Posted on July 26th, 2020

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਉਰੋ
ਕੈਨੇਡਾ ਵਿੱਚ ਪੰਜਾਬ ਤੋਂ ਨਵੇਂ ਆਏ ਨੌਜਵਾਨਾਂ ਦੀਆਂ ਡੁੱਬ ਕੇ ਹੋਈਆਂ ਮੌਤਾਂ 'ਚ ਉਦੋਂ ਹੋਰ ਵਾਧਾ ਹੋ ਗਿਆ ਜਦ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਇੱਕ ਨੌਜਵਾਨ ਦੀ ਵੈਨਕੂਵਰ ਤੋਂ ਤਕਰੀਬਨ 105 ਕਿਲੋਮੀਟਰ ਦੂਰ ਸਥਿਤ ਕਲਟਸ ਲੇਕ 'ਚ ਡੁੱਬਣ ਨਾਲ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਝੀਲ 'ਚ ਦੋਸਤਾਂ ਨਾਲ ਘੁੰਮਣ ਗਏ ਦੋ ਨੌਜਵਾਨ ਡੁੱਬ ਰਹੇ ਸਨ, ਜਿਨ੍ਹਾਂ 'ਚੋਂ ਇੱਕ ਨੂੰ ਬਚਾ ਲਿਆ ਗਿਆ ਜਦਕਿ ਦੂਜੇ ਨੂੰ ਬਾਹਰ ਤਾਂ ਕੱਢ ਲਿਆ ਗਿਆ ਪਰ ਜਾਨ ਨਾ ਬਚ ਸਕੀ।
ਇਹ ਦੁਰਘਟਨਾ ਸ਼ਨੀਵਾਰ ਦੁਪਹਿਰ ਤਕਰੀਬਨ ਤਿੰਨ ਵਜੇ ਵਾਪਰੀ। ਮੌਕੇ 'ਤੇ ਮੌਜੂਦ ਲੋਕਾਂ, ਸਿਹਤ ਅਧਿਕਾਰੀਆਂ ਵਲੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਸਫਲ ਨਾ ਹੋ ਸਕੇ। ਏਅਰ ਐਂਬੂਲੈਂਸ ਵਜੋਂ ਹੈਲੀਕਾਪਟਰ ਦਾ ਵੀ ਪ੍ਰਬੰਧ ਕੀਤਾ ਗਿਆ। ਪੁਲਿਸ ਅਤੇ ਸਿਹਤ ਅਧਿਕਾਰੀ ਦੁਰਘਟਨਾ ਦੀ ਜਾਂਚ ਕਰ ਰਹੇ ਹਨ। 
ਜਾਣਕਾਰਾਂ ਮੁਤਾਬਕ ਮਨਪ੍ਰੀਤ ਸਿੰਘ ਨਾਮਕ ਇਹ ਨੌਜਵਾਨ ਸਰੀ ਦੀ ਕਵਾਂਟਲਨ ਯੂਨੀਵਰਸਿਟੀ ਵਿਖੇ ਪੜ੍ਹਦਾ ਸੀ ਅਤੇ ਹਾਲ ਹੀ ਵਿੱਚ ਉਸਨੂੰ ਵਰਕ ਪਰਮਿਟ ਮਿਲਿਆ ਸੀ। ਅਗਲੇ ਹਫਤੇ ਉਹ ਪੀ. ਆਰ. ਲਈ ਵਿਨੀਪੈਗ ਮੂਵ ਹੋ ਰਿਹਾ ਸੀ।
ਹਰ ਸਾਲ ਕੈਨੇਡਾ 'ਚ ਗਰਮੀਆਂ ਦੌਰਾਨ ਝੀਲਾਂ-ਦਰਿਆਵਾਂ 'ਚ ਡੁੱਬਣ ਕਾਰਨ ਦਰਜਨਾਂ ਮੌਤਾਂ ਹੁੰਦੀਆਂ ਹਨ। ਬੀਤੇ ਕੁਝ ਸਾਲਾਂ 'ਚ ਪੰਜਾਬੀਆਂ, ਖਾਸਕਰ ਪੰਜਾਬ ਤੋਂ ਨਵੇਂ ਆਏ ਨੌਜਵਾਨਾਂ ਵਲੋਂ ਡੁੱਬ ਕੇ ਜਾਨ ਗਵਾਉਣ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ।
ਇਹ ਝੀਲਾਂ-ਦਰਿਆ ਉਪਰੋਂ ਬਹੁਤ ਸ਼ਾਂਤ ਦਿਸਦੇ ਹਨ ਪਰ ਅਚਾਨਕ ਡੂੰਘੇ ਹੋ ਜਾਂਦੇ ਹਨ ਤੇ ਪਾਣੀ ਬਹੁਤ ਜ਼ਿਆਦਾ ਠੰਡਾ ਹੋਣ ਕਾਰਨ ਕੁਝ ਮਿੰਟਾਂ 'ਚ ਹੀ ਹਾਈਪੋਥਰਮੀਆ ਕਰਨ ਵੀ ਜਾਨ ਨਿਕਲ ਜਾਂਦੀ ਹੈ।
ਸਥਾਨਕ ਮੀਡੀਆ ਵਲੋਂ ਲਗਭਗ ਹਰ ਹਫਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਜੇ ਤੈਰਨਾ ਨਹੀਂ ਆਉਂਦਾ ਤਾਂ ਪਾਣੀ ਤੋਂ ਦੂਰ ਰਹੋ, ਸੇਫਟੀ ਵੈਸਟ ਬਿਨਾ ਪਾਣੀ 'ਚ ਨਾ ਜਾਓ ਪਰ ਜਾਪਦਾ ਹੈ ਕਿ ਇਨ੍ਹਾਂ ਚਿਤਾਵਨੀਆਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜੋ ਘਾਤਕ ਸਿੱਧ ਹੋ ਰਿਹਾ ਹੈ।

Posted on October 28th, 2026

Posted on October 27th, 2026

Posted on October 26th, 2026

Posted on October 23rd, 2026

Posted on October 22nd, 2026

Posted on October 21st, 2026

Posted on October 20th, 2026

Posted on October 19th, 2026

Posted on October 16th, 2026

Posted on October 15th, 2026

Posted on October 14th, 2026

Posted on October 13th, 2026