Posted on July 29th, 2020

ਓਟਵਾ (ਚੜ੍ਹਦੀ ਕਲਾ ਬਿਉਰੋ)– ਕਨਜ਼ਰਵੇਟਿਵ ਪਾਰਟੀ ਆਫ ਕੈਨੇਡਾ (ਸੀ ਪੀ ਸੀ), ਨਿਊ ਡੈਮੋਕਰੇਟਿਕ ਪਾਰਟੀ ਆਫ ਕੈਨੇਡਾ (ਐਨ ਡੀ ਪੀ) ਅਤੇ ਗ੍ਰੀਨ ਪਾਰਟੀ ਦੇ ਨਾਲ ਸਬੰਧਤ 25 ਕੈਨੇਡੀਅਨ ਸੰਸਦ ਮੈਂਬਰਾਂ ਨੇ ਇਮੀਗਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਨੂੰ ਇਕ ਸਾਂਝਾ ਪਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਅਫਗਾਨੀ ਸਿੱਖ ਅਤੇ ਹਿੰਦੂ ਰਫਿਊਜੀਆਂ ਨੂੰ ਸੁਰੱਖਿਅਤ ਜੀਵਨ ਦੇਣ ਲਈ ਕੈਨੇਡਾ ਵਿਚ ਲਿਆਉਣ ਲਈ ਸਪੈਸ਼ਲ ਪ੍ਰੋਗਰਾਮ ਲਾਗੂ ਕੀਤਾ ਜਾਵੇ।
ਇਸ ਚਿੱਠੀ ਵਿਚ ਅਫਗਾਨਸਿਤਾਨ ਵਿਚ ਘੱਟ-ਗਿਣਤੀ ਧਰਮ ਨਾਲ ਸਬੰਧਤ ਲੋਕਾਂ ਨੂੰ, ਖਾਸਕਰ ਸਿੱਖਾਂ ਅਤੇ ਹਿੰਦੂਆਂ ਦੀ ਹੋਂਦ ਦੇ ਖ਼ਤਰੇ ਸਬੰਧੀ ਚਿੰਤਾ ਜ਼ਾਹਿਰ ਕੀਤੀ ਗਈ ਹੈ।
ਅਫਗਾਨਸਿਤਾਨ ਵਿਚ ਸਿੱਖ ਅਤੇ ਹਿੰਦੂ ਧਰਮ ਦੇ ਲੋਕ ਪਿਛਲੇ ਕੁਝ ਸਾਲਾਂ ਤੋਂ ਅੱਤਿਆਚਾਰ ਦਾ ਸਿੱਧਾ ਨਿਸ਼ਾਨਾ ਬਣ ਰਹੇ ਹਨ, ਜਿਸ ਵਿਚ 25 ਮਾਰਚ 2020 ਨੂੰ ਆਈ ਐਸ ਆਈ ਐਸ–ਕੇ ਦੇ ਅਤਿਵਾਦੀਆਂ ਵਲੋਂ ਕਾਬੁਲ ਵਿਚ ਸਥਿਤ, ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਹੋਏ ਹਮਲੇ ਵਿਚ 25 ਸਿੱਖਾਂ ਦੀ ਹੱਤਿਆ ਸ਼ਾਮਲ ਹੈ। ਉਸ ਮੁਲਕ ਵਿਚ ਸਿੱਖਾਂ ਅਤੇ ਹਿੰਦੂਆਂ ਨੂੰ ਅਗਵਾ ਅਤੇ ਜ਼ਬਰੀ ਵਸੂਲੀ ਦਾ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ।
16 ਸੀ ਪੀ ਸੀ, 6 ਐਨ ਡੀ ਪੀ ਦੇ ਮੈਂਬਰ ਅਤੇ 3 ਗ੍ਰੀਨ ਪਾਰਟੀ ਦੇ ਸੰਸਦ ਮੈਂਬਰਾਂ ਪਾਰਲੀਮੈਂਟ ਵਲੋਂ ਦਸਤਖਤ ਕੀਤੀ ਇਸ ਸਾਂਝੀ ਚਿੱਠੀ ਵਿਚ ਕੈਨੇਡਾ ਦੇ ਇਮੀਗੇਰਸ਼ਨ ਮੰਤਰੀ ਨੂੰ ਇਮੀਗਰੇਸ਼ਨ ਐਂਡ ਰਫਿਊਜੀ ਐਕਟ ਦੀ ਧਾਰਾ 25.2 ਦੇ ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਅਫਗਾਨਸਿਤਾਨ ਵਿਚ ਸਖਤ ਮੁਸੀਬਤਾਂ ਦਾ ਸਾਹਮਣਾ ਕਰ ਰਹੇ 800 ਦੇ ਕਰੀਬ ਸਿੱਖ ਅਤੇ ਹਿੰਦੂਆਂ ਨੂੰ ਕੈਨੇਡਾ ਵਿਚ ਸ਼ਰਨ ਦੇਣ ਲਈ ਵਿਸੇ਼ਸ਼ ਪ੍ਰੋਗਰਾਮ ਬਣਾਉਣ ਲਈ ਕਿਹਾ ਗਿਆ ਹੈ।
ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਅਤੇੇ ਮਨਮੀਤ ਸਿੰਘ ਭੁੱਲਰ ਫਾਂਊਡੇਸ਼ਨ ਨਾਲ ਕੈਨੇਡੀਅਨ ਸਿੱਖ ਭਾਈਚਾਰੇ ਵਲੋਂ ਲੰਬੇ ਅਰਸੇ ਤੋਂ ਕੈਨੇਡੀਅਨ ਸਰਕਾਰ ਨੂੰ ਅਫਗਾਨਸਿਤਾਨ ਵਿਚ ਅਤਿਵਾਦੀਆਂ ਦੀ ਹਿੰਸਾ ਦਾ ਸਿ਼ਕਾਰ ਬਣਾਏ ਜਾ ਰਹੇ ਸਿੱਖਾਂ/ਹਿੰਦੂਆਂ ਨੂੰ ਸੁਰਖਿਅਤ ਮਾਹੌਲ ਦੇਣ ਲਈ ਕੈਨੇਡਾ ਵਿਚ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਅਫਗਾਨਸਿਤਾਨ ਦੀ ਸਰਕਾਰ ਇਨ੍ਹਾਂ ਲੋਕਾਂ ਦੇ ਬੁਨਿਆਦੀ ਮਨੁੱਖੀ ਹੱਕਾਂ ਨੂੰ ਬਚਾਉਣ ਵਿਚ ਅਸਫਲ ਹੈ।
ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਮੁੱਖ-ਸੇਵਾਦਾਰ, ਤੇਜਿੰਦਰ ਸਿੰਘ ਨੇ ਕਿਹਾ ਕਿ “ਅਸੀਂ ਇਨ੍ਹਾਂ 26 ਮੈਂਬਰ ਪਾਰਲੀਮੈਂਟ ਦੇ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਇਮੀਗਰੇਸ਼ਨ ਮੰਤਰੀ, ਮਾਰਕੋ ਮੈਂਡੀਸਿਨੋ ਨੂੰ ਅਫਗਾਨਸਿਤਾਨ ਵਿਚ ਰਹਿੰਦੇ ਸਿੱਖ ਅਤੇ ਹਿੰਦੂ ਧਰਮ ਦੇ ਲੋਕਾਂ ਨੂੰ ਸੁਰੱਖਿਅਤ ਜੀਵਨ ਦੇਣ ਲਈ ਕੈਨੇਡਾ ਵਿਚ ਲਿਆਉਣ ਦੀ ਮੰਗ ਕਰਨ ਲਈ ਚਿੱਠੀ ਲਿਖੀ ਹੈ। ਇਹ ਘੱਟ-ਗਿਣਤੀ ਲੋਕ ਹਮੇਸ਼ਾ ਇਸ ਡਰ ਵਾਲੇ ਮਾਹੌਲ ਵਿਚ ਜ਼ਿੰਦਗੀ ਬਤੀਤ ਕਰ ਰਹੇ ਹਨ ਕਿ ਆਈਸਿਸ ਉਨ੍ਹਾਂ ਉਪਰ ਇਕ ਹੋਰ ਹਮਲਾ ਕਰੇਗੀ ਬਲਕਿ ਉਨ੍ਹਾਂ ਨੂੰ ਹਮੇਸ਼ਾ ਇਹ ਖਤਰਾ ਰਹਿੰਦਾ ਹੈ ਕਿ ਆਈਸਿਸ ਦਾ ਅਗਲਾ ਅਤਿਵਾਦੀ ਹਮਲਾ ਕਦੋਂ ਹੋਵੇਗਾ। ਅਫਗਾਨਸਿਤਾਨ ਵਿਚ ਰਹਿ ਰਹੇ ਇਨ੍ਹਾਂ ਸਿੱਖਾਂ ਅਤੇ ਹਿੰਦੂਆਂ ਦੀ ਥੋੜੀ ਜਿਹੀ ਗਿਣਤੀ ਦੇ ਮੁਕਾਬਲਤਨ ਉਨ੍ਹਾਂ ਦੀ ਹੋਂਦ ਅਤੇ ਸੁਰੱਖਿਅਤ ਨੂੰ ਦਰਪੇਸ਼ ਵੱਡੇ ਖਤਰੇ ਤੋਂ ਇਲਾਵਾ ਇਸ ਤੱਥ ਦੇ ਕੇ ਕੈਨੇਡੀਅਨ ਸਿੱਖ, ਇਨ੍ਹਾਂ ਅਫਗਾਨੀ ਸਿੱਖ/ਹਿੰਦੂ ਲੋਕਾਂ ਉਪਰ ਆਉਣ ਵਾਲੇ ਸਾਰੇ ਖਰਚੇ ਨੂੰ ਸਹਿਣ ਲਈ ਤਿਆਰ ਹਨ, ਅਸੀਂ ਇਹ ਕਹਿ ਸਕਦੇ ਹਾਂ ਕਿ ਕੈਨੇਡੀਅਨ ਸਰਕਾਰ ਵਲੋਂ ਇਨ੍ਹਾਂ ਪੀੜਤ ਲੋਕਾਂ ਦੇ ਲਈ ਵਿਸ਼ੇਸ਼ ਪ੍ਰੋਗਰਾਮ ਲਾਗੂ ਕਰਨ ਵਿਚ ਕੋਈ ਅੜਚਣ ਨਹੀਂ ਹੋਣੀ ਚਾਹੀਦੀ। ਅਸੀਂ ਇਸ ਮੁੱਦੇ ਸਬੰਧੀ ਕਨਜ਼ਰਵੇਟਿਵ ਪਾਰਟੀ, ਐਨ ਡੀ ਪੀ ਅਤੇ ਗ੍ਰੀਨ ਪਾਰਟੀ ਦੇ ਸਹਿਯੋਗ ਲਈ ਬਹੁਤ ਧੰਨਵਾਦੀ ਹਾਂ। ਇਨ੍ਹਾਂ ਪੀੜਤ ਲੋਕਾਂ ਦੀ ਸਹਾਇਤਾ ਲਈ ਕੰਮ ਕਰਨ ਦਾ ਸਮਾਂ ਹੁਣ ਹੈ।”

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026

Posted on July 14th, 2026

Posted on July 13th, 2026