Posted on August 18th, 2020

ਬਿਲ ਮੋਰਨਿਊ (ਖੱਬੇ), ਕ੍ਰਿਸਟੀਆ ਫਰੀਲੈਂਡ (ਵਿਚਕਾਰ) ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (ਸੱਜੇ)
-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ
900 ਮਿਲੀਅਨ ਤੋਂ ਵੱਧ ਦੇ 'ਵੀ ਚੈਰਿਟੀ' ਵਿਵਾਦ ਨੇ ਅਖੀਰ ਖਜ਼ਾਨਾ ਮੰਤਰੀ ਬਿਲ ਮੋਰਨਿਊ ਦੀ ਬਲੀ ਲੈ ਲਈ। ਮੌਰਨਿਉ ਦੇ ਅਸਤੀਫੇ ਤੋਂ ਬਾਅਦ ਉਪ-ਪ੍ਰਧਾਨ ਮੰਤਰੀ ਅਤੇ ਸਾਬਕਾ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਖਾਲੀ ਹੋਇਆ ਅਹੁਦਾ ਮਿਲ ਗਿਆ। ਉਹ ਕੈਨੇਡਾ ਦੀ ਖਜ਼ਾਨਾ ਮੰਤਰੀ ਬਣਨ ਵਾਲੀ ਪਹਿਲੀ ਔਰਤ ਹੋਵੇਗੀ। ਉਹ ਉਪ-ਪ੍ਰਧਾਨ ਮੰਤਰੀ ਵੀ ਬਣੀ ਰਹੇਗੀ।
ਬਿਲ ਮੌਰਨਿਊ 'ਤੇ ਇਸ ਖੈਰਾਤੀ ਸੰਸਥਾ ਤੋਂ ਕੁਝ ਤੋਹਫੇ ਅਤੇ ਹਵਾਈ ਟਿਕਟਾਂ ਦੇ ਪੈਸੇ ਲੈਣ ਦਾ ਦੋਸ਼ ਸੀ। ਪਹਿਲਾਂ ਜਾਪਦਾ ਸੀ ਕਿ ਮੌਰਨਿਊ ਨੂੰ ਬਚਾਉਣ ਲਈ ਕਿਸੇ ਜੂਨੀਅਰ ਮੰਤਰੀ ਦੀ ਬਲੀ ਦਿੱਤੀ ਜਾਵੇਗੀ ਪਰ ਮਾਹੌਲ ਵਧੇਰੇ ਗਰਮਾ ਗਿਆ, ਜਿਸ ਕਾਰਨ ਮੌਰਨਿਊ ਨੂੰ ਅਹੁਦੇ ਤੋਂ ਲਾਂਭੇ ਹੋਣਾ ਪਿਆ।
ਮੌਰਨਿਊ ਨੇ ਅਹੁਦੇ ਤੋਂ ਅਸਤੀਫੇ ਦਾ ਐਲਾਨ ਸੋਮਵਾਰ ਨੂੰ ਓਟਵਾ ਵਿੱਚ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕੈਬਨਿਟ ਮੰਤਰੀ ਦੇ ਆਪਣੇ ਅਹੁਦੇ ਅਤੇ ਟੋਰਾਂਟੋ ਸੈਂਟਰ ਸੰਸਦੀ ਸੀਟ ਦੋਵਾਂ ਤੋਂ ਹੀ ਅਸਤੀਫਾ ਦੇ ਦਿੱਤਾ ਅਤੇ ਕਿਹਾ ਕਿ ਉਹ ਅਗਲੀਆਂ ਚੋਣਾ ਵਿੱਚ ਵੀ ਹਿੱਸਾ ਨਹੀਂ ਲੈਣਗੇ। ਉਨ੍ਹਾਂ ਆਖਿਆ ਕਿ ਨਾ ਤਾਂ ਉਨ੍ਹਾਂ ਨੂੰ ਇਹ ਅਹੁਦਾ ਛੱਡਣ ਲਈ ਆਖਿਆ ਗਿਆ ਹੈ ਤੇ ਨਾ ਹੀ ਉਨ੍ਹਾਂ ਨੂੰ ਕੱਢਿਆ ਜਾ ਰਿਹਾ ਹੈ, ਅਸਤੀਫਾ ਉਹ ਆਪਣੀ ਮਰਜ਼ੀ ਨਾਲ ਦੇ ਰਹੇ ਹਨ ਅਤੇ ਉਨ੍ਹਾਂ ਦਾ ਪ੍ਰਧਾਨ ਮੰਤਰੀ ਟਰੂਡੋ ਨਾਲ ਵੀ ਕਿਸੇ ਤਰ੍ਹਾਂ ਦਾ ਗੁੱਸਾ-ਗਿਲ਼ਾ ਨਹੀਂ ਹੈ।
ਇਸਤੋਂ ਬਾਅਦ ਕ੍ਰਿਸਟੀਆ ਫਰੀਲੈਂਡ ਨੇ ਖਜ਼ਾਨਾ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲਈ ਹੈ। ਉਹ ਉਪ-ਪ੍ਰਧਾਨ ਮੰਤਰੀ ਵੀ ਬਣੀ ਰਹੇਗੀ।
ਦੱਸਣਯੋਗ ਹੈ ਕਿ ਖੈਰਾਤੀ ਸੰਸਥਾ 'ਵੀ ਚੈਰਿਟੀ' ਨੂੰ ਸਰਕਾਰ ਨੇ ਨੌਜਵਾਨਾਂ ਲਈ ਪ੍ਰੋਗਰਾਮ ਚਲਾਉਣ ਵਾਸਤੇ 900 ਮਿਲੀਅਨ ਤੋਂ ਵੱਧ ਰਕਮ ਦੇ ਕੇ ਕੰਮ ਕਰਨ ਲਈ ਕਿਹਾ ਸੀ ਪਰ ਇਸ ਖੈਰਾਤੀ ਸੰਸਥਾ ਵਲੋਂ ਰੀਅਲ ਅਸਟੇਟ 'ਚ ਪੈਸਾ ਲਾਇਆ ਗਿਆ, ਖਜ਼ਾਨਾ ਮੰਤਰੀ ਬਿਲ ਮੌਰਨਿਊ 'ਤੇ ਖਰਚਾ ਕੀਤਾ ਗਿਆ ਅਤੇ ਟਰੂਡੋ ਦੀ ਮਾਤਾ ਅਤੇ ਭਰਾ ਨੂੰ ਸੰਸਥਾ ਲਈ ਤਕਰੀਰਾਂ ਕਰਨ ਵਾਸਤੇ ਪੈਸੇ ਦਿੱਤੇ। ਇਸ ਕਾਰਨ ਵਿਰੋਧੀ ਪਾਰਟੀਆਂ ਲਿਬਰਲ ਸਰਕਾਰ ਅਤੇ ਪ੍ਰਧਾਨ ਮੰਤਰੀ ਟਰੂਡੋ ਨੂੰ ਨਿਸ਼ਾਨੇ ਹੇਠ ਲਿਆ ਰਹੀਆਂ ਸਨ।
ਪ੍ਰਮੁੱਖ ਵਿਰੋਧੀ ਕੰਜ਼ਰਵਟਿਵ ਪਾਰਟੀ ਨੇ ਹਾਲੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣਾ ਲੀਡਰ ਚੁਣਨਾ ਹੈ, ਇਸ ਲਈ ਉਹ ਬਹੁਤੀ ਖੁੱਲ੍ਹ ਕੇ ਵਿਰੋਧਤਾ ਨਹੀਂ ਸਨ ਕਰ ਰਹੇ ਜਦਕਿ ਬਲੌਕ ਕਿਊਬੈਕਵਾ ਪਾਰਟੀ ਦੇ ਮੁਖੀ ਨੇ ਆਉਣ ਵਾਲੇ ਦਿਨਾਂ 'ਚ ਸਰਕਾਰ ਖਿਲਾਫ ਸੰਸਦ 'ਚ ਬੇਭਰੋਸਗੀ ਮਤਾ ਲਿਆ ਕੇ ਸਰਕਾਰ ਸੁੱਟਣ ਦਾ ਐਲਾਨ ਕਰ ਦਿੱਤਾ ਸੀ।

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026

Posted on July 14th, 2026

Posted on July 13th, 2026

Posted on July 10th, 2026