Posted on August 15th, 2020

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ
ਫੇਸਬੁੱਕ ਦੇ ਭਾਜਪਾ ਨਾਲ ਸਬੰਧਾਂ ਬਾਰੇ ਅਮਰੀਕਨ ਅਖਬਾਰ "ਵਾਲ ਸਟਰੀਟ ਜਨਰਲ" ਨੇ ਬੇਹੱਦ ਗੰਭੀਰ ਸਵਾਲ ਚੁੱਕੇ ਹਨ ਅਤੇ ਇਸ ਗੱਠਜੋੜ ਦੇ ਕਈ ਰਹੱਸ ਬੇਪਰਦ ਕੀਤੇ ਹਨ। ਵਾਲ ਸਟਰੀਟ ਜਨਰਲ ਦੀ ਊਕਤ ਸਟੋਰੀ ਪੜ੍ਹਨ ਲਈ ਇਹ ਨੀਲੇ ਅੱਖਰ ਨੱਪੋ।
ਫੇਸਬੁੱਕ ਦੇ ਭਾਰਤ 'ਚ ਪ੍ਰਮੁੱਖ ਨੀਤੀਘਾੜੇ ਅਣਖੀ ਦਾਸ ਵਲੋਂ ਫੇਸਬੁੱਕ ਦੀਆਂ ਨੀਤੀਆਂ ਦੇ ਉਲਟ ਜਾ ਕੇ ਨਫਰਤੀ ਪ੍ਰਚਾਰ ਨਾ ਹਟਾਉਣਾ ਇਸ ਆਰਟੀਕਲ ਦਾ ਵੱਡਾ ਸਵਾਲ ਹੈ। 
ਇਸ ਨਫਰਤੀ ਪ੍ਰਚਾਰ 'ਚ ਘੱਟਗਿਣਤੀਆ ਵਿਸ਼ੇਸ਼ਕਰ ਮੁਸਲਮਾਨਾਂ ਦੇ ਗੋਲੀ ਮਾਰਨ, ਊਨ੍ਹਾਂ ਦੀ ਜਾਨ ਲੈਣ, ਊਨ੍ਹਾਂ ਨੂੰ ਗਦਾਰ ਕਹਿਣ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਨੂੰ ਢਾਹੁਣ ਜਾਂ ਊਨ੍ਹਾਂ 'ਤੇ ਕਬਜ਼ੇ ਕਰਨ ਦਾ ਜ਼ਿਕਰ ਹੈ। ਅਜਿਹਾ ਪ੍ਰਚਾਰ ਕਰਨ ਵਾਲੇ ਭਾਜਪਾ ਦੇ ਕਈ ਨਾਮੀ-ਗਰਾਮੀਂ ਆਗੂ ਵੀ ਹਨ।
ਕਮਾਲ ਦੀ ਗੱਲ ਇਹ ਹੈ ਕਿ ਸੰਘੀ ਕਾਰਕੁੰਨ ਡਾ. ਰਸ਼ਮੀ ਦਾਸ, ਜੋ ਕਿ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਏਬੀਵੀਪੀ ਦੀ ਜੇਐਨਯੂ 'ਚ ਸਾਬਕਾ ਪ੍ਰਧਾਨ ਹੈ, ਅਣਖੀ ਦਾਸ ਦੀ ਸਕੀ ਭੈਣ ਹੈ ਅਤੇ ਫੇਸਬੁੱਕ ਦੇ ਅਣਖੀ ਦਾਸ ਆਪਣੀ ਭੈਣ ਵਲੋਂ ਉਲੀਕੇ ਜਾਂਦੇ ਰਹੇ ਸਮਾਗਮਾਂ 'ਚ ਹਿੱਸਾ ਲੈਂਦੇ ਰਹੇ ਹਨ। 
ਕੈਨੇਡਾ-ਅਮਰੀਕਾ ਵਸਦੇ ਇਨਸਾਨੀ ਕਦਰਾਂ-ਕੀਮਤਾਂ ਨੂੰ ਪਰਣਾਏ ਲੋਕਾਂ ਨੂੰ ਚਾਹੀਦਾ ਹੇ ਕਿ ਉਹ ਫੇਸਬੁੱਕ ਨੂੰ ਲਿਖ ਕੇ ਇਸ ਬਾਰੇ ਜਵਾਬਦੇਹੀ ਲੈਣ, ਵਰਨਾ ਇਹ ਸ਼ਿਕੰਜਾ ਹੋਰ ਕੱਸਿਆ ਜਾਂਦਾ ਰਹੇਗਾ। ਭਾਰਤ 'ਚ ਸਰਕਾਰੀ ਨਿਰਦੇਸ਼ਾਂ ਤਹਿਤ ਚਲਦੇ ਮੀਡੀਏ ਤੋਂ ਜਾਵਬਦੇਹੀ ਲੈਣੀ ਔਖੀ ਹੈ ਪਰ ਫੇਸਬੁੱਕ ਵਰਗੇ ਪਲੇਟਫਾਰਮਾਂ ਨੂੰ ਕਟਿਹਰੇ 'ਚ ਖੜ੍ਹਾ ਕਰਨਾ ਕੋਈ ਬਹੁਤਾ ਔਖਾ ਨਹੀਂ। ਇਸ ਵੱਲ ਵਿਸ਼ੇਸ਼ ਤਵੱਜੋਂ ਦੇਣ ਦੀ ਲੋੜ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026