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ 94 ਸਾਲਾ ਨੈਲਸਨ ਮੰਡੇਲਾ ਬੀਤੀ ਅੱਠ ਜੂਨ ਤੋਂ ਪਿ੍ਰਟੋਰੀਆ ਹਸਪਤਾਲ 'ਚ ਦਾਖਲ ਹਨ। ਉਸਦੀ ਹਾਲਤ ਗੰਭੀਰ ਪਰ ਸਥਿਰ ਬਣੀ ਹੋਈ ਹੈ।
ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਜੈਕਬ ਜੁਮਾ ਨਾਲ ਗੱਲਬਾਤ ਲਈ ਪਿ੍ਰਟੋਰੀਆ ਪਹੁੰਚੇ ਓਬਾਮਾ ਆਪਣੀ ਪਤਨੀ ਮਿਸ਼ੇਲ ਮੰਡੇਲਾ ਦੇ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ ਤੇ ਉਨ੍ਹਾਂ ਨਾਲ ਆਪਣੇ ਵਿਚਾਰ ਤੇ ਪ੍ਰਾਰਥਨਾਵਾਂ ਸਾਂਝੀਆਂ ਕਰਨਗੇ। ਸ਼ੁੱਕਰਵਾਰ ਨੂੰ ਓਬਾਮਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਮੰਡੇਲਾ ਦੇ ਨਾਲ ਫੋਟੋ ਖਿਚਵਾਉਣ ਲਈ ਮੌਕੇ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਸਾਲ 2005 'ਚ ਵਾਸ਼ਿੰਗਟਨ 'ਚ ਇਕ ਵਾਰੀ ਮੰਡੇਲਾ ਨਾਲ ਮੁਲਾਕਾਤ ਕੀਤੀ ਸੀ।

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026