Posted on August 6th, 2020

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ
ਸਰੀ ਦਾ ਇਹ ਨੌਜਵਾਨ ਅੰਤਰਰਾਸ਼ਟਰੀ ਵਿਦਿਆਰਥੀ ‘ਸਕਿਪ ਦਾ ਡਿਸ਼ਜ਼’ ਵਾਸਤੇ ਡਲਿਵਰੀਆਂ ਕਰ ਰਿਹਾ ਸੀ ਕਿ ਲੈਂਗਲੀ ਇੱਕ ਸਟੌਪ ਸਾਈਨ ‘ਤੇ ਇਸਨੂੰ ਇੱਕ ਬਟੂਆ ਡਿਗਿਆ ਮਿਲਿਆ।
ਬਟੂਆ ਚੁੱਕਿਆ ਤਾਂ ਵਿੱਚੋਂ ਕਰੈਡਿਟ ਕਾਰਡਾਂ ਸਮੇਤ ਚਾਰ ਹਜ਼ਾਰ ਤੋਂ ਵੱਧ ਡਾਲਰ ਮਿਲੇ। ਕੰਮ ਮੁਕਾ ਕੇ ਬਟੂਏ ‘ਚੋਂ ਮਿਲੇ ਪਤੇ ‘ਤੇ ਪੁੱਜਾ ਤਾਂ ਕੁਝ ਨਾ ਮਿਲਿਆ। ਬਟੂਏ ਵਿੱਚ ਮਿਲੇ ਕਾਰਡਾਂ ਤੋਂ ਮਿਲੇ ਫ਼ੋਨ ‘ਤੇ ਸੰਪਰਕ ਕੀਤਾ ਤਾਂ ਕਿਸੇ ਨੇ ਚੁੱਕਿਆ ਨਾ।
ਫਿਰ ਦੂਜੇ ਦਿਨ ਬਟੂਏ ਦੇ ਮਾਲਕ ਨਾਲ ਸੰਪਰਕ ਹੋਇਆ। ਜਦ ਬਟੂਆ ਦੇਣ ਲੱਗਾ ਤਾਂ ਉਸ ਇਰਾਨੀ ਵਿਅਕਤੀ ਨੇ ਅੱਖਾਂ ਭਰ ਲਈਆਂ। ਧੰਨਵਾਦ ਕੀਤਾ ਤੇ ਨਾਂਹ ਕਰਨ ਦੇ ਬਾਵਜੂਦ ਕੁਝ ਪੈਸੇ ਧੱਕੇ ਨਾਲ ਇਸ ਨੌਜਵਾਨ ਨੂੰ ਦਿੱਤੇ।
ਇਮਾਨਦਾਰੀ ਦੀ ਜ਼ਿੰਦਾ ਮਿਸਾਲ ਇਸ ਨੌਜਵਾਨ ਦਾ ਨਾਮ ਹਰਿੰਦਰ ਸਿੰਘ, ਪਿੰਡ ਪੁਰਾਣੇਵਾਲਾ (ਮੋਗਾ) ਹੈ। ਇਹੋ ਜਿਹੇ ਲੋਕ ਹੀ ਕਿਸੇ ਕੌਮ ਤੇ ਭਾਈਚਾਰੇ ਦਾ ਚਰਿੱਤਰ ਘੜਦੇ ਹਨ।
ਸ਼ਾਬਾਸ਼! ਜਵਾਨਾ। ਪਰਮਾਤਮਾ ਬਰਕਤਾਂ ਪਾਊ।
ਦੋਸਤੋ! ਚੰਗਾ ਮਾੜੇ ਬੰਦੇ ਹਰ ਉਮਰ, ਵਰਗ, ਭਾਈਚਾਰੇ ‘ਚ ਹੁੰਦੇ ਹਨ। ਚੰਗਿਆਂ ਨੂੰ ਚੰਗੇ ਤੇ ਮਾੜਿਆਂ ਨੂੰ ਮਾੜੇ ਕਿਹਾ ਕਰੀਏ। ਖਬਰ ਦੇ ਸਿਰਲੇਖ ਵਾਗ ਕਈ ਵਾਰ ਅੰਦਰ ਕੁਝ ਹੋਰ ਨਿਕਲਦਾ।

Posted on October 28th, 2026

Posted on October 27th, 2026

Posted on October 26th, 2026

Posted on October 23rd, 2026

Posted on October 22nd, 2026

Posted on October 21st, 2026

Posted on October 20th, 2026

Posted on October 19th, 2026

Posted on October 16th, 2026

Posted on October 15th, 2026

Posted on October 14th, 2026

Posted on October 13th, 2026