Posted on July 30th, 2020

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ
ਸਰੀ ਵਿੱਚ ਸਭ ਇਲਾਕਿਆਂ ਨੂੰ ਬਣਦੀ ਨੁਮਾਇੰਦਗੀ ਦੇਣ ਲਈ ਵਾਰਡ ਸਿਸਟਮ ਦੀ ਮੰਗ ਬਹੁਤ ਪੁਰਾਣੀਹੈ ਪਰ ਬੀਤੇ 'ਚ ਮੇਅਰ ਅਤੇ ਕੌਂਸਲਰ ਇਸਨੂੰ ਅਣਗੌਲਦੇ ਰਹੇ ਹਨ। ਹੁਣ ਸੱਤਾਧਾਰੀ ਧਿਰ ਦੇ ਇੱਕ ਕੌਂਸਲਰ ਡੱਗ ਐਲਫਰਡ ਨੇ ਇਸ ਮੰਗ ਨੂੰ ਅਗਾਂਹ ਤੋਰਨ ਲਈ ਖੁਦ ਝੰਡਾ ਚੁੱਕਿਆ ਹੈ।
ਕੌਂਸਲਰ ਡੱਗ ਐਲਫਰਡ ਮੇਅਰ ਡੱਗ ਮੈਕੱਲਮ ਦੀ ਅਗਵਾਈ 'ਚ "ਸਰੀ ਸੇਫ ਕੋਲੀਸ਼ਨ" ਦੇ ਬੈਨਰ ਹੇਠ ਚੋਣ ਜਿੱਤੇ ਸਨ। ਉਹ ਖੁਦ ਸਰੀ ਦੇ ਨਿਊਟਨ ਹਲਕੇ ਦੇ ਵਸਨੀਕ ਹਨ, ਜਿੱਥੋਂ ਦੇ ਲੋਕ ਹਮੇਸ਼ਾ ਸ਼ਿਕਾਇਤ ਕਰਦੇ ਰਹੇ ਕਿ ਇਹ ਇਲਾਕਾ ਬੀਤੇ 'ਚ ਅਣਗੌਲਿਆ ਜਾਂਦਾ ਰਿਹਾ ਹੈ।
ਕੌਂਸਲਰ ਐਲਫਰਡ ਦਾ ਇਹ ਮਤਾ 14 ਸਤੰਬਰ ਨੂੰ ਕੌਂਸਲ ਅੱਗੇ ਪੇਸ਼ ਹੋਵੇਗਾ ਅਤੇ ਆਸ ਹੈ ਕਿ "ਸਰੀ ਸੇਫ ਕੋਲੀਸ਼ਨ" ਦੇ ਬੈਨਰ ਹੇਠ ਜਿੱਤੇ ਸਾਰੇ ਕੌਂਸਲਰ ਇਸ ਮਤੇ ਦੇ ਹੱਕ 'ਚ ਹੋਣਗੇ ਕਿਉਂਕਿ ਚੋਣਾਂ ਦੌਰਾਨ ਇਨ੍ਹਾਂ ਨੇ ਲੋਕਾਂ ਨਾਲ ਵਾਰਡ ਸਿਸਟਮ ਲਿਆਉਣ ਸਬੰਧੀ ਵਾਅਦਾ ਕੀਤਾ ਸੀ।
ਕੌਂਸਲਰ ਡੱਗ ਐਲਫਰਡ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇਸਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਉਹ ਮੁੱਢ ਤੋਂ ਹੀ ਵਾਰਡ ਸਿਸਟਮ ਦੇ ਹਾਮੀ ਰਹੇ ਹਨ, ਜਿਸ ਨਾਲ ਸ਼ਹਿਰ ਦੇ ਹਰੇਕ ਇਲਾਕੇ 'ਚੋਂ ਕੌਂਸਲਰ ਜਿੱਤ ਕੇ ਸਿਟੀ ਹਾਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕ ਇਹ ਦੇਖਣਾ ਪਸੰਦ ਕਰਨਗੇ ਕਿ ਉਨ੍ਹਾਂ ਦਾ ਕੋਈ ਗੁਆਂਢੀ, ਉਨ੍ਹਾਂ ਦੇ ਇਲਾਕੇ ਦੀ ਗੱਲ ਕਰਨ ਵਾਸਤੇ ਸਿਟੀ ਹਾਲ ਵਿੱਚ ਬੈਠਾ ਹੈ।
ਬੀਤੇ ਵਿੱਚ ਬਹੁਤੇ ਕੌਂਸਲਰ ਸਾਊਥ ਸਰੀ ਰਹਿਣ ਵਾਲੇ ਹੋਇਆ ਕਰਦੇ ਸਨ ਤੇ ਲੋਕ ਇਸ ਵਿੱਚ ਤਬਦੀਲੀ ਚਾਹੁੰਦੇ ਹਨ।
ਪੰਜਾਬੀ ਭਾਈਚਾਰੇ ਦਾ ਵੱਡਾ ਹਿੱਸਾ ਵੀ ਵਾਰਡ ਸਿਸਟਮ ਦੇ ਹੱਕ ਵਿੱਚ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026